ਘਰ ‘ਤੇ ਡਿੱਗੀ ਹਾਈ ਵੋਲਟੇਜ਼ ਤਾਰ, ਜਾਣੋ ਫਿਰ ਕੀ ਹੋਇਆ 

High Voltage Wire

(ਸੱਚ ਕਹੂੰ ਨਿਊਜ਼) ਕੈਥਲ। ਹਰਿਆਣਾ ਦੇ ਜ਼ਿਲ੍ਹਾ ਕੈਥਲ ਦੇ ਪਿੰਡ ਪੱਤੀ ਅਫਗਾਨ ’ਚ ਵੱਡਾ ਹਾਦਸਾ ਹੋਣੋ ਟਲ ਗਿਆ। ਪਿੰਡ ਪੱਤੀ ਅਫਗਾਨ  ਵਿੱਚ ਇੱਕ ਘਰ ਵਿੱਚ 11 ਹਜ਼ਾਰ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਅਚਾਨਕ ਟੁੱਟ ਕੇ ਡਿੱਗ ਗਈਆਂ।  ਜਿਸ ਸਮੇਂ ਇਹ ਤਾਰ ਟੁੱਟ ਕੇ ਡਿੱਗੀ ਉਸ ਸਮੇਂ ਕੋਈ ਬਾਹਰ ਨਹੀ ਸੀ। ਜਿਸ ਕਾਰਨ ਪਰਿਵਾਰਕ ਮੈਂਬਰ ਵਾਲ-ਵਾਲ ਬਚ ਗਏ।  (High Voltage Wire)

ਪਿੰਡ ਪੱਤੀ ਅਫਗਾਨ ਦੇ ਵਾਸੀ ਮਕਾਨ ਮਾਲਕ ਰੋਸ਼ਨ ਲਾਲ ਨੇ ਦੱਸਿਆ ਕਿ ਖੰਭੇ ਤੋਂ ਬਿਜਲੀ ਦੀ ਤਾਰ ਟੁੱਟ ਗਈ ਸੀ। ਇਸ ਸਬੰਧੀ ਉਹ ਕਈ ਵਾਰ ਬਿਜਲੀ ਨਿਗਮ ਦੇ ਅਧਿਕਾਰੀਆਂ ਨੂੰ ਜਾਣੂ ਕਰਵਾ ਚੁੱਕੇ ਹਨ। ਪਰ ਕੋਈ ਕਾਰਵਾਈ ਨਹੀਂ ਹੋਈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦਾ ਪੁੱਤਰ ਬਿਜਲੀ ਦੀ ਲਪੇਟ ‘ਚ ਆਉਣ ਤੋਂ ਬਚ ਗਿਆ ਸੀ।

ਇਹ ਵੀ ਪੜ੍ਹੋ: ਖੰਨਾ ‘ਚ ਪਸ਼ੂਆਂ ਨਾਲ ਭਰਿਆ ਟਰੱਕ ਫੜਿਆ ਤੇ ਇਕ ਤਸਕਰ ਕਾਬੂ

ਉਸ ਨੇ ਦੱਸਿਆ ਕਿ ਸ਼ਨਿੱਚਰਵਾਰ ਸਵੇਰੇ 6 ਵਜੇ ਅਚਾਨਕ 11 ਹਜ਼ਾਰ ਵੋਲਟੇਜ ਦੀ ਇਹ ਤਾਰ ਟੁੱਟ ਗਈ ਅਤੇ ਅੱਧੀ ਤਾਰ ਘਰ ਦੇ ਉਪਰੋਂ ਅਤੇ ਅੱਧੀ ਤਾਰ ਘਰ ਦੇ ਵਿਹੜੇ ਵਿੱਚ ਜਾ ਡਿੱਗੀ। ਖੁਸ਼ਕਿਸਮਤੀ ਇਹ ਰਹੀ ਕਿ ਘਰ ਵਿੱਚ ਮੌਜੂਦ ਕੋਈ ਵੀ ਵਿਅਕਤੀ ਇਸ ਤੋਂ ਪ੍ਰਭਾਵਿਤ ਨਹੀਂ ਹੋਇਆ। ਪੱਟੀ ਅਫਗਾਨ ਦੇ ਹੋਰ ਲੋਕਾਂ ਨੇ ਵੀ ਦੱਸਿਆ ਕਿ ਤਾਰ ਡਿੱਗਦੇ ਹੀ ਉਨ੍ਹਾਂ ਨੇ ਬਿਜਲੀ ਨਿਗਮ ਦੇ ਅਧਿਕਾਰੀਆਂ ਨੂੰ ਮੌਕੇ ‘ਤੇ ਆਉਣ ਦੀ ਸੂਚਨਾ ਦਿੱਤੀ ਗਈ।

LEAVE A REPLY

Please enter your comment!
Please enter your name here