ਇਨ੍ਹਾਂ ਬੈਂਕਾਂ ’ਚ ਘੱਟ ਵਿਆਜ ’ਤੇ ਹੋਮ ਲੋਨ ਦੀ ਸਹੂਲਤ
ਰੈਪੋ ਰੇਟ ਵਧਣ ਨਾਲ ਬੈਂਕਾਂ ਤੋਂ ਕਰਜਾ ਲੈਣਾ ਮਹਿੰਗਾ ਹੁੰਦਾ ਜਾ ਰਿਹਾ ਹੈ। ਬੈਂਕਾਂ ’ਚ ਹੋਮ ਲੋਨ ਦੀਆਂ ਦਰਾਂ ਵਧ ਰਹੀਆਂ ਹਨ ਪਰ ਅਜੇ ਵੀ ਕੁਝ ਬੈਂਕ ਅਜਿਹੇ ਹਨ ਜਿੱਥੇ ਤੁਸੀਂ 7 ਪ੍ਰਤੀਸ਼ਤ ਤੋਂ ਘੱਟ ਦੀ ਦਰ ’ਤੇ ਆਪਣੇ ਘਰ ਲਈ ਲੋਨ ਲੈ ਸਕਦੇ ਹੋ। ਕੇਂਦਰੀ ਬੈਂਕ ਆਰਬੀਆਈ ਨੇ ਲੰਬੇ ਸਮੇਂ ਤੋਂ ਰੈਪੋ ਦਰ ਵਿੱਚ ਕੋਈ ਬਦਲਾਅ ਨਹੀਂ ਕੀਤਾ ਪਰ ਮਈ ਅਤੇ ਜੂਨ ਵਿੱਚ ਲਗਾਤਾਰ ਦੋ ਵਾਰ ਇਸ ਨੂੰ ਵਧਾ ਕੇ 4.9 ਫੀਸਦੀ ਕਰ ਦਿੱਤਾ ਹੈ। ਇਸ ਕਾਰਨ ਬੈਂਕ ਵੀ ਆਪਣੇ ਕਰਜੇ ਮਹਿੰਗੇ ਕਰ ਰਹੇ ਹਨ। ਹੇਠਾਂ ਕੁਝ ਅਜਿਹੇ ਬੈਂਕਾਂ ਦੇ ਵੇਰਵੇ ਦਿੱਤੇ ਗਏ ਹਨ, ਜਿੱਥੇ ਤੁਸੀਂ 7 ਪ੍ਰਤੀਸ਼ਤ ਤੋਂ ਘੱਟ ਵਿਆਜ਼ ਦਰ ’ਤੇ ਕਰਜਾ ਪ੍ਰਾਪਤ ਕਰ ਸਕਦੇ ਹੋ। ਇਸ ਤੋਂ ਇਲਾਵਾ ਪ੍ਰੋਸੈਸਿੰਗ ਫੀਸ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ।
1. ਐਲਆਈਸੀ ਹਾਊਸਿੰਗ ਫਾਇਨੈਂਸ:
ਐਲਆਈਸੀ ਹਾਊਸਿੰਗ ਫਾਇਨੈਂਸ ਤੋਂ ਤੁਸੀਂ ਘੱਟੋ-ਘੱਟ 6.9 ਪ੍ਰਤੀਸ਼ਤ ਸਾਲਾਨਾ ਦੀ ਫਲੋਟਿੰਗ ਦਰ ਨਾਲ ਕਰਜਾ ਪ੍ਰਾਪਤ ਕਰ ਸਕਦੇ ਹੋ।
ਪ੍ਰੋਸੈਸਿੰਗ ਫੀਸ ਦੀ ਗੱਲ ਕਰੀਏ ਤਾਂ ਤੁਹਾਨੂੰ ਲੋਨ ਦੀ ਰਕਮ ਦਾ 0.5 ਫੀਸਦੀ ਫੀਸ ਦੇਣਾ ਪਵੇਗਾ। ਘੱਟੋ-ਘੱਟ ਪ੍ਰੋਸੈਸਿੰਗ ਫੀਸ 10,000 ਰੁਪਏ ਹੈ। ਇਸ ਵਿੱਚ ਟੈਕਸ ਸ਼ਾਮਲ ਨਹੀਂ ਹੈ। ਐਲਆਈਸੀ ਹਾਊਸਿੰਗ ਫਾਇਨੈਂਸ ਤੋਂ ਤੁਸੀਂ 5-30 ਸਾਲ ਲਈ 30 ਲੱਖ ਤੋਂ 5 ਕਰੋੜ ਰੁਪਏ ਦਾ ਹੋਮ ਲੋਨ ਪ੍ਰਾਪਤ ਕਰ ਸਕਦੇ ਹੋ।
2. ਐਕਸਿਸ ਬੈਂਕ:
- ਐਕਸਿਸ ਬੈਂਕ ਤੋਂ ਤੁਸੀਂ ਘੱਟੋ-ਘੱਟ 6.9 ਫੀਸਦੀ ਦੀ ਫਿਕਸਡ ਜਾਂ ਫਲੋਟਿੰਗ ਦਰ ’ਤੇ ਹੋਮ ਲੋਨ ਪ੍ਰਾਪਤ ਕਰ ਸਕਦੇ ਹੋ।
- ਪ੍ਰੋਸੈਸਿੰਗ ਫੀਸ 0.50 ਫੀਸਦੀ ਹੈ ਅਤੇ ਇਹ ਘੱਟੋ-ਘੱਟ 10 ਹਜ਼ਾਰ ਰੁਪਏ ਹੋਵੇਗੀ।
- ਕੋਈ ਵੀ ਐਕਸਿਸ ਬੈਂਕ ਤੋਂ 1-30 ਸਾਲ ਦੀ ਮਿਆਦ ਲਈ 5 ਲੱਖ ਤੋਂ 10 ਕਰੋੜ ਰੁਪਏ ਦਾ ਕਰਜਾ ਲੈ ਸਕਦਾ ਹੈ।
3. ਆਈਡੀਐਫਸੀ:
- ਆਈਡੀਐਫਸੀ ਤੋਂ ਤੁਸੀਂ 6.50 ਪ੍ਰਤੀਸ਼ਤ ਸਾਲਾਨਾ ਦੀ ਫਲੋਟਿੰਗ ਦਰ ’ਤੇ ਕਰਜਾ ਲੈ ਸਕਦੇ ਹੋ।
- ਪ੍ਰੋਸੈਸਿੰਗ ਫੀਸ 5000 ਰੁਪਏ ਅਤੇ ਟੈਕਸ ਵਾਧੂ ਹੈ।
- ਆਈਡੀਐਫਸੀ ਤੋਂ 5-30 ਸਾਲ ਦੀ ਮਿਆਦ ਲਈ ਘੱਟੋ-ਘੱਟ 30 ਲੱਖ ਦਾ ਕਰਜਾ ਲੈ ਸਕਦੇ ਹੋ।
4. ਬੈਂਕ ਆਫ ਬੜੌਦਾ:
- ਬੈਂਕ ਆਫ ਬੜੌਦਾ ਤੋਂ ਤੁਸੀਂ ਘੱਟੋ-ਘੱਟ 6.90 ਫੀਸਦੀ ਦੀ ਫਲੋਟਿੰਗ ਦਰ ਨਾਲ ਹੋਮ ਲੋਨ ਪ੍ਰਾਪਤ ਕਰ ਸਕਦੇ ਹੋ।
- 30 ਸਾਲਾਂ ਦੀ ਮਿਆਦ ਲਈ ਬੀਓਬੀ ਤੋਂ 1 ਲੱਖ ਤੋਂ 10 ਕਰੋੜ ਰੁਪਏ ਦਾ ਕਰਜਾ ਲੈ ਸਕਦੇ ਹੋ।
5. ਸੁੰਦਰਮ ਹੋਮ ਫਾਇਨੈਂਸ:
- ਸੁੰਦਰਮ ਹੋਮ ਫਾਇਨੈਂਸ 6.95 ਫੀਸਦੀ ਦੀ ਫਲੋਟਿੰਗ ਦਰ ਨਾਲ ਹੋਮ ਲੋਨ ਦੀ ਆਫਰ ਦੇ ਰਿਹਾ ਹੈ।
- ਕਰਜੇ ’ਤੇ ਤਿੰਨ ਹਜਾਰ ਰੁਪਏ (ਟੈਕਸ ਵਾਧੂ) ਦਾ ਭੁਗਤਾਨ ਕਰਨਾ ਹੋਵੇਗਾ।
- ਇੱਥੋਂ ਤੁਸੀਂ 1-20 ਸਾਲ ਦੀ ਮਿਆਦ ਲਈ 12 ਲੱਖ ਤੋਂ 5 ਕਰੋੜ ਰੁਪਏ ਦਾ ਕਰਜਾ ਲੈ ਸਕਦੇ ਹੋ।
6. ਬੈਂਕ ਆਫ ਮਹਾਂਰਾਸ਼ਟਰ:
- ਬੈਂਕ ਆਫ ਮਹਾਂਰਾਸ਼ਟਰ ਤੋਂ ਘੱਟੋ-ਘੱਟ 6.80 ਫੀਸਦੀ ਦੀ ਦਰ ਨਾਲ ਹੋਮ ਲੋਨ ਲਿਆ ਜਾ ਸਕਦਾ ਹੈ।
- ਪ੍ਰੋਸੈਸਿੰਗ ਫੀਸ ਕਰਜੇ ਦੀ ਰਕਮ ਦਾ 0.25 ਪ੍ਰਤੀਸ਼ਤ ਹੈ।
- ਇੱਥੋਂ ਤੁਸੀਂ ਇੱਕ ਤੋਂ ਤੀਹ ਸਾਲ ਦੀ ਮਿਆਦ ਲਈ ਕਰਜਾ ਲੈ ਸਕਦੇ ਹੋ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ