ਹੋਂਡੁਰਾਸ ‘ਚ ਪ੍ਰਦਰਸ਼ਨਕਾਰੀਆਂ ਨੇ ਅਮਰੀਕੀ ਦੂਤਾਵਾਸ ਦੀ ਇਮਾਰਤ ਨੂੰ ਲਾਈ ਅੱਗ
ਮੈਕਸਿਕੋ ਸਿਟੀ, ਏਜੰਸੀ। ਮੱਧ ਅਮਰੀਕੀ ਦੇਸ਼ ਹੋਂਡੁਰਾਸ ਦੀ ਰਾਜਧਾਨੀ ਟੇਗੁਸਿਗਲਪਾ ‘ਚ ਪ੍ਰਦਰਸ਼ਨਕਾਰੀਆਂ ਦੇ ਇੱਕ ਸਮੂਹ ਨੇ ਅਮਰੀਕੀ ਦੂਤਾਵਾਸ ਦੀ ਇਮਾਰਤ ਦੇ ਮੁੱਖ ਹਿੱਸੇ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਸਥਾਨਕ ਮੀਡੀਆ ਰਿਪੋਰਟ ਅਨੁਸਾਰ ਇਹ ਘਟਨਾ ਸ਼ੁੱਕਰਵਾਰ ਨੂੰ ਹੋਈ। ਹੇਰਾਲਡੋ ਨਿਊਜ਼ ਨੇ ਆਪਣੀ ਰਿਪੋਰਟ ‘ਚ ਦੱਸਿਆ ਕਿ ਕੁਝ ਨਕਾਬਪੋਸ਼ ਪ੍ਰਦਰਸ਼ਨਕਾਰੀਆਂ ਨੇ ਟਾਇਰ ਲਾਕਰ ਇਮਾਰਤ ਦੇ ਮੁੱਖ ਪ੍ਰਵੇਸ਼ ਦੁਆਰ ਨੂੰ ਅੱਗ ਲਗਾ ਦਿੱਤੀ। ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀਆਂ ਨੇ ਅੱਗ ‘ਤੇ ਤੁਰੰਤ ਕਾਬੂ ਪਾ ਲਿਆ। ਇਕ ਹੋਰ ਮੀਡੀਆ ਰਿਪੋਰਟ ਅਨੁਸਾਰ ਇਮਾਰਤ ਨੂੰ ਅੱਗ ਲਾਉਣ ਵਾਲੇ ਇੱਕ ਪ੍ਰਦਰਸ਼ਨਕਾਰੀ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ।
ਜਿਕਰਯੋਗ ਹੈ ਕਿ ਹੋਂਡੁਰਾਸ ‘ਚ ਮੈਡੀਕਲ ਅਤੇ ਸਿੱਖਿਆ ਸਬੰਧੀ ਖੇਤਰਾਂ ਦੇ ਨਿੱਜੀਕਰਨ ਨੂੰ ਲੈ ਕੇ ਉਠਾਏ ਗਏ ਕਦਮਾਂ ਖਿਲਾਫ਼ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਮੈਡੀਕਲ ਅਤੇ ਸਿੱਖਿਆ ਸਬੰਧੀ ਖੇਤਰਾਂ ਦੇ ਨਿੱਜੀਕਰਨ ਨੂੰ ਲੈ ਕੇ ਉਠਾਏ ਗਏ ਕਦਮਾਂ ਖਿਲਾਫ਼ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਮੈਡੀਕਲ ਅਤੇ ਸਿੱਖਿਆ ਸਬੰਧੀ ਖੇਤਰਾਂ ਦੇ ਨਿੱਜੀਕਰਨ ਦਾ ਪ੍ਰਸਤਾਵ ਰਾਸ਼ਟਰਪਤੀ ਜੁਆਨ ਅੋਲੈਂਡ੍ਰੋ ਹਰਨਾਡਿਜ ਨੇ ਸੁਝਾਇਆ ਸੀ ਜਿਹਨਾਂ ਨੂੰ ਅਮਰੀਕਾ ਦਾ ਮੁੱਖ ਸਹਿਯੋਗੀ ਮੰਨਿਆ ਜਾਂਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।