ਨਵੇਂ ਗਠਜੋੜ ‘ਚ ਮੁੱਖ ਮੰਤਰੀ ਦਾ ਅਹੁਦਾ ਸ਼ਿਵਸੈਨਾ ਨੂੰ ਦੇਣ ‘ਤੇ ਹੋ ਸਕਦੀ ਹੈ ਸਹਿਮਤ
ਏਜੰਸੀ/ਨਾਗਪੁਰ । ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਮੁਖੀ ਸ਼ਰਦ ਪਵਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੂਬੇ ‘ਚ ਸਰਕਾਰ ਗਠਨ ਦੀ ਪ੍ਰਕਿਰਿਆ ਜਾਰੀ ਹੈ ਅਤੇ ਪੰਜ ਦਿਨਾਂ ਅੰਦਰ ਤਸਵੀਰ ਸਾਫ ਹੋ ਜਾਵੇਗੀ ਪਵਾਰ ਨੇ ਕਾਨਫਰੰਸ ‘ਚ ਇਹ ਗੱਲ ਕਹੀ ਮਹਾਰਾਸ਼ਟਰ ‘ਚ ਸਰਕਾਰ ਬਣਾਉਣ ਸਬੰਧੀ ਚੱਲ ਰਹੀ ਸਿਆਸੀ ਕਸ਼ਮਕਸ਼ ਦਰਮਿਆਨ ਪਵਾਰ ਦੋ ਦਿਨਾਂ ਦੇ ਦੌਰੇ ‘ਤੇ ਇੱਥੇ ਪਹੁੰਚੇ ਹਨ ਉਹ ਇਲਾਕੇ ‘ਚ ਬੇਮੌਸਮੀ ਮੀਂਹ ਕਾਰਨ ਫਸਲਾਂ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਅਤੇ ਸਥਿਤੀ ਦੀ ਸਮੀਖਿਆ ਕਰਨ ਲਈ ਇੱਥੇ ਆਏ ਹਨ। Pawar
ਉਨ੍ਹਾਂ ਨੇ ਕਿਹਾ ਕਿ ਕਾਂਗਰਸ ਅਤੇ ਰਾਕਾਂਪਾ ਨੇ ਘੱਟੋ-ਘੱਟ ਸਾਂਝਾ ਪ੍ਰੋਗਰਾਮ ਤੈਅ ਕਰਨ ਲਈ ਵੱਖ ਤੋਂ ਕਮੇਟੀ ਗਠਿਤ ਕੀਤੀ ਹੈ ਸੂਬੇ ‘ਚ ਸਰਕਾਰ ਬਣਾਉਣ ਲਈ ਸ਼ਿਵਸੈਨਾ ਦੇ ਨਾਲ ਗਠਜੋੜ ਦੇ ਤੌਰ-ਤਰੀਕਿਆਂ ‘ਤੇ ਚਰਚਾ ਲਈ ਦੋਵਾਂ ਪਾਰਟੀਆਂ ਦੀ ਅਗਲੇ ਦੋ-ਤਿੰਨ ਦਿਨਾਂ ‘ਚ ਨਵੀਂ ਦਿੱਲੀ ‘ਚ ਮੀਟਿੰਗ ਹੋਣ ਦੀ ਸੰਭਾਵਨਾ ਹੈ ਮਹਾਰਾਸ਼ਟਰ ‘ਚ ਹੁਣ ਤੱਕ ਦੀ ਸਥਿਤੀ ਤੋਂ ਲੱਗ ਰਿਹਾ ਹੈ ਕਿ ਕਾਂਗਰਸ, ਰਾਕਾਂਪਾ ਅਤੇ ਸ਼ਿਵਸੈਨਾ ਮਿਲ ਕੇ ਸਰਕਾਰ ਬਣਾ ਲਵੇਗੀ 288 ਮੈਂਬਰੀ ਮਹਾਰਾਸ਼ਟਰ ਵਿਧਾਨ ਸਭਾ ‘ਚ ਸ਼ਿਵਸੈਨਾ ਦੇ 56, ਕਾਂਗਰਸ ਦੇ 54 ਅਤੇ ਰਾਕਾਂਪਾ ਦੇ 44 ਵਿਧਾਇਕ ਹਨ, ਜੋ ਬਹੁਤ ਦੇ ਅੰਕੜੇ 145 ਤੋਂ ਜ਼ਿਆਦਾ ਹੈ। Pawar
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।