ਸਿਲੰਡਰ ਲੀਕ ਹੋਣ ਕਾਰਨ ਘਰ ‘ਚ ਲੱਗੀ ਅੱਗ

Rice Mill
abstract fire on black background in orange and yellow colors

cylinder leakage | ਲੋਕਾਂ ਨੇ ਕੀਤੀ ਮੁਆਵਜ਼ੇ ਦੀ ਮੰਗ

ਤਲਵੰਡੀ ਸਾਬੋ। ਤਲਵੰਡੀ ਸਾਬੋ ਦੇ ਸੰਗਤ ਰੋਡ ‘ਤੇ ਨਵੇਂ ਲਾਏ ਗੈਸ ਸਿਲੰਡਰ ਤੋਂ ਗੈਸ ਲੀਕ ਹੋਣ ਕਾਰਨ ਗਰੀਬ ਮਜਦੂਰ ਦੇ ਘਰ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਅੱਗ ਕਾਰਨ ਘਰ ‘ਚ ਪਿਆ ਫਰਿੱਜ, ਇਨਵਰਟਰ, ਕੂਲਰ, ਪੇਟੀਆਂ, ਅਲਮਾਰੀ ਸਮੇਤ ਘਰ ਦਾ ਹੋਰ ਬਹੁਤ ਸਾਰਾ ਸਾਮਾਨ ਸੜ ਕੇ ਰਾਖ ਹੋ ਗਿਆ। ਘਟਨਾ ਦੀ ਸੂਚਨਾ ਮਿਲਣ ‘ਤੇ ਪੁੱਜੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਅੱਗ ਲੱਗਣ ਕਾਰਨ ਭਾਵੇਂ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਭਾਰੀ ਨੁਕਸਾਨ ਜ਼ਰੂਰ ਹੋਇਆ ਹੈ। ਇਸ ਘਟਨਾ ਕਾਰਨ ਘਰ ਦੀ ਮਾਲਕਣ ਬੇਹੋਸ਼ ਹੋ ਗਈ, ਜੋ ਜ਼ੇਰੇ ਇਲਾਜ ਹੈ। ਮੌਕੇ ‘ਤੇ ਮੌਜੂਦ ਲੋਕਾਂ ਨੇ ਗਰੀਬ ਮਜ਼ਦੂਰ ਦੇ ਹੋਏ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

cylinder leakage