ਟਰੱਕ-ਮੋਟਰਸਾਈਕਲ ਟੱਕਰ ‘ਚ ਚਾਰ ਜਣਿਆਂ ਦੀ ਮੌਤ

Four, People, Killed, Accident

ਟਰੱਕ-ਮੋਟਰਸਾਈਕਲ ਟੱਕਰ ‘ਚ ਚਾਰ ਜਣਿਆਂ ਦੀ ਮੌਤ

ਮੁਜੱਫਰਪੁਰ, ਏਜੰਸੀ। ਬਿਹਾਰ ‘ਚ ਮੁਜੱਫਰਪੁਰ ਜ਼ਿਲ੍ਹੇ ਦੇ ਫਕੁਲੀ ਪੁਲਿਸ ਆਉਟ ਪੋਸਟ ਦੇ ਫਕੁਲੀ ਚੌਕ ਦੇ ਨੇੜੇ ਰਾਸ਼ਟਰੀ ਹਾਈਵੇ ਸੰਖਿਆ 77 ‘ਤੇ ਅੱਜ ਸਵੇਰੇ ਟਰੱਕ-ਮੋਟਰਸਾਈਕਲ ਦਰਮਿਆਨ ਹੋਈ ਟੱਕਰ ‘ਚ ਇੱਕ ਮਹਿਲਾ ਸਮੇਤ ਚਾਰ ਜਣਿਆਂ ਦੀ ਮੌਤ ਹੋ ਗਈ। ਪੁਲਿਸ ਸੂਤਰਾਂ ਨੇ ਇੱਥੇ ਦੱਸਿਆ ਕਿ ਮੋਟਰਸਾਈਕਲ ‘ਤੇ ਸਵਾਰ ਚਾਰ ਜਣੇ ਜ਼ਿਲ੍ਹੇ ਦੇ ਕੁਢਨੀ ਥਾਣਾ ਦੇ ਰਜਲਾ ਪਿੰਡ ‘ਚ ਇੱਕ ਸ਼ਾਦੀ ਸਮਾਰੋਹ ‘ਚ ਸ਼ਾਮਲ ਹੋਣ ਤੋਂ ਬਾਅਦ ਵੈਸ਼ਾਲੀ ਜ਼ਿਲ੍ਹੇ ਦੇ ਵੈਸ਼ਾਲੀ ਥਾਣੇ ਦੇ ਜਤਕੌਲੀਠਿਕਵਾ ਪਿੰਡ ਸਥਿਤ ਘਰ ਆ ਰਹੇ ਸਨ ਤਾਂ ਫਕੁਲੀ ਚੌਕ ਨੇੜੇ ਤੇਜ਼ ਰਫ਼ਤਾਰ ਟਰੱਕ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।

ਇਸ ਹਾਦਸੇ ‘ਚ ਮੋਟਰਸਾਈਕਲ ਸਵਾਰ ਚਾਰ ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਟਰੱਕ ਦਾ ਚਾਲਕ ਵਾਹਨ ਲੈ ਕੇ ਫਰਾਰ ਹੋ ਗਿਆ। ਸੂਤਰਾਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਤੁਰੰਤ ਮੁਜੱਫਰਪੁਰ ਦੇ ਸ੍ਰੀਕ੍ਰਿਸ਼ਨ ਮੈਡੀਕਲ ਕਾਲਜ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਸਾਰਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਦੇਵੀ (47), ਸੁਰਜੇ ਕੁਮਾਰ (18), ਰਮੇਸ਼ ਕੁਮਾਰ (18) ਅਤੇ ਦੀਲੀਪ ਕੁਮਾਰ (05) ਵਜੋਂ ਹੋਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।