ਵਾਸ਼ਿੰਗਟਨ: ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਹਿਜ਼ਬੁਲ ਮੁਜਾਹਿਦੀਨ (ਅੱਚਐੱਮ) ਦੇ ਮੁਖੀ ਸਈਦ ਸਲਾਹੂਦੀਨ ਨੂੰ ਗਲੋਬਲ ਅੱਤਵਾਦੀ ਐਲਾਨ ਕੀਤਾ ਹੈ। ਮੋਦੀ ਅਤੇ ਟਰੰਪ ਦੀ ਪਹਿਲੀ ਮੁਲਾਕਾਤ ਤੋਂ ਕੁਝ ਘੰਟੇ ਪਹਿਲਾਂ ਲਏ ਗਏ ਇਸ ਫੈਸਲੇ ਨੂੰ ਭਾਰਤ ਲਈ ਸਫ਼ਲਤਾ ਮੰਨਿਆ ਜਾ ਰਿਹਾ ਹੈ।
ਦੱਸ ਦੇਈਏ ਕਿ ਕਸ਼ਮੀਰ ਵਿੱਚ ਬੁਰਹਾਨ ਵਾਨੀ ਕਸ਼ਮੀਰ ਦੇ ਇਨਕਾਊਂਟਰ ਤੋਂ ਬਾਅਦ ਜ਼ਿਆਦਾਤਰ ਅੱਤਵਾਦੀ ਹਮਲਿਆਂ, ਪੱਥਰਬਾਜ਼ੀ ਅਤੇ ਪ੍ਰਦਰਸ਼ਨਾਂ ਵਿੱਚ ਹਿਜ਼ਬੁਲ ਦਾ ਹੱਥ ਮੰਨਿਆ ਜਾ ਰਿਹਾ ਹੈ। ਸਲਾਹੂਦੀਨ ਨੇ ਬੁਰਹਾਨ ਵਾਨੀ ਨੂੰ ਸ਼ਹੀਦ ਦੱਸਿਆ ਸੀ। ਉਹ ਐਨਆਈਏ ਦੀ ਮੋਸਟ ਵਾਂਟੇਡ ਸੂਚੀ ਵਿੱਚ ਵੀ ਹੈ।
ਸਈਦ ਸਲਾਹੂਦੀਨ ਉਸ ਜਮਾਤ ਦਾ ਚਿਹਰਾ ਹੈ, ਜਿਸ ਨੇ ਜੇਹਾਦ ਦੇ ਨਾਂਅ ‘ਤੇ ਸਵਰਗ ਨੂੰ ਧਰਤੀ ਕਸ਼ਮੀਰ ਨੂੰ ਨਰਕ ਬਣਾ ਦਿੱਤਾ। ਪਰ ਹੁਣ ਪਾਕਿਸਤਾਨ ਦੇ ਛਤਰਛਾਇਆ ਵਿੱਚ ਪਲ ਰਹੇ ਅੱਤਵਾਦ ਦੇ ਹਥਿਆਰਾਂ ਲਈ ਖ਼ਤਰੇ ਦੀ ਘੰਟੀ ਵੱਜ ਗਈ ਹੈ।
ਮੋਦੀ ਅਤੇ ਟਰੰਪ ਦੇ ਹੱਥ ਮਿਲਾਉਣ ਨਾਲ ਪਾਕਿਸਤਾਨ ਵਿੱਚ ਖਲਬਲੀ ਮੱਚ ਗਈ ਹੈ। ਪ੍ਰੇਸ਼ਾਨੀ ਪਾਕਿਸਤਾਨ ਹਕੂਮਤ ਦੀ ਵੀ ਵਧੇਗੀ ਅਤੇ ਉਸ ਦੀ ਸ਼ਹਿ ‘ਤੇ ਭਾਰਤ ਵਿੱਚ ਮਾਸੂਮਾਂ ਦਾ ਖੂਨ ਵਹਾਉਣ ਵਾਲਿਆਂ ਦੀ ਵੀ। ਸਲਾਹੂਦੀਨ ਦੇ ਕੌਮਾਂਤਰੀ ਅੱਤਵਾਦੀ ਐਲਾਨ ਹੁੰਦੇ ਹਲ ਅਮਰੀਕਾ ਵਿੱਚ ਉਸ ਦੀਆਂ ਸੰਪਤੀਆਂ ਜਬਤ ਹੋ ਜਾਣਗੀਆਂ।
ਪੁੱਤਰ ਨੂੰ ਭਾਰਤੀ ਫੌਜ ਨੇ ਬਚਾਇਆ ਸੀ
- ਸਲਾਹੂਦੀਨ ਦੇ ਛੋਟੇ ਪੁੱਤਰ ਹਿਜ਼ਬੁਲ ਦੇ ਅੱਤਵਾਦੀ ਹਮਲੇ ਦੌਰਾਨ ਬਚਾਇਆ ਸੀ.
- ਫਰਵਰੀ 2016 ਵਿੱਚ, ਪੰਪੋਰ ਵਿਚ ਅੱਤਵਾਦੀ ਹਮਲੇ ‘ਚ ਤਿੰਨ ਅੱਤਵਾਦੀ ਮਾਰੇ ਗਏ ਅਤੇ 5 ਜਵਾਨ ਸ਼ਹੀਦ ਹੋਏ ਸਨ।
- ਬ੍ਰਿਟਿਸ਼ ਅਖਬਾਰ ਮੇਲ ਟੂਡੇ ਅਨੁਸਾਰ ਇਸ ਹਮਲੇ ਵਿੱਚ 100 ਤੋਂ ਜ਼ਿਆਦਾ ਲੋਕ ਬਚਾਏ ਗਏ ਸਨ।
ਅਮਰੀਕਾ ਨੇ ਪਾਕਿਸਤਾਨ ਨੂੰ ਦਿੱਤਾ ਸਪੱਸ਼ਟ ਸੰਦੇਸ਼
ਪਾਕਿਸਤਾਨ ਸਿਰਫ਼ ਭਾਰਤ ਦੇ ਖਿਲਾਫ ਸਾਜ਼ਿਸਾਂ ਹੀ ਨਹੀਂ ਰਚ ਰਿਹਾ, ਸਗੋਂ ਅਫ਼ਗਾਨਿਸਤਾਨ ਵਿੱਚ ਹੱਕਾਨੀ ਨੈੱਟਵਰਕ ਅਤੇ ਤਾਲਿਬਾਨ ਦੇ ਜ਼ਰੀਏ ਵੀ ਅੱਤਵਾਦੀ ਗਤੀਵਿਧੀਆਂ ਚਲਾ ਰਿਹਾ ਹੈ। ਪਿਛਲੇ ਦਿਨੀਂ ਅਫਗਾਨਿਸਤਾਨ ਵਿੱਚ ਤਾਲਿਬਾਨ ‘ਤੇ ਸਭ ਤੋਂ ਵੱਡਾ ਬੰਬ ਸੁੱਟ ਕੇ ਟਰੰਪ ਅੱਤਵਾਦ ‘ਤੇ ਆਪਣੇ ਇਰਾਦੇ ਪ੍ਰਗਟ ਕਰ ਚੁੱਕਿਆ ਹੈ।
ਸਲਾਹੂਦੀਨ ਨੂੰ ਕੌਮਾਂਤਰੀ ਅੱਤਵਾਦੀ ਐਲਾਨ ਕੀਤੇ ਜਾਣ ਨਾਲ ਪਾਕਿਸਤਾਨ ਦੇ ਖਿਲਾਫ਼ ਲੜਾਈ ਲੜ ਰਹੇ ਬਲੋਚ ਨੇਤਾ ਵੀ ਖੁਸ਼ ਹਨ। ਅਮਰੀਕਾ ਨੇ ਸਾਫ਼ ਕਰ ਦਿੱਤਾ ਹੈ ਕਿ ਅੱਤਵਾਦ ‘ਤੇ ਉਹ ਪਾਕਿ ਦੀ ਦਲੀਲ ਨਹੀਂ ਸੁਣਨ ਵਾਲਾ।