ਪਵਿੱਤਰਤਾ

ਪਵਿੱਤਰਤਾ

ਇੱਕ ਬ੍ਰਾਹਮਣ ਬੜਾ ਕਰਮਕਾਂਡੀ ਸੀ ਸਵੇਰ¿; ਵੇਲੇ ਬਿਨਾ ਪੂਜਾ-ਪਾਠ ਕੀਤਿਆਂ ਉਸ ਨੇ ਜੀਵਨ ਭਰ ਕਦੇ ਅੰਨ ਦਾ ਇੱਕ ਦਾਣਾ ਵੀ ਮੂੰਹ ’ਚ ਨਹੀਂ ਪਾਇਆ ਸੀ ਬੁਢਾਪੇ ’ਚ ਜਦੋਂ ਉਹ ਇੱਕ ਵਾਰ ਬਿਮਾਰ ਪਿਆ ਤੇ ਉਸ ਨੂੰ ਆਪਣਾ ਅੰਤ ਨੇੜੇ ਲੱਗਣ ਲੱਗਾ ਤਾਂ ਉਸ ਨੇ ਸੋਚਿਆ, ‘ਮਰਨ ਤੋਂ ਪਹਿਲਾਂ ਇੱਕ ਘੁੱਟ ਗੰਗਾ ਜਲ ਹੀ ਪੀ ਲਵਾਂ, ਇਸ ਨਾਲ ਮੇਰੇ ਜਾਣੇ-ਅਣਜਾਣੇ ’ਚ ਕੀਤੇ ਗਏ ਪਾਪ ਧੋਤੇ ਜਾਣਗੇ ਤੇ ਮੋਕਸ਼ ਵੀ ਪ੍ਰਾਪਤ ਹੋ ਜਾਵੇਗਾ’
ਅਚਾਨਕ ਕਬੀਰ ਜੀ ਘੁੰਮਦੇ-ਘੁੰਮਦੇ ਉਸ ਦੇ ਘਰ ਪਹੁੰਚ ਗਏ ਬ੍ਰਾਹਮਣ ਦਾ ਹਾਲ-ਚਾਲ ਪੁੱਛ ਕੇ ਉਨ੍ਹਾਂ ਨੇ ਉਸ ਦੀ ਸੇਵਾ ਕਰਨ ਦੀ ਇੱਛਾ ਪ੍ਰਗਟ ਕੀਤੀ ਬ੍ਰਾਹਮਣ ਨੇ ਭਾਵੁਕ ਹੋ ਕੇ ਕਿਹਾ, ‘‘ਬੇਟਾ, ਮੈਨੂੰ ਕਿਸੇ ਦੀ ਸੇਵਾ ਦੀ ਲੋੜ ਨਹੀਂ, ਤੁਸੀਂ ਮੈਨੂੰ ਇੱਕ ਗੜਵਾ ਗੰਗਾ ਜਲ ਲਿਆ

ਦਿਓ, ਮੈਂ ਮਰਨ ਤੋਂ ਪਹਿਲਾਂ ਉਸ ਨੂੰ ਪੀ ਕੇ ਪਾਪ-ਮੁਕਤ ਹੋਣਾ ਚਾਹੁੰਦਾ ਹਾਂ’’ ਕਬੀਰ ਜੀ ਜਾ ਕੇ ਆਪਣੇ ਹੀ ਗੜਵੇ ’ਚ ਗੰਗਾ ਜਲ ਲੈ ਆਏ¿;
ਇਹ ਵੇਖ ਕੇ ਬ੍ਰਾਹਮਣ ਬੋਲਿਆ, ‘‘ਤੁਹਾਨੂੰ ਆਪਣੇ ਗੜਵੇ ’ਚ ਗੰਗਾ ਜਲ ਲਿਆਉਣ ਲਈ ਕਿਸ ਨੇ ਕਿਹਾ ਸੀ? ਜੁਲਾਹੇ ਦੇ ਗੜਵੇ ਨਾਲ ਗੰਗਾ ਜਲ ਪੀ ਕੇ ਮੈਂ ਪਾਪ-ਮੁਕਤ ਤਾਂ ਨਹੀਂ ਹੋਵਾਂਗਾ, ਆਪਣਾ ਧਰਮ ਵੀ ਭਿ੍ਰਸ਼ਟ ਕਰ ਲਵਾਂਗਾ’’

ਕਬੀਰ ਜੀ ਨੇ ਕਿਹਾ, ‘‘ਪੰਡਿਤ ਜੀ, ਜਦੋਂ ਗੰਗਾ ਜਲ ਇੱਕ ਜੁਲਾਹੇ ਦੇ ਗੜਵੇ ਨੂੰ ਹੀ ਪਵਿੱਤਰ ਨਹੀਂ ਕਰ ਸਕਦਾ ਤਾਂ ਫਿਰ ਉਹ ਤੁਹਾਨੂੰ ਕਿਵੇਂ ਪਾਪ-ਮੁਕਤ ਕਰ ਸਕੇਗਾ?’’ ਬ੍ਰਾਹਮਣ ਇਸ ਸਵਾਲ ਦਾ ਕੋਈ ਜਵਾਬ ਨਾ ਦੇ ਸਕਿਆ, ਉਹ ਇੱਕਟੱਕ ਉਨ੍ਹਾਂ ਦੇ ਮੂੰਹ ਵੱਲ ਵੇਖਣ ਲੱਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ