ਕਾਂਗਰਸ ਅਤੇ ‘ਆਪ’ ਨੇ 12 ਲੱਖ ਕਰੋੜ ਰੁਪਏ ਦੇ ਘੁਟਾਲੇ ਕੀਤੇ : ਸ਼ਾਹ
- ਕਿਹਾ: ਨਰਿੰਦਰ ਮੋਦੀ ਨੇ ਕਰਤਾਰਪੁਰ ਲਾਂਘਾ ਖੁਲਵਾਇਆ ਅਤੇ ਰਾਮ ਮੰਦਰ ਬਣਵਾਇਆ
(ਜਸਵੀਰ ਸਿੰਘ ਗਹਿਲ/ਰਘਵੀਰ ਸਿੰਘ) ਲੁਧਿਆਣਾ। ਅਮਿਤ ਸ਼ਾਹ ਨੇ ਕਿਹਾ ਕਿ ਦਿੱਲੀ ਅਤੇ ਹਰਿਆਣਾ ਵਿੱਚ ਕਾਂਗਰਸ ਅਤੇ ‘ਆਪ’ ਦਾ ਗਠਜੋੜ ਹੈ, ਤਾਂ ਪੰਜਾਬ ਵਿੱਚ ਕੁਸ਼ਤੀ ਕਿਉਂ ਕਰ ਰਹੇ ਹਨ। ਮੋਦੀ ਦੇ ਖਿਲਾਫ ਚੋਣ ਲੜ ਰਿਹੇ ਇੰਡੀਆ ਗਠਜੋੜ ਦਾ ਇਤਿਹਾਸ ਕੀ ਹੈ? ਕਾਂਗਰਸ ਅਤੇ ‘ਆਪ’ ਨੇ 12 ਲੱਖ ਕਰੋੜ ਰੁਪਏ ਦੇ ਘੁਟਾਲੇ ਕੀਤੇ। ਦੂਜੇ ਪਾਸੇ ਨਰਿੰਦਰ ਮੋਦੀ ਹਨ ਜੋ 23 ਸਾਲ ਮੁੱਖ ਮੰਤਰੀ ਅਤੇ ਦੋ ਵਾਰ ਪ੍ਰਧਾਨ ਮੰਤਰੀ ਰਹੇ ਹਨ ਅਤੇ ਕੋਈ ਵੀ ਮੋਦੀ ‘ਤੇ 25 ਪੈਸੇ ਦਾ ਦੋਸ਼ ਨਹੀਂ ਲਗਾ ਸਕਦਾ। Ludhiana Rally
ਇਹ ਵੀ ਪੜ੍ਹੋ: ਪਾਣੀ ’ਚ ਜ਼ਹਿਰੀਲੀਆਂ ਧਾਤਾਂ ਦੀ ਜਾਂਚ ਲਈ ਪੰਜਾਬੀ ਯੂਨੀਵਰਸਿਟੀ ਨੇ ਵਿਕਸਿਤ ਕੀਤਾ ਫਲੋਰੋਸੈਂਟ ਸੈਂਸਰ
ਅਮਿਤ ਸ਼ਾਹ ਲੁਧਿਆਣਾ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਰਿੰਦਰ ਮੋਦੀ ਤੋਂ ਸਿੱਖਣਾ ਚਾਹੀਦਾ ਹੈ। ਜਿੰਨਾਂ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੁਲਵਾਇਆ ਅਤੇ ਰਾਮ ਮੰਦਰ ਬਣਵਾਇਆ। ਜੇਕਰ ਅਜ਼ਾਦੀ ਵੇਲੇ ਭਾਰਤੀ ਜਨਤਾ ਪਾਰਟੀ ਹੁੰਦੀ ਤਾਂ ਸ੍ਰੀ ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਪਾਕਿਸਤਾਨ ਵਿੱਚ ਨਹੀਂ ਭਾਰਤ ਵਿੱਚ ਹੁੰਦਾ। ਸ਼ਾਹ ਨੇ ਕਿਹਾ ਕਿ ਮੋਦੀ ਨੇ ਸਹੀ ਕਿਹਾ ਕਿ 1971 ਦੀ ਲੜਾਈ ਪਾਕਿਸਤਾਨ ਹਾਰ ਗਿਆ ਸੀ, 1 ਲੱਖ ਫੌਜੀ ਗ੍ਰਿਫਤਾਰ ਸਨ। ਉਸ ਸਮੇਂ ਵੀ ਜੇਕਰ ਕਰਤਾਰਪੁਰ ਸਾਹਿਬ ਮੰਗਿਆ ਹੁੰਦਾ ਤਾਂ ਉਸ ਨੇ ਦੇ ਦੇਣਾ ਸੀ। Ludhiana Rally
ਨਰਿੰਦਰ ਮੋਦੀ ਨੇ ਇਸ ਦੇਸ਼ ਵਿੱਚੋਂ ਅੱਤਵਾਦ ਦਾ ਖਾਤਮਾ ਕੀਤਾ। ਉਹਨਾਂ ਕਿਹਾ ਕਿ ਇਹ ਕਾਂਗਰਸੀ ਅਤੇ ਆਮ ਆਦਮੀ ਪਾਰਟੀ ਦੇ ਲੋਕ ਸਾਨੂੰ ਡਰਾ ਰਹੇ ਹਨ। ਪਾਕਿਸਤਾਨ ਕੋਲ ਐਟਮ ਬੰਬ ਹੈ। ਰਾਹੁਲ ਬਾਬਾ, ਅਸੀਂ ਭਾਜਪਾ ਦੇ ਹਾਂ, ਅਸੀਂ ਐਟਮ ਬੰਬ ਤੋਂ ਨਹੀਂ ਡਰਦੇ। ਅੱਜ ਮੈਂ ਗੁਰੂਆਂ ਦੀ ਧਰਤੀ ਤੇ ਇਹ ਕਹਿੰਦਾ ਹਾਂ ਕਿ ਪੀਓਕੇ ਸਾਡਾ ਹੈ, ਅਸੀਂ ਲੈ ਲਵਾਂਗੇ।
ਉਨ੍ਹਾਂ ਕਿਹਾ ਕਿ ਪੰਜ ਪੜਾਅ ਦੀਆਂ ਚੋਣਾਂ ਤੋਂ ਬਾਅਦ ਮੋਦੀ 310 ਤੋਂ ਵੱਧ ਸੀਟਾਂ ‘ਤੇ ਅੱਗੇ ਹਨ। ਛੇਵਾਂ ਅਤੇ ਸੱਤਵਾਂ 400 ਨੂੰ ਪਾਰ ਕਰਨ ਜਾ ਰਿਹਾ ਹੈ ਤੇ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ। ਜਿਸ ਵਿੱਚ ਪੰਜਾਬ ਦੇ ਲੋਕ ਵੀ ਆਪਣਾ ਹਿੱਸਾ ਜਰੂਰ ਪਾਉਣ।