ਸਾਡੇ ਨਾਲ ਸ਼ਾਮਲ

Follow us

13.3 C
Chandigarh
Thursday, February 19, 2026
More
    Home Breaking News ਮੋਬਾਇਲ ਵਾਪਸ ਕ...

    ਮੋਬਾਇਲ ਵਾਪਸ ਕਰਕੇ ਦਿਖਾਈ ਇਮਾਨਦਾਰੀ

    Honesty
    ਬਰੇਟਾ: ਲੱਭਿਆ ਮੋਬਾਇਲ ਉਸ ਦੇ ਅਸਲੀ ਮਾਲਕ ਨੂੰ ਸੌਂਪਦੇ ਹੋਏ ਰੂਪਾ ਸਿੰਘ ਇੰਸਾਂ। ਤਸਵੀਰ: ਸੱਚ ਕਹੂੰ ਨਿਊਜ਼

    (ਕ੍ਰਿਸ਼ਨ ਭੋਲਾ) ਬਰੇਟਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਨੇ ਗੁੰਮ ਹੋਇਆ ਮੋਬਾਇਲ ਵਾਪਸ ਕਰਕੇ ਇਮਾਨਦਾਰੀ (Honesty) ਵਿਖਾਈ। ਜਾਣਕਾਰੀ ਅਨੁਸਾਰ ਪਿੰਡ ਧਰਮਪੁਰਾ ਦੇ ਰੂਪਾ ਸਿੰਘ ਇੰਸਾਂ ਨੂੰ ਇੱਕ ਮਹਿੰਗੇ ਭਾਅ ਦਾ ਮੋਬਾਇਲ ਡਿੱਗਿਆ ਮਿਲਿਆ ਜਿਸ ਦੀ ਕੀਮਤ ਤਕਰੀਬਨ 15 ਹਜ਼ਾਰ ਰੁਪਏ ਦੀ ਹੈ।

    ਇਹ ਵੀ ਪੜ੍ਹੋ: ਬਲਾਕ ਪੱਧਰੀ ਨਾਮ ਚਰਚਾ ਮੌਕੇ ਠੰਢੇ ਪਾਣੀ ਦੀ ਛਬੀਲ ਲਗਾਈ

    ਉਸ ਨੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਬਬਲੂ ਸਿੰਘ ਇੰਸਾਂ ਨਾਲ ਸੰਪਰਕ ਕੀਤਾ ਤਾਂ ਦੋਵਾਂ ਨੇ ਮਿਲ ਕੇ ਮੋਬਾਇਲ ਮਾਲਕ ਦੀ ਭਾਲ ਸ਼ੁਰੂ ਕੀਤੀ। ਸੰਪਰਕ ਕਰਨ ’ਤੇ ਪਤਾ ਲੱਗਿਆ ਕਿ ਇਹ ਮੋਬਾਇਲ ਗੁਰਧਿਆਨ ਸਿੰਘ ਪਿੰਡ ਰਿਉਂਦ ਕਲਾਂ ਦਾ ਹੈ। ਉਹਨਾਂ ਨੇ ਗੁਰਧਿਆਨ ਸਿੰਘ ਤੱਕ ਪਹੁੰਚ ਕਰਕੇ ਉਸ ਦਾ ਮੋਬਾਇਲ ਉਸ ਨੂੰ ਵਾਪਸ ਕੀਤਾ। ਗੁਰਧਿਆਨ ਸਿੰਘ ਨੇ ਡੇਰਾ ਸ਼ਰਧਾਲੂਆਂ ਦਾ ਅਤੇ ਪੂਜਨੀਕ ਗੁਰੂ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ। Honesty

    LEAVE A REPLY

    Please enter your comment!
    Please enter your name here