ਜੀਓ ਨੇ ਲਾਂਚ ਕੀਤੇ ਨਵੇਂ ਪਲਾਨ

399 ਰੁਪਏ ‘ਚ ਮਿਲੇਗਾ 84 ਜੀਬੀ ਡਾਟਾ

ਨਵੀਂ ਦਿੱਲੀ:ਰਿਲਾਇੰਸ ਜੀਓ ਨੇ ਧਨ ਧਨ ਆਫ਼ਰ ਖਤਮ ਹੋਣ ਤੋਂ ਪਹਿਲਾਂ ਮੰਗਲਵਾਰ ਨੂੰ ਨਵੀਂ ਧਮਾਕੇਦਾਰ ਆਫ਼ਰ ਪੇਸ਼ ਕਰ ਦਿੱਤੀ।

ਸਭ ਤੋਂ ਵੱਡਾ ਪਲਾਟ 399 ਰੁਪਏ ਦਾ ਹੈ। ਇਸ ਪਲਾਨ ਵਿੱਚ ਯੂਜਰਜ਼ ਨੂੰ  84 ਦਿਨਾਂ ਲਈ ਹਰ ਦਿਨ ਇੱਕ ਜੀਪੀ ਡਾਟਾ ਅਤੇ ਅਣਲਿਮਟਿਡ ਕਾਲਿੰਗ ਮਿਲੇਗੀ। ਇਹ ਆਫ਼ਰ ਜੀਓ ਦੇ ਪ੍ਰਾਈਮ ਮੈਂਬਰ ਲਈ ਹੀ ਹੈ। ਇਹ ਪਲਾਟ ਅਜੇ ਚੱਲ ਰਹੇ 309 ਰੁਪਏ ਦੇ ਪਲਾਨ ਵਾਂਗ ਹੀ ਹੈ। ਇਸ ਦੇ ਨਾਲ ਹੀ ਕੰਪਨੀ ਨੇ 349 ਰੁਪਏ ਦਾ ਦੂਜਾ ਪਲਾਨ ਵੀ ਲਾਂਚ ਕੀਤਾ ਹੈ, ਜਿਸ ਵਿੱਚ 20 ਜੀਬੀ ਡਾਟਾ 56 ਦਿਨਾਂ ਲਈ ਮਿਲੇਗਾ। ਇਸ ਵਿੱਚ ਪ੍ਰਤੀ ਦਿਨ ਲਿਮਟ ਨਹੀਂ ਹੋਵੇਗੀ।

309 ਅਤੇ 509 ਦੇ ਪਲਾਨ ਦੀ ਵਧਦੀ ਵੈਲਡਿਟੀ

ਕੰਪਨੀ ਦੇ ਆਫ਼ਰ ਮੁਤਾਬਕ, 309 ਅਤੇ 509 ਰੁਪਏ ਦੇ ਪਲਾਨ 15 ਜੁਲਾਈ ਤੋਂ ਬਾਅਦ 28 ਦਿਨਾਂ ਦੀ ਵੈਲਡਿਟੀ ਦੇ ਹੋਣ ਵਾਲੇ ਹਨ। ਪਰ ਜੀਓ ਨੇ ਵੈਲਡਿਟੀ ਖਤਮ ਹੋਣ ਤੋਂ ਪਹਿਲਾਂ ਇਸ ਨੂੰ 56 ਦਿਨ ਦਾ ਕਰ ਦਿੱਤਾ ਹੈ। ਭਾਵ ਹੁਣ ਇਹ ਪਲਾਨ ਲੈਣ ‘ਤੇ 56 ਦਿਨ ਤੱਕ ਇੱਕ ਜੀਬੀ ਡਾਟਾ ਮਿਲੇਗਾ।

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।