‘ਇੰਸਾਂ’ ਨੇ 70 ਹਜ਼ਾਰ ਰੁਪਏ ਦੀ ਕੀਮਤ ਦਾ ਮੋਬਾਇਲ ਅਸਲ ਮਾਲਕ ਨੂੰ ਕੀਤਾ ਵਾਪਿਸ
ਜਗਰਾਓਂ (ਜਸਵੰਤ ਰਾਏ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪੱਵਿਤਰ ਸਿੱਖਿਆ ’ਤੇ ਚਲਦਿਆਂ ਡੇਰਾ ਪ੍ਰੇਮੀ ਨਿੱਤ ਨਵੇਂ ਕੀਰਤੀਮਾਨ ਸਥਾਪਿਤ ਕਰ ਰਹੇ ਹਨ। ਅਜਿਹਾ ਹੀ ਇੱਕ ਕੀਰਤੀਮਾਨ ਕੋਠੇ ਪੋਨੇ ਦੇ ਵਾਸੀ ਇੱਕ ਡੇਰਾ ਸਰਧਾਲੂ ਨੇ ਸਥਾਪਿਤ ਕੀਤਾ ਹੈ, ਜਿਸ ਨੇ 70 ਹਜ਼ਾਰ ਰੁਪਏ ਦੀ ਕੀਮਤ ਦਾ ਡਿੱਗਿਆ ਪਿਆ ਮਿਲਿਆ ਮੋਬਾਇਲ ਉਸ ਦੇ ਅਸਲ ਮਾਲਕ ਨੂੰ ਵਾਪਸ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਜਗਤਾਰ ਸਿੰਘ ਇੰਸਾਂ ਥਰੀਕੇ ਵਾਸੀ ਕੋਠੇ ਪੋਨੇ ਨੇ ਦੱਸਿਆ ਕਿ ਉਹ ਆਪਣਾ ਆਟੋ ਲੈ ਕੇ ਦੇਰ ਸ਼ਾਮ ਨੂੰ ਬੱਸ ਅੱਡੇ ਵਿਖੇ ਸਵਾਰੀਆਂ ਦੀ ਉਡੀਕ ਕਰ ਰਿਹਾ ਸੀ। ਇਯ ਦੌਰਾਨ ਉਸ ਨੂੰ ਸੜਕ ’ਤੇ ਡਿੱਗਿਆ ਹੋਇਆ ਇੱਕ ਮੋਬਾਇਲ ਫੋਨ ਦਿਖਾਈ ਦਿੱਤਾ। ਚੁੱਕ ਕੇ ਦੇਖਿਆ ਤਾਂ ਮੋਬਾਇਲ ਐਪਲ ਕੰਪਨੀ ਦਾ ਸੀ ਜੋ ਡਿੱਗਣ ਕਾਰਨ ਬੰਦ ਹੋ ਚੁੱਕਾ ਸੀ। ਕਈ ਵਾਰ ਕੋਸ਼ਿਸ ਕੀਤੇ ਜਾਣ ’ਤੇ ਵੀ ਫੋਨ ਚਾਲੂ ਨਾ ਹੋਇਆ ਤਾਂ ਉਸਨੇ ਐਪਲ ਦੇ ਮੋਬਾਇਲ ’ਚੋਂ ਸਿੰਮ ਕੱਢ ਕੇ ਹੋਰ ਮੋਬਾਇਨ ਫੋਨ ’ਚ ਪਾਇਆ ਅਤੇ ਮੋਬਾਇਲ ਫੋਨ ਦੇ ਅਸਲ ਮਾਲਕ ਦਾ ਪਤਾ ਲਗਾ ਲਿਆ।
Honestly
ਉਨਾਂ ਦੱਸਿਆ ਕਿ ਮੋਬਾਇਲ ਫੋਨ ਸਾਹਿਲ ਕੁਮਾਰ ਵਾਸੀ ਜਗਰਾਓ ਦਾ ਸੀ ਜੋ ਆਪਣਾ ਮੋਬਾਇਲ ਡਿੱਗ ਜਾਣ ਕਾਰਨ ਪੇ੍ਰਸ਼ਾਨ ਸੀ ਪਰ ਮੋਬਾਇਲ ਮਿਲਣ ਜਾਣ ਦੀ ਗੱਲ ਸੁਣਦਿਆਂ ਹੀ ਉਹ ਖੁਸ਼ ਹੋ ਗਿਆ। ਜਗਤਾਰ ਸਿੰਘ ਇੰਸਾਂ ਮੁਤਾਬਕ ਉਸਨੇ ਸਾਹਿਲ ਤੋਂ ਉਸਦੇ ਮੋਬਾਇਲ ਦੀਆਂ ਨਿਸਾਨੀਆਂ ਪੁੱਛੀਆਂ ਜੋ ਸਹੀ ਨਿੱਕਲੀਆਂ ਤੇ ਉਨਾਂ ਸਾਹਿਲ ਨੂੰ ਮੋਬਾਇਲ ਲੈ ਕੇ ਜਾਣ ਲਈ ਕਿਹਾ। ਸਾਹਿਲ ਤੁਰੰਤ ਸਾਜਨ ਮਲਹੋਤਰਾ ਅਤੇ ਪਰਵੀਨ ਖੁਰਾਨਾ ਨੂੰ ਨਾਲ ਲੈ ਕੇ ਕੋਠੇ ਪੋਨੇ ਦੇ ਪਹੁੰਚਿਆ ਅਤੇ ਆਪਣਾ ਮੋਬਾਇਲ ਹਾਸਲ ਕਰਕੇ ਡੇਰਾ ਪ੍ਰੇਮੀ ਦਾ ਉਚੇਚੇ ਤੌਰ ’ਤੇ ਧੰਨਵਾਦ ਕੀਤਾ। ਸਾਹਿਲ ਕੁਮਾਰ ਨੇ ਦੱਸਿਆ ਕਿ ਉਸਦੇ ਮੋਬਾਇਲ ਦੀ ਕੀਮਤ 70 ਹਜ਼ਾਰ ਰੁਪਏ ਹੈ ਜੋ ਬੱਸ ਅੱਡੇ ਨਜ਼ਦੀਕ ਕਿਧਰੇ ਡਿੱਗ ਗਿਆ ਸੀ।
ਸਾਹਿਲ ਨੇ ਕਿਹਾ ਕਿ ਅਜੋਕੇ ਦੌਰ ’ਚ ਇੰਨਾਂ ਮਹਿੰਗਾ ਮੋਬਾਇਲ ਵਾਪਸ ਕਰਕੇ ਜਗਤਾਰ ਸਿੰਘ ਇੰਸਾਂ ਨੇ ਇਮਾਨਦਾਰੀ ਦੀ ਉਹ ਮਿਸਾਲ ਪੇਸ਼ ਕੀਤੀ ਹੈ ਜੋ ਸ਼ਾਇਦ ਕੋਈ ਵੀ ਨਹੀਂ ਕਰ ਸਕਦਾ। ਉਨਾਂ ਕਿਹਾ ਕਿ ਇੱਕ ਪਾਸੇ ਹੱਥ ਨੂੰ ਹੱਥ ਖਾ ਰਿਹਾ ਹੈ ਤੇ ਦੂਜੇ ਪਾਸੇ 70 ਹਜ਼ਾਰ ਰੁਪਏ ਦੀ ਕੀਮਤ ਦਾ ਮੋਬਾਇਲ ਵੀ ਡੇਰਾ ਪੇ੍ਰਮੀ ਦਾ ਇਮਾਨ ਨਹੀਂ ਡੁਲਾ ਸਕਿਆ। ਉਨਾਂ ਆਪਣੇ ਸਾਥੀਆਂ ਸਮੇਤ ਜਗਤਾਰ ਸਿੰਘ ਇੰਸਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਮਾਨਦਾਰੀ ਸ਼ਾਇਦ ਜਗਤਾਰ ਸਿੰਘ ਇੰਸਾਂ ਵਰਗੇ ਲੋਕਾਂ ਦਾ ਕਰਕੇ ਹੀ ਜਿੰਦਾ ਹੈ।