ਗੁਰੂਹਰਸਾਏ ‘ਚ ਘਰ ਦੀ ਛੱਡ ਡਿੱਗਣ ਕਾਰਨ 2 ਬੱਚਿਆਂ ਦੀ ਮੌਤ

House, Roof, Fall,, Two,Childeran, Die. injured, rain

ਦੋ ਜਣੇ ਗੰਭੀਰ ਜ਼ਖ਼ਮੀ

ਵਿਜੈ ਇੰਸਾਂ, ਗੁਰੂਹਰਸਹਾਏ: ਪਿਛਲੇ ਕੁਝ ਦਿਨਾਂ ਤੋਂ ਹੀ ਰਹੀ ਲਗਾਤਾਰ ਬਾਰਸ਼ ਅਤੇ ਤੇਜ ਹਨੇਰੀ ਕਾਰਨ ਪਿੰਡ ਬੋਹੜੀਆਂ ਦੇ ਗਰੀਬ ਪਰਿਵਾਰ ਦੇ ਇਕ ਮਕਾਨ ਦੀ ਛੱਤ ਡਿੱਗਣ ਨਾਲ 2 ਬੱਚਿਆਂ ਦੀ ਮੌਤ ਅਤੇ ਇਕ ਲੜਕੀ ਅਤੇ ਬੱਚਿਆਂ ਦੀ ਮਾਤਾ ਦੇ ਗੰਭੀਰ ਰੂਪ ਵਿਚ ਜਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਹ ਹਾਦਸਾ ਅੱਜ ਦੁਪਹਿਰ ਦੋ ਵਜੇ ਵਾਪਰਿਆ।

ਜਾਣਕਾਰੀ ਅਨੁਸਾਰ ਮੀਂਹ ਕਾਰਨ ਪੱਕੇ ਮਕਾਨ ਦੀ ਛੱਤ ਡਿੱਗ ਪਈ, ਜਿਸ ਕਾਰਨ ਅਕਾਸ਼ਦੀਪ (8 ਮਹੀਨੇ) ਅਤੇ ਪਰਵਿੰਦਰ ਸਿੰਘ (2 ਸਾਲ) ਦੀ ਮੌਕੇ ‘ਤੇ ਮੌਤ ਹੋ ਗਈ ਜਦਕਿ ਇਕ ਲੜਕੀ ਮਨਪ੍ਰੀਤ ਕੌਰ (7 ਸਾਲ) ਅਤੇ ਸਰਬਜੀਤ ਕੌਰ (35) ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਪੀੜਤ  ਮਕਾਨ ਮਾਲਕ ਗੁਰਸੇਵਕ ਸਿੰਘ ਅਤੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਪਾਸੋਂ  ਮੁਆਵਜੇ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here