ਅਜੀਤਇੰਦਰ ਮੋਫਰ ਨੇ ਥਾਪੜੀ ਸਿੱਧੂ ਦੀ ਪਿੱਠ
ਮਾਨਸਾ, (ਸੁਖਜੀਤ ਮਾਨ)। ਕਾਂਗਰਸ ਦੀ ਮਾਨਸਾ ਰੈਲੀ ਦੌਰਾਨ ਜਦੋਂ ਹੀ ਸਟੇਜ ਸੰਚਾਲਕ ਨੇ ਬੋਲਣ ਲਈ ਸਿੱਧੂ ਮੂਸੇ ਵਾਲੇ ਨੂੰ ਸੱਦਾ ਦਿੱਤਾ ਤਾਂ ਰੈਲੀ ਵਿੱਚ ਮੌਜੂਦ ਟਿਕਟ ਦੇ ਹੋਰ ਦਾਅਵੇਦਾਰ ਦੇ ਸਮਰਥਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਸਿੱਧੂ ਨੇ ਉਹਨਾਂ ਨੂੰ ਹੱਥ ਜੋੜਕੇ ਕਿਹਾ “ਮੈਂ ਤੁਹਾਡਾ ਛੋਟਾ ਵੀਰ ਹਾਂ”। ਇਸਦੇ ਬਾਵਜੂਦ ਰੈਲੀ ਵਿੱਚ ਹੂਟਿੰਗ ਜਾਰੀ ਰਹੀ। ਰੌਲੇ ਰੱਪੇ ਦੇ ਚਲਦਿਆਂ ਹੀ ਮੂਸੇਵਾਲੇ ਨੇ ਕਰੀਬ 2ਕੁ ਮਿੰਟ ਸੰਬੋਧਨ ਕੀਤਾ। ਇਸ ਮਗਰੋਂ ਅਜੀਤਇੰਦਰ ਸਿੰਘ ਮੋਫਰ ਨੇ ਹੂਟਿੰਗ ਕਰਨ ਵਾਲਿਆਂ ਨੂੰ ਸਖਤ ਲਹਿਜੇ ਵਿੱਚ ਕਿਹਾ ਕਿ ਰੌਲਾ ਪਾਉਣ ਨਾਲ ਟਿਕਟਾਂ ਨਹੀਂ ਮਿਲਦੀਆਂ, ਟਿਕਟਾਂ ਲਈ ਮਿਹਨਤ ਕਰਨੀ ਪੈਂਦੀ ਹੈ। ਉਹਨਾਂ ਕਿਹਾ ਕਿ ਜੇਕਰ ਦੇਸ਼ਾਂ-ਵਿਦੇਸ਼ਾਂ ਵਿੱਚ ਮਾਨਸਾ ਦਾ ਨਾਮ ਹੋਇਆ ਹੈ ਤਾਂ ਉਹ ਇਸੇ ਕਰਕੇ ਹੋਇਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ