Punjab News: ਸਫਰ ਕਰਨ ਵਾਲਿਆਂ ਲਈ ਅਹਿਮ ਖਬਰ, ਅੱਜ ਇਹ ਹਾਈਵੇਅ ਰਹੇਗਾ ਜਾਮ, ਜਾਣੋ

Punjab News
Punjab News: ਸਫਰ ਕਰਨ ਵਾਲਿਆਂ ਲਈ ਅਹਿਮ ਖਬਰ, ਅੱਜ ਇਹ ਹਾਈਵੇਅ ਰਹੇਗਾ ਜਾਮ, ਜਾਣੋ

Punjab News: ਮਾਛੀਵਾੜਾ ਸਾਹਿਬ (ਸੱਚ ਕਹੂੰ ਨਿਊਜ਼)। ਪੰਜਾਬ ’ਚ ਸਰਫ ਕਰਨ ਵਾਲੇ ਲੋਕਾਂ ਲਈ ਅਹਿਮ ਖਬਰ ਹੈ। ਦੱਸ ਦੇਈਏ ਕਿ ਅੱਜ ਤੋਂ ਭਾਵ 3 ਜਨਵਰੀ ਤੋਂ ਸਵੇਰੇ 10 ਵਜੇ ਤੋਂ ਪੰਜਾਬ ਦਾ ਖੰਨਾ-ਜੰਮੂ ਹਾਈਵੇਅ ਤੇ ਰੋਪੜ-ਦੋਰਾਹਾ ਮਾਰਗ ’ਤੇ ਅਣਮਿੱਥੇ ਸਮੇਂ ਲਈ ਪੱਕਾ ਜਾਮ ਲਾ ਦਿੱਤਾ ਜਾਵੇਗਾ। ਜੇਕਰ ਤੁਸੀਂ ਇੱਧਰ ਦੀ ਆਉਣਾ ਜਾਣਾ ਚਾਹੁੰਦੇ ਹੋ ਤਾਂ ਤੂੰਹਾਨੂੰ ਪਰੇਸ਼ਾਨੀ ਹੋ ਸਕਦੀ ਹੈ। ਦੱਸ ਦੇਈਏ ਕਿ ਰੋਪੜ ਤੋਂ ਲੁਧਿਆਪਣਾ ਤੱਕ ਵਗਦੀ ਸਰਹਿੰਦ ਨਹਿਰ ਨੂੰ ਸਰਕਾਰ ਨੇ ਪੱਕਾ ਕਰਨ ਦਾ ਐਲਾਨ ਕਰ ਦਿੱਤਾ ਹੈ।

ਇਹ ਖਬਰ ਵੀ ਪੜ੍ਹੋ : Ground Water: ਪਾਣੀ ਬਾਰੇ ਆਸ ਭਰੀ ਰਿਪੋਰਟ

ਪਰ ਕਿਸਾਨ ਯੂਨੀਅਨ ਤੇ ਲੋਕ ਇਸ ਦੇ ਹੱਕ ’ਚ ਨਹੀਂ ਹਨ ਤੇ ਉਨ੍ਹਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਇਸ ਕੰਮ ਨੂੰ ਬੰਦ ਕਰਵਾਉਣ ਲਈ ਮੋਰਚਾ ਲਾਉਣ ਦਾ ਐਲਾਨ ਕੀਤਾ ਹੈ। ਸਰਹਿੰਦ ਨਹਿਰ ਕਿਨਾਰੇ ਵਸੇ ਪਿੰਡ ਗੜ੍ਹੀ ਵਿਖੇ ਕਿਸਾਨ ਯੂਨੀਅਨਾਂ ਦਾ ਕਾਫੀ ਵੱਡੀ ਇੱਕਠ ਵੇਖਣ ਨੂੰ ਮਿਲਿਆ। ਅਸਲ ’ਚ ਕਿਸਾਨਾਂ ਇਹ ਕਹਿ ਰਹੇ ਹਨ ਕਿ ਜੇਕਰ ਸਰਕਾਰ ਨੇ ਸਰਹਿੰਦ ਨਹਿਰ ਨੂੰ ਪੱਕਾ ਕਰ ਦਿੱਤਾ ਤਾਂ ਪਾਣੀ ਦਾ ਪੱਧਰ ਹੇਠਾਂ ਚਲਿਅ ਜਾਵੇਗਾ ਤੇ ਹਜ਼ਾਰਾਂ ਏਕੜ ਜਮੀਨ ਬੰਜਰ ਹੋ ਜਾਵੇਗੀ। ਕਿਸਾਨਾਂ ਕਿਹਾ ਕਿ ਜਮੀਨ ਦੇ ਹੇਠਲੇ ਪਾਣੀ ਦਾ ਪੱਧਰ ਤਾਂ ਪਹਿਲਾਂ ਹੀ ਬਹੁਤ ਹੇਠਾਂ ਪਹੁੰਚਿਆ ਹੋਇਆ ਹੈ। Punjab News

ਜੇਕਰ ਇਹ ਸਰਹਿੰਦ ਨਹਿਰ ਪੱਕੀ ਕਰ ਦਿੱਤੀ ਗਈ ਤਾਂ ਇਹ ਪਾਣੀ ਦਾ ਪੱਧਰ ਹੋਰ ਰੇਠਾਂ ਚਲਿਆ ਜਾਵੇਗਾ। ਅੱਜ ਸਾਰੀਆਂ ਕਿਸਾਨਾਂ ਦੀਆਂ ਯੂਨੀਅਨਾਂ ਨੇ ਮਿਲ ਕੇ ਇਹ ਫੈਸਲਾ ਕੀਤਾ ਹੈ ਕਿ ਇਹ ਸਰਹਿੰਦ ਨਹਿਰ ਨੂੰ ਪੱਕੀ ਕਰਵਾਉਣ ਦਾ ਕੰਮ ਬੰਦ ਕਰਵਾਉਣ ਸਬੰਧੀ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਨੂੰ ਪੱਤਰ ਦਿੱਤਾ ਜਾਵੇਗਾ। ਕਿਸਾਨ ਆਗੂਆਂ ਕਿਹਾ ਕਿ 3 ਜਨਵਰੀ ਭਾਵ ਅੱਜ ਤੋਂ ਸਵੇਰੇ 10 ਵਜੇ ਤੋਂ ਪਿੰਡਾਂ ਦੇ ਲੋਕ ਇੱਕਠੇ ਹੋਣਗੇ ਤੇ ਸਰਹਿੰਦ ਨਹਿਰ ਦੇ ਪੁਲ ’ਤੇ ਪੱਕਾ ਮੋਰਚਾ ਲਾਉਣਗੇ। ਕਿਸਾਨ ਆਗੂਆਂ ਕਿਹਾ ਕਿ ਇਹ ਧਰਨਾ ਉਨ੍ਹਾਂ ਸਮਾਂ ਜਾਰੀ ਰਹੇਗਾ ਜਿਨ੍ਹਾਂ ਸਮਾਂ ਪ੍ਰਸ਼ਾਸਨ ਸਰਹਿੰਦ ਨਹਿਰ ਨੂੰ ਪੱਕੀ ਕਰਨ ਦਾ ਕੰਮ ਬੰਦ ਨਹੀਂ ਕਰ ਦਿੰਦਾ। ਇਸ ਮੌਕੇ ਵੱਡੀ ਗਿਣਤੀ ’ਚ ਕਿਸਾਨ ਆਗੂ ਹਾਜ਼ਰ ਸਨ। Punjab News

LEAVE A REPLY

Please enter your comment!
Please enter your name here