ਪਵਿੱਤਰ ਅਵਤਾਰ ਮਹੀਨਾ ਲੈਕੇ ਆਇਆ ਹਰਿਆਲੀ : ਭੈਣ ਹਨੀਪ੍ਰੀਤ ਇੰਸਾਂ ਨੇ ਬੂਟਾ ਲਾਇਆ
ਸਰਸਾ (ਸੁਨੀਲ ਵਰਮਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਹਾੜੇ ਮੌਕੇ ਵਾਤਾਵਰਨ ਨੂੰ ਬਚਾਉਣ ਲਈ ਦੇਸ਼ ਵਿਦੇਸ਼ ਦੀ ਸਾਧ ਸੰਗਤ ਆਪਣੇ ਆਪਣੇ ਇਲਾਕਿਆਂ ਵਿੱਚ ਬੂਟੇ ਲਗਾ ਰਹੀ ਹੈ। ਇਸ ਦੌਰਾਨ ਭੈਣ ਹਨੀਪ੍ਰੀਤ ਇੰਸਾਂ ਨੇ ਵੀ ਸ਼ਾਹ ਸਤਿਨਾਮ ਜੀ ਧਾਮ ਸਰਸਾ ਵਿਖੇ ਆਪਣੇ ਸਤਿਗੁਰੂ ਦੇ ਅਵਤਾਰ ਦਿਹਾੜੇ ਦੀ ਖੁਸ਼ੀ ’ਚ ਬੂਟਾ ਲਾਇਆ।
ਇਸ ਦੇ ਨਾਲ ਹੀ ਜੀਐਸਬੀਐਸ ਦੇ ਸੇਵਾਦਾਰਾਂ ਦੇ ਨਾਲ ਐਮਐਸਜੀ ਐਡਮ ਬਲਾਕ ਦੇ ਜਿੰਮੇਵਾਰਾਂ ਨੇ ਵੀ ਬੂਟੇ ਲਗਾਏ ਅਤੇ ਦੇਸ਼-ਵਿਦੇਸ਼ ਦੀਆਂ ਸਾਧ-ਸੰਗਤਾਂ ਨੇ ਲੱਖਾਂ ਬੂਟੇ ਲਗਾ ਕੇ ਅਵਤਾਰ ਮਹੀਨਾ ਮਨਾਇਆ। ਇਸ ਤੋਂ ਪਹਿਲਾਂ ਜੀਐਸਬੀਐਸ ਸੇਵਾਦਾਰਾਂ ਨੇ ਬੇਨਤੀ ਸ਼ਬਦ ਬੋਲ ਕੇ ‘ਇਲਾਹੀ’ ਨਾਅਰੇ ਨਾਲ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ।
ਪੂਜਨੀਕ ਗੁਰੂ ਜੀ ਨੇ ਸਮਾਜ ਵਿਚ ਫੈਲੀਆਂ ਬੁਰਾਈਆਂ ਦੇ ਖਾਤਮੇ ਲਈ ਜਾਗਰੂਕਤਾ ਮੁਹਿੰਮ ਚਲਾਈ ਅਤੇ ਮਨੁੱਖਤਾ ਦੀ ਭਲਾਈ ਲਈ 142 ਕਾਰਜ ਆਰੰਭੇ। ਅੱਜ 79 ਗਿੰਨੀਜ਼ ਵਰਲਡ ਰਿਕਾਰਡ ਅਤੇ ਏਸ਼ੀਆ ਬੁੱਕ ਆਫ਼ ਰਿਕਾਰਡ ਵਿੱਚ ਡੇਰਾ ਸੱਚਾ ਸੌਦਾ ਦੇ ਨਾਮ ਮਨੁੱਖਤਾ ਦੇ ਕੰਮਾਂ ਲਈ ਦਰਜ ਹੈ। ਇਨ੍ਹਾਂ ਵਿਸ਼ਵ ਰਿਕਾਰਡਾਂ ਵਿੱਚੋਂ ਖੂਨਦਾਨ, ਅੱਖਾਂ ਦੀ ਜਾਂਚ, ਸਫ਼ਾਈ ਮੁਹਿੰਮ, ਪੌਦੇ ਲਗਾਉਣ, ਬਲੱਡ ਪ੍ਰੈਸ਼ਰ ਟੈਸਟ, ਕੋਲੈਸਟ੍ਰੋਲ ਟੈਸਟ, ਸ਼ੂਗਰ ਟੈਸਟ ਅਤੇ ਹਾਰਟ ਈਕੋ ਟੈਸਟ ਸਮੇਤ ਵੱਖ-ਵੱਖ ਖੇਤਰਾਂ ਵਿੱਚ ਪੂਜਨੀਕ ਗੁਰੂ ਜੀ ਦੇ ਨਾਮ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਦਰਜ ਹਨ।
ਡੇਰਾ ਸੱਚਾ ਸੌਦਾ ਦੇ ਨਾਂਅ ’ਤੇ ਪੌਦੇ ਲਾਉਣ ਲਈ 3 ਵਰਲਡ ਰਿਕਾਰਡ
- 15 ਅਗਸਤ 2009 ਨੂੰ ਸਿਰਫ਼ ਇੱਕ ਘੰਟੇ ਵਿੱਚ 9 ਲੱਖ 38 ਹਜ਼ਾਰ 007 ਬੂਟੇ ਲਗਾਏ ਗਏ ਸਨ।
- 15 ਅਗਸਤ 2009 ਨੂੰ 8 ਘੰਟਿਆਂ ਵਿੱਚ 68 ਲੱਖ 73 ਹਜ਼ਾਰ 451 ਬੂਟੇ ਲਗਾਏ ਗਏ ਸਨ।
- 15 ਅਗਸਤ 2011 ਨੂੰ ਸਿਰਫ਼ ਇੱਕ ਘੰਟੇ ਵਿੱਚ 19 ਲੱਖ 45 ਹਜ਼ਾਰ 535 ਬੂਟੇ ਲਗਾਏ ਗਏ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ