ਜੰਮੂ ਕਸ਼ਮੀਰ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ
ਖੁਸ਼ਵੀਰ ਸਿੰਘ ਤੂਰ, ਪਟਿਆਲਾ: ਜੰਮੂ ਕਸ਼ਮੀਰ ਵਿਖੇ ਅੱਤਵਾਦੀਆਂ ਵੱਲੋਂ ਅਮਰਨਾਥ ਯਾਤਰੀਆਂ ਉੱਪਰ ਕੀਤੇ ਗਏ ਹਮਲੇ ਸਬੰਧੀ ਆਮ ਲੋਕਾਂ ਸਮੇਤ ਹਿੰਦੂ ਜਥੇਬੰਦੀਆਂ ਵਿੱਚ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ। ਅੱਜ ਇੱਥੇ ਵੱਖ-ਵੱਖ ਹਿੰਦੂ ਸੰਗਠਨਾਂ ਵੱਲੋਂ ਹਮਲੇ ਦੇ ਵਿਰੋਧ ਵਿੱਚ 14 ਜੁਲਾਈ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਸ਼ੀ੍ਰ ਵਾਮਨ ਅਵਤਾਰ ਮੰਦਰ ਵਿਖੇ ਵੱਖ-ਵੱਖ ਹਿੰਦੂ ਸੰਗਠਨਾਂ ਦੀ ਮੀਟਿੰਗ ਵਿੱਚ ਜਿਨ੍ਹਾਂ ਵਿੱਚ ਸ਼ਿਵ ਸੈਨਾ ਹਿੰਦੂਸਤਾਨ ਪ੍ਰਮੁੱਖ ਪਵਨ ਗੁਪਤਾ, ਅਖਿਲ ਭਾਰਤੀ ਹਿੰਦੂ ਕ੍ਰਾਂਤੀ ਦਲ ਆਗੂ ਲਖਵਿੰਦਰ ਸਰੀਨ, ਹਿੰਦੂ ਵੈਲਡੇਅਰ ਬੋਰਡ ਚੇਅਰਮੈਨ ਮਹੰਤ ਰਵੀਕਾਂਤ, ਬਜਰੰਗ ਦਲ ਤੋਂ ਡਾ. ਸੰਦੀਪ ਅਰੋੜਾ, ਸਮਾਜ ਸੇਵਾ ਸੁਸਾਇਟੀ ਤੋਂ ਰਾਜੀਵ ਖੰਨਾ ਸਮੇਤ ਹੋਰਨਾਂ ਆਗੂ ਸ਼ਾਮਲ ਹੋਏ। ਇਸ ਦੋਰਾਨ ਪੰਜਾਬ ਭਰ ਦੇ ਸਾਰੇ ਹਿੰਦੂ ਸੰਗਠਨਾਂ ਵੱਲੋਂ ਸ਼ੁੱਕਰਵਾਰ ਨੂੰ ਦਿੱਤੇ ਗਏ ਪੰਜਾਬ ਬੰਦ ਦੇ ਸੰਦੇ ਨੂੰ ਸਮਰਥਣ ਦੇਣ ਦਾ ਐਲਾਨ ਕੀਤਾ ਗਿਆ।
ਹਿੰਦੂ ਸੰਗਠਨਾਂ ਨੇ ਸ਼ਹਿਰਵਾਸੀਆਂ ਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਸ਼ਿਵ ਭਗਤਾਂ ਦੀ ਹੋਈ ਮੌਤ ਦੇ ਹੱਕ ਤੇ ਅੱਤਵਾਦੇ ਵਿਰੋਧ ਵਿਚ ਆਪਣਾ ਅਹਿਮ ਯੋਗਦਾਨ ਪਾਉਣ। ਇਸ ਮੌਕੇ ਹਿੰਦੂ ਸੰਗਠਨਾਂ ਨੇ ਮੰਗ ਕੀਤੀ ਕਿ ਜੰਮੂ ਕਸ਼ਮੀਰ ਵਿਚ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ। ਇਸ ਮੌਕੇ ਪਵਨ ਕੁਮਾਰ ਗੁਪਤਾ, ਲਖਵਿੰਦਰ ਸਰੀਨ, ਰਾਕੇਸ਼ ਕਿੰਗਰ, ਮਨੋਜ ਕਰਣ, ਨਵੀਨ ਸ਼ਰਮਾ, ਸੱਜਣ ਕੁਮਾਰ, ਵਿੱਕੀ ਚੁੱਘ, ਪੀਯੂਸ਼ ਸ਼ਰਮਾ ਸਮੇਤ ਹੋਰ ਆਗੂ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।