SSP ਦਫ਼ਤਰ AK 47 ’ਚੋਂ ਗੋਲੀ ਚੱਲਣ ਕਾਰਨ ਥਾਣੇਦਾਰ ਦੀ ਮੌਤ

SSP ਦਫ਼ਤਰ AK 47 ’ਚੋਂ ਗੋਲੀ ਚੱਲਣ ਕਾਰਨ ਥਾਣੇਦਾਰ ਦੀ ਮੌਤ

ਲੁਧਿਆਣਾ। AK 47 ਰਾਈਫਲ ’ਚੋਂ ਗੋਲੀ ਚੱਲਣ ਨਾਲ ਲੁਧਿਆਣਾ ਵਿਖੇ ਥਾਣੇਦਾਰ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਇਹ ਥਾਣੇਦਾਰ ਐਂਟੀ ਗੈਂਗਸਟਰ ਟਾਸਕ ਫੋਰਸ ਵਿੰਚ ਤਾਇਨਾਤ ਸੀ। ਉਸ ਨੂੰ ਇਹ ਰਾਈਫਲ ਅਲਾਟ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਰਾਈਫਲ ਨੂੰ ਸਾਫ ਕਰਨ ਲੱਗਿਆ ਇਹ ਹਾਦਸਾ ਵਾਪਰਿਆ।

ਡੀਐਸਪੀ ਸਤਵਿੰਦਰ ਸਿੰਘ ਨੇ ਦੱਸਿਆ ਕਿ ਮਿ੍ਰਤਕ ਥਾਣੇਦਾਰ ਗੁਰਜੀਤ ਸਿੰਘ ਦੀ ਡਿਊਟੀ ਰਾਤ 8 ਵਜੇ ਤੋਂ ਸ਼ੁਰੂ ਹੋਣੀ ਸੀ। ਸਾਰੇ ਅਧਿਕਾਰੀ ਡਿਊਟੀ ਜਾਣ ਤੋਂ ਪਹਿਲਾਂ ਆਪਣੇ ਹਥਿਆਰ ਪੂਰੀ ਤਰ੍ਹਾਂ ਨਾਲ ਤਿਆਰ ਕਰਦੇ ਹਨ। ਰਾਈਫਲ ਸਾਫ਼ ਕਰਦੇ ਸਮੇਂ ਗੋਲੀ ਚੱਲ ਗਈ ਤੇ ਥਾਣੇਦਾਰੀ ਦੀ ਛਾਤੀ ’ਤੇ ਲੱਗੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ