ਸਰਸਾ ਵਿੱਚ ਡੇਂਗੂ ਦਾ ਕਹਿਰ, ਹੁਣ ਤੱਕ 11 ਮੌਤਾਂ, 20 ਐਕਟਿਵ ਮਾਮਲੇ

Dengue in Sirsa Sachkahoon

ਸਰਸਾ ਵਿੱਚ ਡੇਂਗੂ ਦਾ ਕਹਿਰ, ਹੁਣ ਤੱਕ 11 ਮੌਤਾਂ, 20 ਐਕਟਿਵ ਮਾਮਲੇ

ਸਰਸਾ (ਸੁਨੀਲ ਵਰਮਾ) ਹਰਿਆਣਾ ਦੇ ਸਰਸਾ ਜਿਲ੍ਹੇ ਦੇ ਦੜਬਾ ਕਲਾਂ ਪਿੰਡ ਵਿੱਚ ਡੇਂਗੂ ਕਾਰਨ ਇੱਕ ਲੜਕੀ ਪ੍ਰੀਤਿ (16) ਦੀ ਅੱਜ ਮੌਤ ਹੋ ਗਈ ਇਸਦੇ ਨਾਲ ਹੀ ਡੇਂਗੂ ਨਾਲ ਮਰਨ ਵਾਲਿਆਂ ਦੀ ਗਿਣਤੀ 11 ਹੋ ਗਈ। ਪ੍ਰਦੇਸ ਦੇ ਸਾਰੇ ਜ਼ਿਲ੍ਹਿਆਂ ਵਿੱਚੋਂ ਡੇਂਗੂ ਕਾਰਨ ਸਭ ਤੋਂ ਜ਼ਿਆਦਾ ਮੌਤਾਂ ਸਰਸਾ ਵਿੱਚ ਹੋਈਆਂ ਹਨ। ਸਿਹਤ ਵਿਭਾਗ ਦੇ ਰਿਕਾਡ ਅਨੁਸਾਰ ਜ਼ਿਲੇ ਵਿੱਚ ਡੇਂਗੂ ਦੇ ਹਾਲੇ ਵੀ 20 ਮਰੀਜ਼ ਹਨ।

ਮੰਨਿਆ ਜਾ ਰਿਹਾ ਹਨ ਕਿ ਨਿੱਜੀ ਹਸਪਤਾਲਾਂ ਵਿੱਚ ਇਲਾਜ ਲੈ ਰਹੇ ਮਰੀਜ਼ਾ ਦੀ ਗਿਣਤੀ ਕੀਤੀ ਜਾਵੇ ਤਾਂ ਇਹ ਗਿਣਤੀ ਹੋਰ ਵੀ ਜ਼ਿਆਦਾ ਹੋ ਸਕਦੀ ਹੈ। ਪ੍ਰੀਤਿ ਪਿੰਡ ਦੇ ਹੀ ਸੀਨੀਅਰ ਸੈਕੰਡਰੀ ਸਕੂਲ ਦੀ 11ਵੀਂ ਕਲਾਸ ਦੀ ਵਿਦਿਆਰਥਣ ਸੀ। ਉਸਦਾ ਸਰਸਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਪ੍ਰੀਤਿ ਦੇ ਡੇਂਗੂ ਪਾਜਿਟਿਵ ਹੋਣ ਦੀ ਪੁਸ਼ਟੀ ਉਸਦੇ ਪਿੰਡ ਦੇ ਹੀ ਸਰਕਾਰੀ ਪ੍ਰਾਇਮਰੀ ਹੈਲਥ ਸੈਂਟਰ ਦੇ ਡਾਕਟਰ ਅਵਤਾਰ ਸਿੰਘ ਨੇ ਕੀਤੀ ਸੀ। ਵਿਦਿਆਰਥਣ ਦੀ ਮੌਤ ਦੀ ਖਬਰ ਤੋਂ ਬਾਅਦ ਅੱਜ ਸੋਗ ਵੱਜੋਂ ਸਕੂਲ ਵਿੱਚ ਛੁੱਟੀ ਕਰ ਦਿੱਤੀ ਗਈ।

ਕੀ ਹੈ ਮਾਮਲਾ

ਇਸ ਸਬੰਧੀ ਜਦੋਂ ਜ਼ਿਲ੍ਹਾ ਹੈਡਕੁਆਰਟਰ ਦੇ ਸਿਵਲ ਹਸਪਤਾਲ ਦੇ ਡੇਂਗੂ ਰੋਗ ਦੇ ਇੰਚਾਰਜ ਡਾਕਟਰ ਹਰਸਿਮਰਨ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਐਮਪੀਐਚਡਬਲਿਊ ਦੇ ਮੁਲਾਜ਼ਮਾਂ ਵੱਲੋਂ ਸ਼ਹਿਰ ਅਤੇ ਪਿੰਡਾਂ ਵਿੰਚ ਡੇਂਗੂ ਪੀੜ੍ਹਤਾਂ ਦਾ ਸਰਵੇ ਕੀਤਾ ਜਾ ਰਿਹਾ ਹੈ। ਮਰੀਜ਼ਾਂ ਦੀ ਵੱਧਦੀ ਗਿਣਤੀ ਦੇ ਮੱਦੇਨਜ਼ਰ ਨਿੱਜੀ ਹਸਪਤਾਲਾ ਨੂੰ ਵੀ ਸਾਵਧਾਨੀਆਂ ਵਰਤਣ ਦੇ ਹੁਕਮ ਜਾਰੀ ਕੀਤੇ ਗਏ ਹਨ। ਮਰੀਜ਼ਾਂ ਦੀ ਗਿਣਤੀ ਤੇ ਨਜ਼ਰ ਰੱਖਣ ਲਈ ਇੱਕ ਵਟਸਐਪ ਗਰੁੱਪ ਵੀ ਬਣਾਇਆ ਗਿਆ ਹੈ। ਫੋਗਿੰਗ ਵੀ ਕਰਵਾਈ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਅੱਜ ਮਿਲੇ ਤਿੰਨ ਮਰੀਜ਼ਾਂ ਨਾਲ ਐਲੋਜ਼ਾ ਪਾਜ਼ੀਟਿਵ ਮਰੀਜ਼ਾ ਦੀ ਗਿਣਤੀ 921 ਹੋ ਗਈ ਹੈ। ਪਛਾਣੇ ਗਏ ਸਾਰੇ ਮਰੀਜ਼ਾਂ ਦਾ ਇਲਾਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਛੱਤਾਂ ਦੇ ਪਏ ਗਮਲਿਆਂ, ਟੋਇਆ ਜਾਂ ਟਾਇਰਾਂ ਵਿੱਚ ਪਾਣੀ ਇਕੱਠਾ ਨਾ ਹੋਣ ਦੇਣ ਅਤੇ ਪੀਣ ਵਾਲੇ ਪਾਣੀ ਲਈ ਗਲੀਆਂ ਵਿੱਚ ਰੱਖੀਆਂ ਟੈਂਕੀਆਂ ਦਾ ਪਾਣੀ ਵੀ ਸਮੇਂ -ਸਮੇਂ ਤੇ ਬਦਲਣ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ