U20 ਵਰਲਡ ਚੈਂਪੀਅਨਸ਼ਿਪ ’ਚ ਭਾਰਤ ਦੇ ਸ਼ਾਨਦਾਰ ਪ੍ਰਦਰਸ਼ਨ ’ਤੇ ਭੈਣ ਹਨੀਪ੍ਰੀਤ ਇੰਸਾਂ ਨੇ ਟਵੀਟ ਕਰਕੇ ਦਿੱਤੀ ਪਹਿਲਵਾਨਾਂ ਨੂੰ ਵਧਾਈ

Honeypreet-Insan

ਚੰਡੀਗੜ੍ਹ (ਐਸਕੇ ਸ਼ਾਇਨਾ)। ਅੰਡਰ-20 ਵਰਲਡ ਵਿਸ਼ਵ ਚੈਂਪੀਅਨਸ਼ਿਪ ’ਚ ਭਾਰਤ ਨੇ ਕਮਾਲ ਦਾ ਪ੍ਰਦਰਸ਼ਨ ਕਰਦਿਆਂ 15 ਮੈਡਲ ਆਪਣੇ ਨਾਂਅ ਕੀਤੇ। ਟੀਮ ਦੇ ਇਸ ਪ੍ਰਦਰਸ਼ਨ ’ਤੇ ਸਾਹਿਬਜ਼ਾਦੀ ਭੈਣ ਹਨੀਪ੍ਰੀਤ ਇੰਸਾਂ ਨੇ ਸਾਰੇ ਪਹਿਲਵਾਨਾਂ ਨੂੰ ਟਵੀਟ ਕਰਕੇ ਵਧਾਈ ਦਿੱਤੀ। ਉਨ੍ਹਾਂ ਦਾ ਟਵੀਟ ਪਹਿਲਵਾਨਾਂ ’ਚ ਭਾਰਤ ਦਾ ਨਾਂਅ ਪੂਰੀ ਦੁਨੀਆ ’ਚ ਹੋਰ ਉੱਚਾ ਕਰਨ ਲਈ ਇੱਕ ਨਵਾਂ ਜੋਸ਼ ਪੈਦਾ ਕਰ ਰਿਹਾ ਹੈ। ਉਨ੍ਹਾਂ ਨੇ ਟਵੀਟ ’ਚ ਲਿਖਿਆ “ਯੂ 20 ਵਰਲਡ ਚੈਂਪੀਅਨਸ਼ਿਪ ’ਚ ਅਜਿੱਤ ਹਨ! ਸਾਡੇ ਖਿਡਾਰੀਆਂ ਨੂੰ 16 ਤਮਗੇ (ਪੁਰਸ਼ ਤੇ ਮਹਿਲਾ ਫ੍ਰੀ ਸਟਾਈਲ ’ਚ 7 ਅਤੇ ਗ੍ਰੀਕੋ-ਰੋਮਨ ’ਚ 2) ਜਿੱਤਣ ਲਈ ਵਧਾਈ। ਪਰਮਾਤਮਾ ਤੁਹਾਨੂੰ ਹੋਰ ਤਾਕਤ ਦੇਵੇ।

ਜਿਕਰਯੋਗ ਹੈ ਕਿ U20 ਵਰਲਡ ਚੈਂਪੀਅਨਸ਼ਿਪ ’ਚ ਭਾਰਤ ਨੇ ਕਮਾਲ ਦਾ ਪ੍ਰਦਰਸ਼ਨ ਕੀਤਾ ਹੈ। ਨੌਰੇਬੀ ’ਚ ਹੋਏ ਵਰਲਡ ਚੈਂਪੀਅਨਸ਼ਿਪ ’ਚ ਭਾਰਤ ਦੇ ਪਹਿਲਵਾਨਾਂ ਨੇ ਕਮਾਲ ਦੀ ਖੇਡ ਦਿਖਾਉਂਦਿਆਂ 16 ਮੈਡਲ ਆਪਣੇ ਨਾਂਅ ਕੀਤੇ। ਉਨ੍ਹਾਂ ਨੇ ਇਸ ਵਾਰ ਮਹਿਲਾ ਤੇ ਪੁਰਸ਼ ਫ੍ਰੀ ਸਟਾਈਲ ਕੁਸ਼ਤੀ ’ਚ 7-7 ਤਮਗੇ ਆਪਣੇ ਨਾਂਅ ਕੀਤੇ। ਉੱਥੇ ਹੀ ਗ੍ਰੀਕੋ ਰੋਮਨ ’ਚ 2 ਤਮਗੇ ਜਿੱਤੇ। ਅੰਡਰ 20 ਵਰਲਡ ਚੈਂਪੀਅਨਸ਼ਿਪ ’ਚ ਇਹ ਭਾਰਤ ਦਾ ਹੁਣ ਤੱਕ ਦਾ ਸਰਵੋਤਮ ਪ੍ਰਦਰਸ਼ਨ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤੀ ਵਧਾਈ

ਇਸ ਸ਼ਾਨਦਾਰ ਪ੍ਰਦਰਸ਼ਨ ’ਤੇ ਪ੍ਰਧਾਨ ਮੰਤਰੀ ਮੋਦੀ ਨੇ ਸਾਰੇ ਪਹਿਲਵਾਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਡੇ ਪਹਿਲਵਾਨਾਂ ਨੇ ਸਾਨੂੰ ਫਿਰ ਤੋਂ ਗੌਰਵਮਈ ਕੀਤਾ। U20 ਵਿਸ਼ਵ ਚੈਂਪੀਅਨਸ਼ਿਪ ’ਚ 16 ਤਮਗੇ (ਪੁਰਸ਼ ਤੇ ਮਹਿਲਾ ਫ੍ਰੀ ਸਟਾਈਲ ’ਚ 7 ਅਤੇ ਗ੍ਰੀਕੋ ਰੋਮਨ ’ਚ 2) ਜਿੱਤਣ ’ਤੇ ਸਾਡੀ ਟੀਮ ਨੂੰ ਵਧਾਈ। ਇਹ ਭਾਰਤ ਦਾ ਹੁਣ ਤੱਕ ਦਾ ਸਰਵੋਤਮ ਪ੍ਰਦਰਸ਼ਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲਵਾਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਡੇ ਪਹਿਲਵਾਨਾਂ ਨੇ ਸਾਨੂੰ ਫਿਰ ਤੋਂ ਗੌਰਵਮਈ ਕੀਤਾ। U20 ਵਿਸ਼ਵ ਚੈਂਪੀਅਨਸ਼ਿਪ ’ਚ 16 ਤਮਗੇ (ਪੁਰਸ਼ ਤੇ ਮਹਿਲਾ ਫ੍ਰੀ ਸਟਾਈਲ ’ਚ 7 ਤੇ ਗ੍ਰੀਕੋ ਰੋਮਨ ’ਚ 2) ਜਿੱਤਣ ’ਤੇ ਸਾਡੀ ਟੀਮ ਨੂੰ ਵਧਾਈ। ਇਹ ਭਾਰਤ ਦਾ ਹੁਣ ਤੱਕ ਦਾ ਸਰਵੋਤਮ ਪ੍ਰਦਰਸ਼ਨ ਹੈ। ਇਹ ਵੀ ਦਰਸਾਉਂਦਾ ਹੈ ਕਿ ਭਾਰਤੀ ਕੁਸ਼ਤੀ ਦਾ ਭਵਿੱਖ ਸੁਰੱਖਿਅਤ ਹੱਥਾਂ ’ਚ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ