ਪੂਰੇ ਭਾਰਤ ਵਿੱਚ ਪੈਦਾ ਕੀਤੀ ਜਾ ਰਹੀ ਹੈ ਜਾਗਰੂਕਤਾ
ਉਦੈਪੁਰ: ਵੇਦਾਂਤਾ ਗਰੁੱਪ ਦੀ ਕੰਪਨੀ ਹਿੰਦੁਸਤਾਨ ਜਿੰਕ ਨੇ ਆਪਣੇ ਖੁਸ਼ੀ ਮੁਹਿੰਮ ਪ੍ਰੋਗਰਾਮ ਤਹਿਤ ਰਾਜਸਥਾਨ ਵਿੱਚ ਪੰਜ ਜ਼ਿਲ੍ਹਿਆਂ ਦੇ 3055 ਆਂਗਣਵਾੜੀ ਕੇਂਦਰਾਂ ਨੂੰ ਛੇ ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਜ਼ਰੂਰੀ ਸਹੂਲਤਾਂ ਦੇਣ ਲਈ ਗੋਦ ਲਿਆ ਹੈ।
ਕੰਪਨੀ ਦੇ ਕਾਰਪੋਰੇਟ ਕਮਿਊਨੀਕੇਸ਼ਨ ਹੈੱਡ ਅਤੇ ਖੁਸ਼ੀ ਮੁਹਿੰਮ ਦੇ ਸੰਸਥਾਪਕ ਪਵਨ ਕੌਸ਼ਿਕ ਨੇਦ ੱਸਿਆ ਕਿ ਇਸ ਦੇ ਤਹਿਤ ਉਦੈਪੁਰ, ਰਾਜਸਮੰਦ, ਚਿਤੌੜਗੜ੍ਹ, ਭੀਲਵਾਲਾ ਅਤੇ ਅਜਮੇਰ ਜ਼ਿਲ੍ਹਿਆਂ ਦੇ ਆਂਗਣਵਾੜੀ ਕੇਂਦਰਾਂ ਦੇ ਬੱਚਿਆਂ ਨੂੰ ਸ਼ਾਮਲ ਕੀਤਾ ਗਿਆ ਹੈ।
ਖੁਸ਼ੀ ਮੁਹਿੰਮ ਰਾਹੀਂ ਨਾ ਸਿਰਫ਼ ਪੇਂਡੂ ਬੱਚਿਆਂ ਦੀ ਸਿਹਤ ਸਿੱਖਿਆ ਅਤੇ ਪਾਲਣ ਪੋਸ਼ਣ ਵਿੱਚ ਤਬਦੀਲੀ ਲਿਆਂਦੀ ਜਾ ਰਹੀ ਹੈ, ਸਗੋਂ ਥੁੜਾਂ ਮਾਰੇ ਬੱਚਿਆਂ ਪ੍ਰਤੀ ਪੂਰੇ ਭਾਰਤ ਵਿੱਚ ਜਾਗਰੂਕਤਾ ਵੀ ਪੈਦਾ ਕੀਤੀ ਜਾ ਰਹੀ ਹੈ।