ਨਵੀਂਆਂ ਦਰਾਂ ਅਨੁਸਾਰ ਇੱਕ ਸਾਲ ਦਾ ਐਮਸੀਐਲਆਰ 8.40 ਫੀਸਦੀ ਹੋਵੇਗਾ
ਕਾਰ ਤੇ ਪਰਸਨਲ ਲੋਨ ਵੀ ਹੋਣਗੇ ਸਸਤੇ
1 ਅਪਰੈਲ ਤੋਂ ਹੁਣ ਤੱਕ ਹੋਮ ਲੋਨ ਦੀਆਂ ਦਰਾਂ ‘ਚ 20 ਬੇਸਿਸ ਪੁਆਇੰਟ ਦੀ ਕਮੀ
ਏਜੰਸੀ, ਨਵੀਂ ਦਿੱਲੀ
ਜਨਤਕ ਖੇਤਰ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ ਨੇ ਵਿਆਜ਼ ਦਰਾਂ ‘ਚ ਕਟੌਤੀ ਕੀਤੀ ਹੈ ਬੈਂਕ ਦੇ ਇਸ ਕਦਮ ਨਾਲ ਲੋਕਾਂ ਦਾ ਹੋਮ ਲੋਨ, ਵਹੀਕਲ ਲੋਨ ਤੇ ਪਰਸਨਲ ਲੋਨ ਦੀ ਈਐਮਆਈ ਘੱਟ ਹੋ ਜਾਵੇਗੀ ਬੈਂਕ ਨੇ ਆਪਣੀਆਂ ਵਿਆਜ਼ ਦਰਾਂ ‘ਚ 5 ਬੇਸਿਸ ਪੁਆਇੰਟ ਦੀ ਕਟੌਤੀ ਕੀਤੀ ਹੈ ਐਸਬੀਆਈ ਨੇ ਭਾਰਤੀ ਰਿਜ਼ਰਵ ਬੈਂਕ ਵੱਲੋਂ ਰੇਪੋ ਰੇਟ ਘੱਟ ਕੀਤੇ ਜਾਣ ਤੋਂ ਬਾਅਦ ਆਪਣੀਆਂ ਵਿਆਜ਼ ਦਰਾਂ ‘ਚ ਕਟੌਤੀ ਕਰਨ ਦਾ ਐਲਾਨ ਕੀਤਾ ਹੈ ਐਸਬੀਆਈ ਨੇ ਕਿਹਾ ਹੈ,
ਇਸ ਦੇ ਨਤੀਜੇ ਵਜੋਂ ਐਮਸੀਐਲਆਰ ਨਾਲ ਜੁੜੇ ਸਾਰੇ ਕਰਜ਼ਿਆਂ ‘ਤੇ ਵਿਆਜ਼ ਦਰ 10 ੁਜੁਲਾਈ 2019 ਤੋਂ ਪੰਜ ਅਧਾਰ ਅੰਕ ਘੱਟ ਜਾਵੇਗਾ ਮੌਜ਼ੂਦ ਵਿੱਤ ਵਰ੍ਹੇ ‘ਚ ਇਹ ਤੀਜੀ ਦਰ ਕਟੌਤੀ ਹੈ ਜ਼ਿਕਰਯੋਗ ਹੈ ਕਿ ਭਾਰਤੀ ਸਟੇਟ ਬੈਂਕ ਨੇ ਆਪਣੇ ਹੋਮ ਲੋਨ ਰੇਟ ਨੂੰ ਰੇਪੋ ਰੇਟ ਤੋਂ ਲਿੰਕ ਕਰਾਉਣ ਦਾ ਫੈਸਲਾ ਕੀਤਾ ਸੀ ਰੇਪੋ ਰੇਟ ਦੇ ਅਧਾਰ ‘ਤੇ ਜੁਲਾਈ ‘ਚ ਨਵੀਂਆਂ ਦਰਾਂ ਲਾਗੂ ਕਰਨ ਦੀ ਗੱਲ ਕਹੀ ਸੀ ਐਸਬੀਆਈ ਨੇ ਮੰਗਲਵਾਰ ਤੋਂ ਨਵੀਂਆਂ ਦਰਾਂ ਦਾ ਐਲਾਨ ਕੀਤਾ ਹਾਲੇ ਤੱਕ ਬੈਂਕ ਦੀ ਵਿਆਜ਼ ਦਰਾਂ ਮਿਨੀਮਮ ਕਾਸਟੇ ਲੈਂਡਿੰਗ ਰੇਟ (ਐਮਸੀਐਲਆਰ) ‘ਤੇ ਅਧਾਰਿਤ ਹੁੰਦੀ ਸੀ, ਜਿਨ੍ਹਾਂ ਨੂੰ ਬਦਲ ਕੇ ਰੇਪੋ ਰੇਟ ਨੂੰ ਅਧਾਰ ਬਣਾਇਆ ਗਿਆ ਹੈ
ਆਟੋ ਲੋਨ ਦੀ ਈਐਮਆਈ ‘ਚ ਆਵੇਗੀ ਕਮੀ
ਪਿਛਲੇ ਮਹੀਨੇ ਰਿਜ਼ਰਵ ਬੈਂਕ ਨੇ ਰੇਪੋ ਰੇਟ ‘ਚ 25 ਬੇਸਿਕ ਪੁਆਇੰਟ ਦੀ ਕਟੌਤੀ ਕੀਤੀ ਸੀ ਤੇ ਰੇਪੋ ਰੇਟ ਨੂੰ 6 ਫੀਸਦੀ ਤੋਂ ਘਟਾ ਕੇ 5.75 ਫੀਸਦੀ ਕਰ ਦਿੱਤਾ ਸੀ ਰੇਪੋ ਰੇਟ ਦੇ ਹਿਸਾਬ ਨਾਲ ਐਸਬੀਆਈ ਨੇ ਆਪਣੀਆਂ ਵਿਆਜ਼ ਦਰਾਂ ‘ਚ 5 ਬੇਸਿਸ ਪੁਆਇੰਟ ਦੀ ਕਟੌਤੀ ਦਾ ਐਲਾਨ ਕੀਤਾ ਹੈ ਵਰਤਮਾਨ ‘ਚ ਐਸਬੀਆਈ ਦੀ ਹੋਮ ਲੋਨ ਦੀ ਦਰ 8.45 ਫੀਸਦੀ ਸਾਲਾਨਾ ਹੈ, 5 ਬੇਸਿਸ ਪੁਆਇੰਟ ਦੀ ਕਟੌਤੀ ਤੋਂ ਬਾਅਦ ਵਿਆਜ਼ ਦਰ ਘੱਟ ਕੇ 8.40 ਫੀਸਦੀ ਸਾਲਾਨਾ ਹੋ ਜਾਵੇਗੀ
ਵਿਆਜ਼ ਦਰ ‘ਚ ਇਹ ਕਟੌਤੀ 10 ਜੁਲਾਈ ਤੋਂ ਲਾਗੂ ਹੋਵੇਗੀ ਜ਼ਿਕਰਯੋਗ ਹੈ ਕਿ ਐਸਬੀਆਈ ਨੇ ਐਮਸੀਐਲਆਰ ਨੇ 1 ਅਪਰੈਲ ਤੋਂ ਹੁਣ ਤੱਕ 3 ਵਾਰ ਕਟੌਤੀ ਕੀਤੀ ਹੈ ਬੈਂਕ ਦੇ ਇਸ ਕਦਮ ਨਾਲ ਹੋਮ ਲੋਨ ਤੋਂ ਇਸ ਸਾਲ 20 ਬੇਸਿਸ ਪੁਆਇੰਟ ਦੀ ਕਮੀ ਆਈ ਹੈ ਇਸ ਤਰ੍ਹਾਂ ਬੈਂਕ ਨੇ ਇੱਕ ਵਾਰ ਫਿਰ ਆਪਣੇ ਗ੍ਰਾਹਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਐਸਬੀਆਈ ਦੇ ਗਾਹਕਾਂ ਦੇ ਪਰਸਨਲ ਲੋਨ, ਹੋਮ ਲੋਨ, ਕ੍ਰੇਡਿਟ ਕਾਰਡ ਲੋਨ, ਪ੍ਰਾਪਰਟੀ ‘ਤੇ ਲੋਨ, ਆਟੋ ਲੋਨ ਦੀ ਈਐਮਆਈ ‘ਚ ਕਮੀ ਆਵੇਗੀ
ਕੀ ਹੈ ਐਮਸੀਐਲਆਰ
ਰਿਜ਼ਰਵ ਬੈਂਕ ਵੱਲੋਂ ਲੋਨ ਦੇਣ ਦੇ ਲਈ ਤੈਅ ਘੱਟੋ-ਘੱਟ ਦਰ ਸੀਮਾਂਤ ਲਾਗਤ ਅਧਾਰਿਤ ਵਿਆਜ਼ ਦਰ ਭਾਵ ਮਿਨੀਮਮ ਕਾਸਟ ਲੈਂਡਿੰਗ ਰੇਟ (ਐਮਸੀਐੱਲਆਰ) ਕਹਾਉਂਦੀ ਹੈ ਬੈਂਕ ਇਸ ਦਰ ਤੋਂ ਘੱਟ ‘ਤੇ ਕਰਜ਼ਾ ਨਹੀਂ ਦੇ ਸਕਦਾ ਹੈ 1 ਅਪਰੈਲ 2016 ਤੋਂ ਇਹ ਸਿਸਟਮ ਬੈਂਕਿੰਗ ਪ੍ਰਣਾਲੀ ‘ਚ ਸ਼ਾਮਲ ਹੈ ਇਹ ਲੋਨ ਦੇਣ ਦੀ ਘੱਟੋ-ਘੱਟ ਦਰ ਕਹਾਉਂਦੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।