ਜਿਲ੍ਹਾ ਚੰਦਰਪੁਰ ਦੇ ਕਿਸਾਨਨਗਰ ਵਿੱਚ ਮਨਾਇਆ ਪਵਿੱਤਰ ਜਨਮ ਦਿਹਾੜਾ

Ration Distributed Sachkahoon

ਜਿਲ੍ਹਾ ਚੰਦਰਪੁਰ ਦੇ ਕਿਸਾਨਨਗਰ ਵਿੱਚ ਮਨਾਇਆ ਪਵਿੱਤਰ ਜਨਮ ਦਿਹਾੜਾ

61 ਜ਼ਰੂਰਤਮੰਦ ਪਰਿਵਾਰਾਂ ਨੂੰ ਵੱਡਿੰਆ ਰਾਸ਼ਨ
23 ਜ਼ਰੂਰਤਮੰਦ ਪਰਿਵਾਰਾਂ ਨੂੰ ਵੰਡੇ ਗਏ ਕੰਬਲ

ਸੱਚ ਕਹੂੰ/ ਐਮ ਕੇ ਸ਼ਾਇਨਾ ਕਿਸਾਨਨਗਰ/ਚੰਦਰਪੁਰ। ਮਹਾਂਰਾਸ਼ਟਰ ਵਿੱਚ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਨਾਮਚਰਚਾ ਘਰ ਕਿਸਾਨਨਗਰ, ਜਿਲ੍ਹਾ ਚੰਦਰਪੁਰ ਵਿੱਚ ਨਾਮਚਰਚਾ ਦਾ ਸਮਾਗਮ ਕੀਤਾ ਗਿਆ। ਇਸ ਦੌਰਾਨ ਬਲਾਕ ਨਾਗਪੁਰ, ਗੜਚਿਰੋਲੀ, ਕਿਸਾਨਨਗਰ, ਧਨੋਰਾ ਅਤੇ ਪਿੰਡ ਮੋਰਵਾਹੀ ਮਾਲਡੋਂਗਰੀ, ਚਿੰਗਲੀ, ਲਾਲਹੇਟੀ, ਰਾਜਗੜ, ਫੁੱਲਕਲ, ਵਾਕੜੀ, ਚਮੋਰਸ਼ੀ ਦੀ ਸਾਧ ਸੰਗਤ ਨੇ ਸ਼ਮੂਲੀਅਤ ਕੀਤੀ।

Ration Distributed

ਨਾਮਚਰਚਾ ਵਿੱਚ ਕਵੀਰਾਜਾਂ ਨੇ ਭਜਨਾਂ ਰਾਹੀ ਗੁਰੂਯਸ਼ ਗਾਇਆ। ਡੇਰਾ ਸੱਚਾ ਸੌਦਾ ਦਰਬਾਰ ਤੋਂ ਆਏ ਰਾਮਪ੍ਰਸ਼ਾਦ ਇੰਸਾਂ ਟੋਹਾਣਾ, ਕੈਪਟਨ ਰਾਮਦਾਸ ਟੋਹਾਣਾ, ਬਲਾਕ ਭੰਗੀਦਾਸ ਯੋਗੀਦਾਸ ਨੇ ਸਾਧ ਸੰਗਤ ਨੂੰ ਪੂਜਨੀਕ ਗੁਰੂ ਜੀ ਦੇ ਪਵਿੱਤਰ ਵਚਨਾਂ ਬਾਰੇ ਦੱਸਿਆ। 25 ਮੈਂਬਰ ਰਘੂਵੀਰ ਇੰਸਾ ਨੇ ਦੱਸਿਆ ਕਿ ਇਸ ਤੋਂ ਬਾਅਦ ਸਾਧ ਸੰਗਤ ਨੇ ਹੱਥ ਖੜੇ ਕਰਕੇ ਪੂਜਨੀਕ ਗੁਰੂ ਜੀ ਦੇ ਪ੍ਰਤੀ ਪੂਰੀ ਸ਼ਰਧਾ, ਵਿਸ਼ਵਾਸ ਰੱਖਣ ਦਾ ਦ੍ਰਿੜ੍ਹ-ਸੰਕਲਪ ਦੁਹਰਾਇਆ। ਨਾਮਚਰਚਾ ਤੋਂ ਬਾਅਦ ਪੂਜਨੀਕ ਗੁਰੂ ਜੀ ਦੀ ਪਵਿੱਤਰ ਸਿੱਖਿਆ ’ਤੇ ਚੱਲਦੇ ਹੋਏ ਸਾਧ ਸੰਗਤ ਦੁਆਰਾ 61 ਲੋੜਮੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਅਤੇ 23 ਲੋੜਮੰਦ ਪਰਿਵਾਰਾਂ ਨੂੰ ਕੰਬਲ ਦਿੱਤੇ ਗਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here