ਹੇਠਲੇ ਪੱਧਰ ਦੇ ਖਿਡਾਰੀਆਂ ਨੂੰ ਉਭਾਰਿਆ ਜਾਵੇਗਾ : ਖੇਡ ਮੰਤਰੀ ਸੰਦੀਪ ਸਿੰਘ

Low level players , Raised, Sports Minister, Sandeep Singh

ਸਾਧਨ ਮੁਹੱਈਆਂ ਕਰਵਾਉਣ ਅਤੇ ਤਕਨੀਕਾਂ ‘ਤੇ ਦਿੱਤਾ ਜਾਵੇਗਾ ਜ਼ੋਰ

ਅਸ਼ਵਨੀ ਚਾਵਲਾ/ਚੰਡੀਗੜ੍ਹ ।(ਖਾਸ ਮੁਲਾਕਾਤ) ਕਿਸਮਤ ਦੇ ਧਨੀ ਰਹੇ ਸੰਦੀਪ ਸਿੰਘ ਹਾਕੀ ਖਿਡਾਰੀ ਤੋਂ ਸ਼ੁਰੂਆਤ ਕਰਕੇ ਅੱਜ ਹਰਿਆਣਾ ਦੇ ਖੇਡ ਮੰਤਰੀ ਬਣ ਗਏ ਹਨ ਬੈਸਟ ਫ਼ਲਿੱਕਰ ਦੇ ਤੌਰ ‘ਤੇ ਉੱਭਰੇ ਸੰਦੀਪ ਸਿੰਘ ਨੂੰ 2003 ‘ਚ ਯੁਵਰਾਜ ਸਿੰਘ ਦੇ ਜ਼ਖਮੀ ਹੋਣ ‘ਤੇ ਅਚਾਨਕ ਭਾਰਤੀ ਟੀਮ ‘ਚ ਸ਼ਾਮਲ ਕੀਤਾ ਗਿਆ ਸੀ ਅਤੇ ਉਸ ਸਮੇਂ ਉਹ ਸਿਰਫ਼ 18 ਸਾਲ ਦੇ ਸਨ।  ਸਾਰਿਆਂ ਤੋਂ ਨੌਜਵਾਨ ਖਿਡਾਰੀ ਦੇ ਤੌਰ ‘ਤੇ ਸਾਹਮਣੇ ਆਏ ਸੰਦੀਪ ਸਿੰਘ ਹਾਕੀ ਇੰਡੀਆ ਦੇ ਕਪਤਾਨ ਵੀ ਬਣੇ ਇੱਕ ਸਮੇਂ ਗੋਲੀ ਲੱਗਣ  ਦੀ ਵਜ੍ਹਾ ਨਾਲ ਉਹ ਪੈਰਾਲਿਸਿਸ ਦਾ ਸ਼ਿਕਾਰ ਹੋਏ ਅਤੇ ਡਾਕਟਰਾਂ ਨੇ ਖਿਡਾਰੀ ਦੇ ਤੌਰ ‘ਤੇ ਕਰੀਅਰ ਖਤਮ ਹੋਣ ਦਾ ਐਲਾਨ ਤੱਕ ਕਰ ਦਿੱਤਾ ਇਸ ਦੌਰ ‘ਚੋਂ ਲੜ ਕੇ ਉੱਭਰੇ ਸੰਦੀਪ ਨੇ ਸਿਰਫ਼ ਵਾਪਸੀ ਨਹੀਂ ਕੀਤੀ ਸਗੋਂ ਮੈਦਾਨ ‘ਤੇ ਕਈ ਗੋਲ ਕੀਤੇ।

ਉਸ ਤੋਂ ਬਾਅਦ ਕਾਂਗਰਸ ਸਰਕਾਰ ਨੇ ਸੰਦੀਪ ਸਿੰਘ ਨੂੰ ਹਰਿਆਣਾ ‘ਚ ਡੀਐਸਪੀ ਲਾਇਆ ਅਤੇ ਹੁਣ ਉਹ ਵਿਧਾਨ ਸਭਾ ਹਲਕਾ ਪਿਹੋਵਾ ਤੋਂ ਚੋਣਾਂ ਜਿੱਤ ਕੇ  ਮੰਤਰੀ ਮੰਡਲ ‘ਚ ਰਾਜ ਮੰਤਰੀ ਬਣਾਏ ਗਏ ਹਨ ਸੰਦੀਪ ਸਿੰਘ ਨੂੰ ਖੇਡ ਅਤੇ ਨੌਜਵਾਨ ਮਾਮਲਿਆਂ ਦੇ ਵਿਭਾਗ ਦਿੱਤੇ ਗਏ ਹਨ ਉਨ੍ਹਾਂ ਨੇ  ਖੇਡ ਵਿਭਾਗ ਦਾ ਕਾਰਜਭਾਰ ਸੰਭਾਲਣ ਤੋਂ ਬਾਦ ‘ਸੱਚ ਕਹੂੰ’ ਦੇ ਚੰਡੀਗੜ੍ਹ ਤੋਂ ਬਿਓਰੋ ਚੀਫ਼ ਅਸ਼ਵਨੀ ਚਾਵਲਾ ਨਾਲ ਗੱਲਬਾਤ ‘ਚ ਆਪਣਾ ਪਲਾਨ ਦੱਸਣ ਦੇ ਨਾਲ ਰੋਡ ਮੈਪ ਦਾ ਜ਼ਿਕਰ ਕੀਤਾ ਪੇਸ਼ ਹਨ ।

ਖਾਸ ਮੁਲਾਕਾਤ ਦੇ ਕੁਝ ਅੰਸ਼ :

1. ਖਿਡਾਰੀ ਤੋਂ ਖੇਡ ਮੰਤਰੀ ਬਣ ਕੇ ਕਿਵੇਂ ਲੱਗ ਰਿਹਾ ਹੈ?

-ਬਹੁਤ ਚੰਗਾ ਲੱਗ ਰਿਹਾ ਹੈ ਹੁਣ ਮੈਨੂੰ ਸਰਕਾਰ ‘ਚ ਰਹਿੰਦੇ ਹੋਏ ਹਰਿਆਣਾ ਦੇ ਖਿਡਾਰੀਆਂ ਲਈ ਕੰਮ ਕਰਨ ਦਾ ਮੌਕਾ ਮਿਲਿਆ ਹੈ  ਇਸ ਲਈ ਮੈਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਵੀ ਸ਼ੁਕਰਗੁਜਾਰ ਹਾਂ, ਜਿਨ੍ਹਾਂ ਨੇ ਮੈਨੂੰ ਖੇਡ ਵਿਭਾਗ ਦੇ ਕਾਬਲ ਸਮਝਦੇ ਹੋਏ ਇਸ ਦਾ ਕਾਰਜਭਾਰ ਮੈਨੂੰ ਸੌਂਪਿਆ

2. ਹੁਣ ਕੀ-ਕੀ ਤਰਜ਼ੀਹ ਰਹੇਗੀ ?

ਹੁਣ ਤਾਂ ਸ਼ੁਰੂਆਤ ਕਰ ਰਹੇ ਹਾਂ ਦਿਲ ਅਤੇ ਦਿਮਾਗ ‘ਚ ਬਹੁਤ ਕੁਝ ਹੈ, ਜਿਸ ਦੇ ਜ਼ਰੀਏ ਹਰਿਆਣਾ ਦੇ ਖਿਡਾਰੀਆਂ ਲਈ ਬਹੁਤ ਕੁਝ ਕਰਨਾ ਚਾਹੁੰਦੇ ਹਾਂ ਜਲਦ ਹੀ ਉਨ੍ਹਾਂ ਚੀਜ਼ਾਂ ‘ਤੇ ਕੰਮ ਕਰਨਾ ਸ਼ੁਰੂ ਕਰਾਂਗੇ, ਜਿਨ੍ਹਾਂ ਦੀ ਮੈਨੂੰ ਬਤੌਰ ਖਿਡਾਰੀ ਰਹਿੰਦੇ ਕਾਫ਼ੀ ਘਾਟ ਮਹਿਸੂਸ ਰਹਿੰਦੀ ਸੀ ਪੇਂਡੂ ਇਲਾਕੇ ‘ਚ ਕਾਫ਼ੀ ਜ਼ਿਆਦਾ ਪ੍ਰਭਾਵਸ਼ਾਲੀ ਖਿਡਾਰੀ ਅੱਜ ਮੌਜ਼ੂਦ ਹਨ ਪਰ ਉਨ੍ਹਾਂ ਨੂੰ ਸਹੀ ਮੌਕਾ ਅਤੇ ਸਾਧਨ ਨਾ ਮਿਲਣ ਕਾਰਨ ਉਹ ਅੱਗੇ ਨਹੀਂ ਵਧ ਰਹੇ ਇਸ ਲਈ ਮੈਂ ਪਿੰਡ ਤੱਕ ਪਹੁੰਚ ਕੇ ਉਸ ਗਰਾਸ ਰੂਟ ਤੋਂ ਖਿਡਾਰੀਆਂ ਨੂੰ ਪੈਦਾ ਕਰਕੇ ਅੱਗੇ ਲੈ ਕੇ ਆਵਾਂਗਾ, ਜੋ ਕਿ ਨਾ ਸਿਰਫ਼ ਹਰਿਆਣਾ ਦਾ ਨਾਂਅ ਰੋਸ਼ਨ ਕਰਨਗੇ ਸਗੋਂ ਦੇਸ਼ ਦਾ ਨਾਂਅ ਵੀ ਓਲੰਪਿਕਸ ‘ਚ ਚਮਕਾਉਣਗੇ

3 ਮੈਡਲ ਟੇਲੀ ‘ਚ ਹਰਿਆਣਾ ਕਾਫ਼ੀ ਅੱਗੇ ਰਿਹਾ ਹੈ, ਹੁਣ ਅੱਗੇ ਕੀ ਟਾਰਗੇਟ ਰਹਿਣਗੇ?

ਮੈਂ ਹਰਿਆਣਾ ਨੂੰ ਇੱਕ ਮੈਡਲ ਦੇ ਰੂਪ ‘ਚ ਅੱਗੇ ਲੈ ਕੇ ਆਉਣਾ ਚਾਹੁੰਦਾ ਹਾਂ ਅਤੇ ਪੂਰੇ ਦੇਸ਼ ‘ਚ ਹਰਿਆਣਾ ਇੱਕ ਅਜਿਹਾ ਸੂਬਾ ਬਣਦਾ ਦੇਖਣਾ ਚਾਹੁੰਦਾ ਹਾਂ, ਜਿਸ ਕੋਲ ਦੂਜੇ ਸੂਬਿਆਂ ਤੋਂ ਜ਼ਿਆਦਾ ਮੈਡਲ ਹੋਣ ਇਸ ਲਈ ਬਹੁਤ ਕੰਮ ਕਰਨ ਦੀ ਜ਼ਰੂਰਤ ਹੈ, ਕਿਉਂਕਿ ਗਰਾਸ ਰੂਟ ‘ਚ ਜਾ ਕੇ ਖਿਡਾਰੀਆਂ ਨੂੰ ਪੈਦਾ ਕਰਨਾ ਹੋਵੇਗਾ ਉਸ ਤੋਂ ਬਾਅਦ ਹੀ ਅੱਗੇ ਆਉਣ ਵਾਲੇ ਸਾਲਾਂ ‘ਚ ਹਰਿਆਣਾ ਦੇ ਨੌਜਵਾਨ ਇਸ ਕਦਰ ਤਿਆਰ ਹੋਣਗੇ ਕਿ ਉਨ੍ਹਾਂ ਸਾਹਮਣੇ ਗੁਆਂਢੀ ਸੂਬਾ ਤਾਂ ਦੂਰ ਦੂਜੇ ਦੇਸ਼ਾਂ ਦੇ ਖਿਡਾਰੀ ਵੀ ਖੜ੍ਹੇ ਨਹੀਂ ਹੋ ਸਕਣਗੇ

4 ਕਿਹੜੀ-ਕਿਹੜੀ ਖੇਡ ‘ਤੇ ਤੁਹਾਡਾ ਫੋਕਸ ਰਹੇਗਾ?

ਹਰਿਆਣਾ ‘ਚ ਹਾਲੇ ਤੱਕ ਕਬੱਡੀ, ਕੁਸ਼ਤੀ, ਵਾਲੀਬਾਲ, ਫੁੱਟਬਾਲ ਅਤੇ ਹਾਕੀ ਵਰਗੀਆਂ ਖੇਡਾਂ ‘ਤੇ ਹੀ ਜ਼ਿਆਦਾ ਫੋਕਸ ਕੀਤਾ ਗਿਆ ਹੈ ਬਲਕਿ ਓਲੰਪਿਕਸ ‘ਚ ਤਾÎਈਕਵਾਂਡੋ ਸਮੇਤ ਅਜਿਹੀਆਂ ਕਈ ਖੇਡਾਂ ਹਨ ਜਿਨ੍ਹਾਂ ‘ਤੇ ਧਿਆਨ ਦੇਣ ਦੀ ਜ਼ਰੂਰਤ ਹੈ ਹਰਿਆਣਾ ਦੇ ਹਰ ਖਿਡਾਰੀ ਨੂੰ ਹਰ ਗੇਮ ਪ੍ਰਤੀ ਆਕਰਸ਼ਿਤ ਕੀਤਾ ਜਾਵੇਗਾ, ਤਾਂ ਕਿ ਉਹ ਆਪਣੀ ਫਿਟਨਸ ਅਤੇ ਰੁਚੀ ਅਨੁਸਾਰ ਗੇਮ ਨੂੰ ਅਪਣਾਉਣ ਦੇ ਨਾਲ-ਨਾਲ ਹਰ ਤਰ੍ਹਾਂ ਦੀ ਗੇਮ ‘ਚ ਹਰਿਆਣਾ ਦਾ ਨਾਂਅ ਰੌਸ਼ਨ ਕਰ ਸਕੇ

5 ਨਵੇਂ ਖਿਡਾਰੀਆਂ ਨੂੰ ਲੈ ਕੇ ਨਵਾਂ ਕੀ ਪਲਾਨ ਹੈ?

ਜੇਕਰ ਅਸੀਂ ਉੱਚ ਦਰਜੇ ਅਤੇ ਲੰਮੇ ਸਮੇਂ ਤੱਕ ਟਿਕਣ ਵਾਲੇ ਖਿਡਾਰੀ ਚਾਹੁੰਦੇ ਹਾਂ ਤਾਂ ਸਾਨੂੰ 8 ਸਾਲ ਦੀ ਉਮਰ ਤੋਂ ਹੀ ਖਿਡਾਰੀਆਂ ਨੂੰ ਤਿਆਰ ਕਰਨਾ ਸ਼ੁਰੂ ਕਰਨਾ ਪਵੇਗਾ, ਕਿਉਂਕਿ ਜੇਕਰ 8 ਸਾਲ ਦੇ ਇੱਕ ਛੋਟੇ ਬੱਚੇ ਨੂੰ ਖੇਡ ਦੇ ਮੈਦਾਨ ‘ਚ ਉਤਾਰ ਕੇ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਨੌਜਵਾਨ ਹੋਣ ਤੱਕ ਖਿਡਾਰੀ ਪੂਰੀ ਤਰ੍ਹਾਂ ਦੂਜੇ ਦੇਸ਼ਾਂ ਦੇ ਖਿਡਾਰੀਆਂ ਨੂੰ ਟੱਕਰ ਦੇਣ ਲਈ ਤਿਆਰ ਹੋ ਜਾਵੇਗਾ

6 ਕਦੋਂ ਤੋਂ ਤੁਸੀਂ ਕੰਮ ਸ਼ੁਰੂ ਕਰਨ ਜਾ ਰਹੇ ਹੋ?

ਕਦੋਂ ਤੋਂ ਨਹੀਂ, ਸਗੋਂ ਅੱਜ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਹੁਣੇ ਮੈਂ ਸਟਾਫ਼ ਨਾਲ ਜਾਣ ਪਛਾਣ ਕਰਨ ਤੋਂ ਬਾਅਦ ਖੇਡ ਵਿਭਾਗ ਦੇ ਅਧਿਕਾਰੀਆਂ ਦੀ ਕੱਲ੍ਹ ਹੀ ਮੀਟਿੰਗ ਬੁਲਾਈ ਹੈ ਮੈਂ ਤਾਂ ਅੱਜ ਹੀ ਖੇਡ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨੀ ਸੀ, ਪਰ ਵਿਭਾਗ ਦੇ ਡਾਇਰੈਕਟਰ ਨੂੰ ਦਿੱਲੀ ਜਾਣ ਕਰਕੇ ਮੀਟਿੰਗ ਸੰਭਵ ਨਹੀਂ ਹੋ ਸਕੀ ਜਿਵੇਂ ਹੀ ਉਹ ਮੁੜਨਗੇ, ਤਾਂ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।