Lucknow Bus Fire Accident: ਭਿਆਨਕ ਹਾਦਸਾ, ਚੱਲਦੀ ਸਲੀਪਰ ਬੱਸ ’ਚ ਲੱਗੀ ਅੱਗ, 5 ਜ਼ਿੰਦਾ ਸੜੇ

Lucknow Bus Fire Accident
Lucknow Bus Fire Accident: ਭਿਆਨਕ ਹਾਦਸਾ, ਚੱਲਦੀ ਸਲੀਪਰ ਬੱਸ ’ਚ ਲੱਗੀ ਅੱਗ, 5 ਜ਼ਿੰਦਾ ਸੜੇ

ਲਖਨਓ ’ਚ ਦਿਲ ਦਹਿਲਾ ਦੇਣ ਵਾਲਾ ਹਾਦਸਾ

Lucknow Bus Fire Accident: ਲਖਨਓ (ਏਜੰਸੀ)। ਲਖਨਊ ’ਚ ਵੀਰਵਾਰ ਸਵੇਰੇ ਇੱਕ ਚੱਲਦੀ ਏਸੀ ਬੱਸ ਨੂੰ ਅੱਗ ਲੱਗ ਗਈ। ਇਸ ਹਾਦਸੇ ’ਚ ਪੰਜ ਯਾਤਰੀ ਸੜ ਕੇ ਮਰ ਗਏ। ਮ੍ਰਿਤਕਾਂ ’ਚ ਇੱਕ ਮਾਂ-ਧੀ, ਇੱਕ ਭਰਾ-ਭੈਣ ਤੇ ਇੱਕ ਨੌਜਵਾਨ ਸ਼ਾਮਲ ਹੈ। ਬੱਸ ’ਚ ਲਗਭਗ 80 ਯਾਤਰੀ ਸਵਾਰ ਸਨ। ਸਲੀਪਰ ਬੱਸ ਬਿਹਾਰ ਦੇ ਬੇਗੂਸਰਾਏ ਤੋਂ ਦਿੱਲੀ ਜਾ ਰਹੀ ਸੀ। ਇਹ ਹਾਦਸਾ ਮੋਹਨ ਲਾਲਗੰਜ ਨੇੜੇ ਆਊਟਰ ਰਿੰਗ ਰੋਡ (ਕਿਸਾਨ ਮਾਰਗ) ’ਤੇ ਸਵੇਰੇ 4.40 ਵਜੇ ਵਾਪਰਿਆ। ਉਸ ਸਮੇਂ ਜ਼ਿਆਦਾਤਰ ਯਾਤਰੀ ਸੁੱਤੇ ਪਏ ਸਨ। ਯਾਤਰੀਆਂ ਨੇ ਦੱਸਿਆ ਕਿ ਬੱਸ ਅਚਾਨਕ ਧੂੰਏਂ ਨਾਲ ਭਰਨੀ ਸ਼ੁਰੂ ਹੋ ਗਈ। ਲੋਕਾਂ ਨੂੰ ਕੁਝ ਸਮਝ ਨਹੀਂ ਆਇਆ।

Read This : Fire News: ਪਿੰਡ ਕੱਖਾਂਵਾਲੀ ਅਤੇ ਫਤੂਹੀਖੇੜਾ ’ਚ ਲੱਗੀ ਅੱਗ, ਕਰੀਬ 200 ਟਰਾਲੀਆਂ ਤੂੜੀ ਸੁਆਹ

ਕੁਝ ਹੀ ਮਿੰਟਾਂ ’ਚ ਅੱਗ ਦੀਆਂ ਤੇਜ਼ ਲਾਟਾਂ ਉੱਠਣ ਲੱਗ ਪਈਆਂ। ਬੱਸ ਦੇ ਅੰਦਰ ਭਗਦੜ ਮਚ ਗਈ। ਡਰਾਈਵਰ ਤੇ ਕੰਡਕਟਰ ਗੱਡੀ ਛੱਡ ਫਰਾਰ ਹੋ ਗਏ। ਡਰਾਈਵਰ ਦੀ ਸੀਟ ਦੇ ਨੇੜੇ ਇੱਕ ਵਾਧੂ ਸੀਟ ਸੀ। ਅਜਿਹੀ ਸਥਿਤੀ ’ਚ ਯਾਤਰੀਆਂ ਨੂੰ ਹੇਠਾਂ ਉਤਰਨ ’ਚ ਮੁਸ਼ਕਲ ਆਈ। ਬਹੁਤ ਸਾਰੇ ਯਾਤਰੀ ਫਸ ਗਏ ਤੇ ਡਿੱਗ ਪਏ। ਆਸ-ਪਾਸ ਦੇ ਲੋਕਾਂ ਨੇ ਪੁਲਿਸ ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਜਦੋਂ ਤੱਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ, ਉਦੋਂ ਤੱਕ ਪੂਰੀ ਬੱਸ ਸੜ ਚੁੱਕੀ ਸੀ। Lucknow Bus Fire Accident

ਫਾਇਰ ਬ੍ਰਿਗੇਡ ਨੇ ਲਗਭਗ 30 ਮਿੰਟਾਂ ’ਚ ਅੱਗ ਬੁਝਾ ਦਿੱਤੀ। ਜਦੋਂ ਟੀਮ ਅੰਦਰ ਪਹੁੰਚੀ ਤਾਂ 5 ਸੜੀਆਂ ਹੋਈਆਂ ਲਾਸ਼ਾਂ ਮਿਲੀਆਂ। ਲਾਸ਼ਾਂ ਇੰਨੀਆਂ ਬੁਰੀ ਤਰ੍ਹਾਂ ਸੜ ਗਈਆਂ ਸਨ ਕਿ ਉਨ੍ਹਾਂ ਦੀ ਪਛਾਣ ਕਰਨਾ ਮੁਸ਼ਕਲ ਸੀ। ਦੋ ਬੱਚਿਆਂ ਦੀਆਂ ਲਾਸ਼ਾਂ ਸੀਟਾਂ ’ਤੇ ਸਨ, ਜਦੋਂ ਕਿ ਦੋ ਔਰਤਾਂ ਤੇ ਨੌਜਵਾਨ ਦੀਆਂ ਲਾਸ਼ਾਂ ਸੀਟਾਂ ਦੇ ਵਿਚਕਾਰ ਪਈਆਂ ਸਨ। ਬੱਚਿਆਂ ਦੀ ਪਛਾਣ ਲਾਕੇਟਾਂ ਤੇ ਚੂੜੀਆਂ ਤੋਂ ਹੋਈ। ਪੁਲਿਸ ਦੀ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਚੱਲਦੀ ਬੱਸ ’ਚ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਸੀ। ਐਮਰਜੈਂਸੀ ਗੇਟ ਨਹੀਂ ਖੁੱਲ੍ਹਿਆ। ਇਸ ਕਾਰਨ ਪਿੱਛੇ ਬੈਠੇ ਲੋਕ ਫਸ ਗਏ। ਬੱਸ ਵਿੱਚ ਪੰਜ-ਪੰਜ ਕਿਲੋ ਦੇ 7 ਗੈਸ ਸਿਲੰਡਰ ਸਨ। ਹਾਲਾਂਕਿ, ਕੋਈ ਸਿਲੰਡਰ ਨਹੀਂ ਫਟਿਆ।