ਪਵਿੱਤਰ ਅਵਤਾਰ ਦਿਵਸ : ਬੂਟੇ ਲਾਉਣ ਲਈ ਸਾਧ-ਸੰਗਤ ਪੂਰੇ ਜੋਸ਼ ’ਚ
(ਅਨਿਲ ਲੁਟਾਵਾ) ਅਮਲੋਹ। ਬਲਾਕ ਅਮਲੋਹ ਦੇ ਡੇਰਾ ਸ਼ਰਧਾਲੂਆਂ ਵੱਲੋਂ ਆਪਣੇ ਸੱਚੇ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਵਸ ਨੂੰ ਮਨਾਉਣ ਅਤੇ ਆਪਣੇ ਸਤਿਗੁਰੂ ਨੂੰ ਸਜਦਾ ਕਰਨ ਲਈ ਬਲਾਕ ਦੀ ਸਾਧ-ਸੰਗਤ ਪੂਰੇ ਜੋਸ਼ ’ਚ ਹੈ। ਸਾਧ-ਸੰਗਤ ਵੱਲੋਂ ਅੱਜ 14 ਅਗਸਤ ਨੂੰ ‘ਪੌਦਾ ਲਗਾਓ’ ਅਭਿਆਨ ਤਹਿਤ ਪੂਜਨੀਕ ਗੁਰੂ ਜੀ ਦੀ ਪਵਿੱਤਰ ਪ੍ਰੇਰਨਾ ਸਦਕਾ ਬਲਾਕ ’ਚ ਵੱਡੀ ਗਿਣਤੀ ’ਚ ਬੂਟੇ ਲਗਾਏ ਜਾ ਰਹੇ ਹਨ।
ਇਸ ਸਬੰਧੀ ਗੱਲਬਾਤ ਕਰਨ ’ਤੇ ਅਨਿਲ ਬਾਂਸਲ ਇੰਸਾਂ ਤੇ ਡਾ.ਅਵਤਾਰ ਵਿਰਕ ਇੰਸਾਂ ਜ਼ਿੰਮੇਵਾਰ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਨੇ ਦੱਸਿਆ ਕਿ ਡੇਰਾ ਸ਼ਰਧਾਲੂਆਂ ਵੱਲੋਂ ਸਿਰਫ਼ ਬੂਟੇ ਲਾਉਂਦੇ ਹੀ ਨਹੀਂ, ਸਗੋਂ ਉਨ੍ਹਾਂ ਬੂਟਿਆਂ ਦੀ ਸਾਂਭ-ਸੰਭਾਲ ਵੀ ਕਰਦੇ ਹਨ ਅਤੇ ਜੇਕਰ ਕਿਸੇ ਕਾਰਨ ਬੂਟਾ ਨਹੀਂ ਚੱਲਦਾ ਜਾਂ ਸੁੱਕ ਜਾਂਦਾ ਹੈ ਤਾਂ ਸੇਵਾਦਾਰ ਉਸ ਜਗ੍ਹਾ ਨਵਾਂ ਬੂਟਾ ਲਗਾਉਂਦੇ ਹਨ ਜਿਸ ਕਾਰਨ ਡੇਰਾ ਸ਼ਰਧਾਲੂਆਂ ਵੱਲੋਂ ਲਗਾਏ ਗਏ ਬੂਟਿਆਂ ਵਿੱਚੋਂ 80 ਫੀਸਦੀ ਤੋਂ ਵੱਧ ਬੂਟੇ ਦਰੱਖ਼ਤ ਦਾ ਰੂਪ ਲੈਂਦੇ ਹਨ। ਇਸ ਮੌਕੇ ਬਲਤੇਜ ਸਿੰਘ ਇੰਸਾਂ ਸ਼ਹਿਰੀ ਭੰਗੀਦਾਸ,ਮਾ.ਗੁਰਪਾਲ ਸਿੰਘ ਇੰਸਾਂ,ਕਰਨ ਇੰਸਾਂ,ਨਿੰਦਰ ਇੰਸਾਂ,ਦਵਿੰਦਰ ਸਿੰਘ ਇੰਸਾਂ,ਰਣਵਿਜੈ ਸਿੰਘ,ਅਮਰਜੀਤ ਸਿੰਘ ਇੰਸਾਂ ਆਦਿ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ