ਸਾਡੇ ਨਾਲ ਸ਼ਾਮਲ

Follow us

12.1 C
Chandigarh
Sunday, January 18, 2026
More
    Home Breaking News Murder : ਭਿਆਨ...

    Murder : ਭਿਆਨਕ ਵਾਰਦਾਤ, ਪਤੀ ਨੇ ਪਹਿਲਾਂ ਪਤਨੀ ਦੀ ਲਈ ਜਾਨ, ਫਿਰ ਖੁਦ ਨੂੰ ਵੀ ਕੀਤਾ ਮੌਤ ਹਵਾਲੇ

    Lucknow News

    ਲਖਨਊ। ਉੱਤਰ ਪ੍ਰਦੇਸ਼ ਦੇ ਭਦੋਹੀ ਜ਼ਿਲ੍ਹੇ ਤੋਂ ਵੱਡੀ ਖਬਰ ਆਈ ਹੈ। ਜ਼ਿਲ੍ਹੇ ਦੇ ਕੋਇਰੌਨਾ ਥਾਣਾ ਖੇਤਰ ਦੇ ਦਸ਼ੂਪੁਰ ਦੀਘ ਪਿੰਡ ’ਚ ਸ਼ਨਿੱਚਰਵਾਰ ਸਵੇਰੇ ਪਤੀ-ਪਤਨੀ ਦੀ ਹੱਤਿਆ ਦੀ ਸੂਚਨਾ ਮਿਲਦੇ ਹੀ ਸਨਸਨੀ ਫੈਲ ਗਈ। ਦੱਸਿਆ ਜਾ ਰਿਹਾ ਹੈ ਕਿ ਪਤੀ-ਪਤਨੀ ’ਚ ਕਾਫੀ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਦੋਵੇਂ ਗੋਆ ’ਚ ਰਹਿ ਰਹੇ ਸਨ ਤੇ ਕੁਝ ਦਿਨ ਪਹਿਲਾਂ ਹੀ ਦਸ਼ੂਪੁਰ ’ਚ ਆਪਣੇ ਰਿਸ਼ਤੇਦਾਰ (ਸਾਢੂ) ਦੇ ਘਰ ਪਹੁੰਚੇ ਸਨ। ਸ਼ਨਿੱਚਰਵਾਰ ਸਵੇਰੇ ਵੀ ਝਗੜੇ ਤੋਂ ਬਾਅਦ ਪਤੀ ਨੇ ਪਹਿਲਾਂ ਪਤਨੀ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਤੇਜਧਾਰ ਹਥਿਆਰ ਨਾਲ ਗਲਾ ਵੱਢ ਕੇ ਖੁਦਕੁਸ਼ੀ ਕਰ ਲਈ। (Lucknow News)

    Weather Update : ਹਿਮਾਚਲ ਦੇ ਸੋਲੰਡ ’ਚ Avalanche, ਨਹਿਰੂ ਕੁੰਡ ਨੇੜੇ ਸੜਕਾਂ ’ਤੇ ਕਈ ਵਾਹਨ ਪਲਟੇ, ਜੰਮੂ-ਕਸ਼ਮੀਰ ’ਚ…

    ਜਾਣਕਾਰੀ ਮੁਤਾਬਕ ਪ੍ਰਯਾਗਰਾਜ ਜ਼ਿਲ੍ਹੇ ਦੇ ਦਿਗੀਆ ਮੰਡ ਨਿਵਾਸੀ ਰਾਜੇਸ਼ ਨਿਸਾਦ (32) ਦਾ ਵਿਆਹ ਦੋ ਸਾਲ ਪਹਿਲਾਂ ਪਰਵਾ ਮਦਰਾਪੁਰ ਨਿਵਾਸੀ ਸਨੋ ਦੇਵੀ (26) ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਪਤੀ-ਪਤਨੀ ਰੋਜੀ-ਰੋਟੀ ਦੀ ਭਾਲ ’ਚ ਗੋਆ ਚਲੇ ਗਏ ਤੇ ਉੱਥੇ ਰਹਿਣ ਲੱਗੇ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। ਇਸ ਤੋਂ ਨਾਰਾਜ ਹੋ ਕੇ ਸਨੋ ਚਾਰ ਦਿਨ ਪਹਿਲਾਂ ਆਪਣੇ ਪੇਕੇ ਘਰ ਪਹੁੰਚੀ। ਇਸ ਤੋਂ ਬਾਅਦ ਉਹ ਦਸ਼ੂਪੁਰ ਦੇਗ ਸਥਿਤ ਆਪਣੀ ਭੈਣ ਦੇ ਘਰ ਪਹੁੰਚੀ। (Lucknow News)

    ਉਸ ਦੀ ਭਾਲ ’ਚ ਅਗਲੇ ਦਿਨ ਰਾਜੇਸ਼ ਵੀ ਆਪਣੀ ਭਰਜਾਈ ਦੇ ਘਰ ਪਹੁੰਚ ਗਿਆ। ਸਨੋ ਦੀ ਭੈਣ ਸੁਧਾ ਆਪਣੇ ਬੱਚਿਆਂ ਨਾਲ ਦਸ਼ੂਪੁਰ ’ਚ ਰਹਿੰਦੀ ਹੈ। ਉਸ ਦਾ ਪਤੀ ਅਤੇ ਸਹੁਰਾ ਬਾਹਰ ਰਹਿੰਦੇ ਹਨ। ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਰਾਤ ਨੂੰ ਇੱਕ ਵਾਰ ਫਿਰ ਕਿਸੇ ਗੱਲ ਨੂੰ ਲੈ ਕੇ ਪਤੀ-ਪਤਨੀ ਵਿਚਕਾਰ ਝਗੜਾ ਹੋ ਗਿਆ। ਜਿਸ ’ਤੇ ਸੁਧਾ ਨੇ ਇਤਰਾਜ ਕਰਦਿਆਂ ਕਿਹਾ ਕਿ ਜੇਕਰ ਤੁਸੀਂ ਇਸ ਤਰ੍ਹਾਂ ਲੜਨਾ ਚਾਹੁੰਦੇ ਹੋ ਤਾਂ ਆਪਣੇ ਘਰ ਚਲੇ ਜਾਓ। ਉਸ ਸਮੇਂ ਮਾਮਲਾ ਸ਼ਾਂਤ ਹੋ ਗਿਆ। (Lucknow News)

    ਤੇਜਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਵਾਰਦਾਤ ਨੂੰ ਅੰਜਾਮ | Lucknow News

    ਸ਼ਨਿੱਚਰਵਾਰ ਸਵੇਰੇ ਇੱਕ ਵਾਰ ਫਿਰ ਪਤੀ-ਪਤਨੀ ’ਚ ਝਗੜਾ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਮਾਮਲਾ ਇੰਨਾ ਵੱਧ ਗਿਆ ਕਿ ਪਤੀ ਨੇ ਪਹਿਲਾਂ ਆਪਣੀ ਪਤਨੀ ’ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਵੀ ਗਲਾ ਵੱਢ ਕੇ ਖੁਦਕੁਸ਼ੀ ਕਰ ਲਈ। ਘਟਨਾ ਦਾ ਪਤਾ ਲੱਗਦਿਆਂ ਹੀ ਹਫੜਾ-ਦਫੜੀ ਮਚ ਗਈ। ਸੂਚਨਾ ਮਿਲਦੇ ਹੀ ਸੀਓ ਪ੍ਰਭਾਤ ਰਾਏ ਅਤੇ ਸਥਾਨਕ ਪੁਲਿਸ ਫੋਰੈਂਸਿਕ ਟੀਮ ਨਾਲ ਮੌਕੇ ’ਤੇ ਪਹੁੰਚ ਗਈ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ। ਸੀਓ ਪ੍ਰਭਾਤ ਰਾਏ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਾਮਲਾ ਘਰੇਲੂ ਝਗੜੇ ਦਾ ਦੱਸਿਆ ਜਾ ਰਿਹਾ ਹੈ। ਪੁਲਿਸ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ।

    LEAVE A REPLY

    Please enter your comment!
    Please enter your name here