ਹਿਮਾ ਦਾਸ ਬਣੀ ਮਹਿਲਾ ਸ਼ਕਤੀ ਲਈ ਰੋਲ ਮਾਡਲ

HimaDas, RoleModel, Women

ਲੇਖਕ ਮਨਪ੍ਰੀਤ ਸਿੰਘ  ਮੰਨਾ

ਪਿਛਲੇ ਦਿਨੀਂ ਭਾਰਤ ਦੇਸ਼ ਦੀ ਮਹਿਲਾ ਸ਼ਕਤੀ ਨੇ ਦੇਸ਼ ਦਾ ਨਾਂਅ ਸਾਰੀ ਦੁਨੀਆ ਵਿੱਚ ਰੌਸ਼ਨ ਕਰ ਦਿੱਤਾ ਹੈ ਭਾਰਤੀ ਦੌੜਾਕ ਹਿਮਾ ਦਾਸ ਨੇ ਚਾਰ ਗੋਲਡ ਮੈਡਲ ਜਿੱਤੇ ਹਿਮਾ ਦਾਸ ਨੇ 2 ਜੁਲਾਈ ਨੂੰ ਪੋਜਨਾਨ ਅਥਲੈਟਿਕਸ ਗ੍ਰਾਂ ਪ੍ਰਿੰ ਵਿੱਚ 200 ਮੀਟਰ ਰੇਸ 23.65 ਸੈਕਿੰਡ ਵਿੱਚ ਪੂਰੀ ਕਰਕੇ ਗੋਲਡ, 7 ਜੁਲਾਈ ਨੂੰ ਪੌਲੈਂਡ ਵਿੱਚ ਕੁਟਨੋ ਅਥਲੈਟਿਕਸ ਮੀਟ ਵਿੱਚ 200 ਮੀਟਰ ਰੇਸ 23.97 ਸੈਕਿੰਡ ਵਿੱਚ ਜਿੱਤ ਕੇ ਦੂਜਾ ਗੋਲਡ, 13 ਜੁਲਾਈ ਨੂੰ ਚੈਕ ਰਿਪਬਲਿਕ ਵਿੱਚ ਹੋਈ ਕਲਾਂਦੋ ਮੈਮੋਰੀਅਲ ਅਥਲੈਟਿਕਸ ਵਿੱਚ ਔਰਤਾਂ ਦੀ 200 ਮੀਟਰ ਰੇਸ 23.43 ਸੈਕਿੰਡ ਵਿੱਚ ਜਿੱਤ ਕੇ ਤੀਜਾ ਅਤੇ 17 ਜੁਲਾਈ ਨੂੰ ਚੈਕ ਰਿਪਬਲਿਕ ਵਿੱਚ ਤਾਬੋਰ ਅਥਲੈਟਿਕਸ ਮੀਟ ਵਿੱਚ ਔਰਤਾਂ ਦੀ 200 ਮੀਟਰ ਰੇਸ 23.25 ਸੈਕਿੰਡ ਵਿੱਚ ਜਿੱਤ ਕੇ ਚੌਥਾ ਗੋਲਡ ਜਿੱਤਿਆ ਇਸ ਨਾਲ ਹਰ ਪਾਸੇ ਉਨ੍ਹਾਂ ਦੀ ਤਾਰੀਫ ਹੋ ਰਹੀ ਹੈ

ਹਿਮਾ ਦਾਸ ਦੀ ਪ੍ਰਾਪਤੀ ਨਾਲ ਬਾਕੀ ਮਹਿਲਾ ਅਥਲੀਟਾਂ ਨੂੰ ਮਿਲੇਗਾ ਹੌਂਸਲਾ:

ਭਾਰਤੀ ਸਪਿੰਟਰ ਹਿਮਾ ਦਾਸ ਦੇ ਗੋਲਡ ਮੈਡਲ ਜਿੱਤਣ ਨਾਲ ਬਾਕੀ ਮਹਿਲਾ ਅਥਲੀਟ ਦਾ ਹੌਂਸਲਾ ਵਧੇਗਾ ਅਤੇ ਉਹ ਵੀ ਹੋਰ ਮਿਹਨਤ ਕਰਨਗੀਆਂ ਤਾਂ ਕਿ ਉਹ ਵੀ ਗੋਲਡ ਮੈਡਲ ਜਿੱਤ ਕੇ ਦੇਸ਼ ਦਾ ਨਾਂਅ ਰੈਸ਼ਨ ਕਰ ਸਕਣ ਹਿਮਾ ਦਾਸ ਮਹਿਲਾ ਦੌੜਾਕਾਂ ਲਈ ਇੱਕ ਰੋਲ ਮਾਡਲ ਸਾਬਤ ਹੋ ਸਕਦੀ ਹੈ ਇਸ ਨਾਲ ਮਹਿਲਾ ਦੌੜਾਕਾਂ ਵਿੱਚ ਇਹ ਸੁਨੇਹਾ ਜਾਵੇਗਾ ਕਿ ਮਹਿਲਾਵਾਂ ਕਿਸੇ ਤੋਂ ਘੱਟ ਨਹੀਂ ਉਹ ਵੀ ਪੁਰਸ਼ਾਂ ਤੋਂ ਅੱਗੇ ਹਨ ਉਹ ਵੀ ਅੱਗੇ ਵਧ ਕੇ ਦੇਸ਼ ਦਾ ਨਾਂਅ ਰੌਸ਼ਨ ਕਰ ਸਕਦੀਆਂ ਹਨ।   ਲੜਕੀਆਂ ਘਰ ਦੇ ਕੰਮਾਂ ਦੇ ਨਾਲ-ਨਾਲ ਹੋਰ ਸਮਾਜਿਕ ਕੰਮਾਂ ਅਤੇ ਖੇਡਾਂ ਵਿੱਚ ਵੀ ਹਿੱਸਾ ਲੈ ਸਕਦੀਆਂ ਹਨ,  ਉਹ ਵੀ ਪੁਰਸ਼ਾਂ ਵਾਂਗ ਹਰ ਕੰਮ ਵਿੱਚ ਭਾਗ ਲੈ ਸਕਦੀਆਂ ਹਨ।

ਕ੍ਰਿਕਟ ਦੇ ਨਾਲ ਹੋਰ ਖੇਡਾਂ ਨੂੰ ਵੀ ਪੂਰਾ ਸਨਮਾਨ ਮਿਲਣਾ ਚਾਹੀਦੈ:

ਪਿਛਲੇ ਦਿਨੀਂ ਜਦੋਂ ਕ੍ਰਿਕਟ ਵਰਲਡ ਕੱਪ ਚੱਲਿਆ ਤਾਂ ਜਦੋਂ ਭਾਰਤ ਸੈਮੀਫਾਈਨਲ ਵਿੱਚ ਨਿਊਜ਼ੀਲੈਂਡ ਤੋਂ ਹਾਰਨ  ਬਾਅਦ ਇੰਨੀ ਚਰਚਾ ਹੋਈ ਕਿ ਪਤਾ ਨਹੀਂ ਕੀ ਹੋਵੇਗਾ!   ਵਰਲਡ ਕੱਪ ਦੇ ਬਾਅਦ ਹੀ ਭਾਰਤੀ ਸਪਿੰਟਰ ਹਿਮਾ ਦਾਸ  ਨੇ ਗੋਲਡ ਮੈਡਲ ਜਿੱਤੇ ਅਤੇ ਦੇਸ਼ ਲਈ ਚਾਰ ਗੋਲਡ ਮੈਡਲ ਜਿੱਤ ਕੇ ਦੇਸ਼ ਦੀ ਸ਼ਾਨ ਵਿੱਚ ਚਾਰ ਚੰਨ ਲਾਏ ਇਸ ਲਈ ਸਿਰਫ਼ ਕ੍ਰਿਕਟ ਹੀ ਖੇਡ ਨਹੀਂ ਹੈ ਬਾਕੀ ਵੀ ਖੇਡਾਂ ਹਨ ਕ੍ਰਿਕਟ ਵਿੱਚ ਜਿੰਨੀ ਮਿਹਨਤ ਲੱਗਦੀ ਹੈ ਉਸ ਤੋਂ ਜ਼ਿਆਦਾ ਮਿਹਨਤ ਬਾਕੀ ਖੇਡਾਂ ਅਥਲੀਟ, ਹਾਕੀ, ਬੈਡਮਿੰਟਨ, ਬਾਸਕਿਟਬਾਲ,  ਵਾਲੀਬਾਲ ਵਿੱਚ ਲੱਗਦੀ ਹੈ ਕ੍ਰਿਕਟ ਲਈ ਤਾਂ ਸਾਮਾਨ ਉਪਲੱਬਧ ਹੈ, ਉਸਦੀ ਟ੍ਰੇਨਿੰਗ ਲੈਣ ਲਈ ਸਾਧਨ ਹਨ ਪਰ ਬਾਕੀ ਖੇਡਾਂ ਵਿੱਚ ਭਾਗ ਲੈਣ ਲਈ ਖਿਡਾਰੀਆਂ ਨੂੰ ਕਈ ਚੀਜਾਂ ਨਾਲ ਲੜਨਾ ਪੈਂਦਾ ਹੈ ਕਈ ਵਾਰ ਪਰਿਵਾਰ ਸਾਥ ਨਹੀਂ ਦਿੰਦਾ, ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝਣ ਲਈ ਵੱਖ ਮਿਹਨਤ ਕਰਨੀ ਹੈ ਤੇ ਖੇਡਾਂ ਲਈ ਵੱਖ ਤੋਂ ਮਿਹਨਤ ਕਰਨੀ ਪੈਂਦੀ ਹੈ ਇਸ ਲਈ ਸਰਕਾਰ, ਪ੍ਰਦੇਸ਼ ਦੀਆਂ ਸਰਕਾਰਾਂ ਤੇ ਲੋਕਾਂ ਨੂੰ ਕ੍ਰਿਕਟ ਦੇ ਨਾਲ-ਨਾਲ ਬਾਕੀ ਖੇਡਾਂ ਦਾ ਵੀ ਸਨਮਾਨ ਕਰਨਾ ਚਾਹੀਦਾ ਹੈ

ਸਰਕਾਰਾਂ ਤੇ ਪ੍ਰਸ਼ਾਸਨ ਨੂੰ ਸਾਧਨ ਉਪਲੱਬਧ ਕਰਾਉਣੇ ਹੋਣਗੇ:

ਖੇਡਾਂ ਨੂੰ ਦੇਸ਼ ਵਿੱਚ ਵਧਾਉਣ ਲਈ ਸਰਕਾਰਾਂ ਤੇ ਪ੍ਰਸ਼ਾਸਨ ਨੂੰ ਸਾਧਨ ਉਪਲੱਬਧ ਕਰਵਾਉਣੇ ਹੋਣਗੇ ਤਦ ਜਾ ਕੇ ਦੇਸ਼ ਦੇ ਖਿਡਾਰੀ ਮਿਹਨਤ ਕਰਕੇ ਮੈਡਲ ਜਿੱਤ ਕੇ ਦੇਸ਼ ਦਾ ਨਾਂਅ ਰੌਸ਼ਨ ਕਰ ਸਕਦੇ ਹਨ ਇਸਦੇ ਪਿੱਛੇ ਕਾਰਨ ਇਹ ਹੈ ਕਿ ਜੇਕਰ ਖੇਡਾਂ ਵਿੱਚ ਭਾਗ ਲੈਣਾ ਹੈ ਤਾਂ ਮੈਦਾਨ ਵਿੱਚ ਉੱਤਰਨਾ ਜ਼ਰੂਰੀ ਹੈ ਖਿਡਾਰੀਆਂ ਨੂੰ ਮੈਦਾਨ ਉਪਲੱਬਧ ਕਰਵਾਉਣਾ ਸਰਕਾਰ ਅਤੇ ਪ੍ਰਸ਼ਾਸਨ ਦੀ ਜਿੰਮੇਵਾਰੀ ਹੁੰਦੀ ਹੈ  ਇਸ ਤੋਂ ਬਾਅਦ ਹੀ ਖਿਡਾਰੀ ਅੱਗੇ ਜਾ ਕੇ ਮਿਹਨਤ ਕਰੇਗਾ ਸਾਧਨਾਂ ਦੀ ਕਮੀ  ਕਾਰਨ ਕਈ ਚੰਗੇ ਖਿਡਾਰੀਆਂ ਦਾ ਟੈਲੇਂਟ ਲੁਕਿਆ ਰਹਿ ਜਾਂਦਾ ਹੈ ਇਸ ਲਈ ਟੈਲੇਂਟ ਨੂੰ ਬਚਾਉਣ ਲਈ ਸਰਕਾਰਾਂ ਅਤੇ ਪ੍ਰਸ਼ਾਸਨ ਨੂੰ ਸਾਧਨ ਉਪਲੱਬਧ ਕਰਵਾਉਣੇ ਹੋਣਗੇ

ਚੰਗੇ ਖਿਡਾਰੀਆਂ ਦੇ ਸਨਮਾਨ ਨਾਲ ਹੀ ਅੱਗੇ ਆਉਣਗੇ ਨੌਜਵਾਨ:

ਕਈ ਵਾਰ ਸੋਸ਼ਲ ਮੀਡੀਆ ਅਤੇ ਅਖ਼ਬਾਰਾਂ ਵਿੱਚ ਅਜਿਹੇ ਸਮਾਚਾਰ ਪੜ੍ਹਨ ਨੂੰ ਮਿਲਦੇ ਹਨ ਜਿਵੇਂ, ਨੈਸ਼ਨਲ ਪੱਧਰ ਤੇ ਹੋਰ ਖਿਡਾਰੀਆਂ ਨੂੰ ਢਿੱਡ ਭਰਨ ਲਈ ਦਿਹਾੜੀ ਕਰਨੀ ਪੈ ਰਹੀ ਹੈ, ਰੇਹੜੀ ਲਾ ਕੇ ਢਿੱਡ ਪਾਲਣਾ ਪੈ ਰਿਹਾ ਹੈ, ਆਦਿ ਇਸ ਨਾਲ ਬਾਕੀ ਮਿਹਨਤ ਕਰਨ ਵਾਲੇ ਖਿਡਾਰੀਆਂ ਦਾ ਹੌਂਸਲਾ ਟੁੱਟ ਜਾਂਦਾ ਹੈ, ਜਿਸਦੇ ਨਾਲ ਉਹ ਮਿਹਨਤ ਕਰਨਾ ਛੱਡ ਦਿੰਦੇ ਹਨ ਇਸ ਤਰ੍ਹਾਂ ਕਈ ਚੰਗੇ ਖਿਡਾਰੀ ਦੇਸ਼ ਦੇ ਹੱਥੋਂ ਨਿਕਲ ਜਾਂਦੇ ਹਨ ਇਨ੍ਹਾਂ ਨੂੰ ਬਚਾਉਣ ਲਈ ਚੰਗੇ ਖਿਡਾਰੀਆਂ ਦਾ ਜਦੋਂ ਸਨਮਾਨ ਹੋਵੇਗਾ ਤਾਂ ਨੌਜਵਾਨ ਖੇਡਾਂ ਲਈ ਉਤਸ਼ਾਹਿਤ ਹੋਣਗੇ ਤੇ ਆਪਣਾ ਭਰਪੂਰ ਯੋਗਦਾਨ ਦੇਣਗੇ ਅਤੇ ਸਾਡਾ ਦੇਸ਼ ਜਿਵੇਂ ਕ੍ਰਿਕਟ ਵਿੱਚ ਨੰਬਰ ਇੱਕ ਹੈ ਇੰਜ ਹੀ ਹੋਰ ਖੇਡਾਂ ਵਿੱਚ ਵੀ ਸਾਡੇ ਦੇਸ਼ ਦਾ ਨਾਂਅ ਅੱਗੇ ਆਵੇਗਾ

ਗੜਦੀਵਾਲਾ (ਹੁਸ਼ਿਆਰਪੁਰ)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here