ਧੀ ਦੇ ਕਤਲ ਦੇ ਦੋਸ਼ ‘ਚ ਹੋਈ ਬਰੀ
ਚੰਡੀਗੜ੍ਹ। ਆਪਣੀ ਧੀ ਹਰਪ੍ਰੀਤ ਕੌਰ ਦਾ ਕਤਲ ਤੇ ਉਸਦਾ ਜ਼ਬਰਦਸਤੀ ਗਰਭਪਾਤ ਕਰਵਾਉਣ ਦੇ ਮਾਮਲੇ ਵਿੱਚ ਸੀਨੀਅਰ ਅਕਾਲੀ ਆਗੂ ਬੀਬੀ ਜਗੀਰ ਕੌਰ ‘ਤੇ ਅੱਜ ਪੰਜਾਬ ਤੇ ਹਰਿਆਣਾ ਕੋਰਟ ਵੱਲੋਂ ਫ਼ੈਸਲਾ ਸੁਣਾਇਆ ਗਿਆ।ਹਾਈਕੋਰਟ ਨੇ 2012 `ਚ ਹੇਠਲੀ ਅਦਾਲਤ ਵੱਲੋਂ ਜਾਗੀਰ ਕੌਰ ਨੂੰ ਸੁਣਾਈ ਸਜ਼ਾ ਨੂੰ ਖਾਰਜ ਕਰ ਦਿੱਤਾ ਹੈ। ਪਟਿਆਲਾ ਸੀਬੀਆਈ ਕੋਰਟ ਨੇ 2012 `ਚ ਬੀਬੀ ਜਾਗੀਰ ਕੌਰ ਨੂੰ 5 ਸਾਲ ਦੀ ਸਜ਼ਾ ਸੁਣਾਈ ਸੀ। ਜਿਸ ਦੇ ਖ਼ਿਲਾਫ ਬੀਬੀ ਜਾਗੀਰ ਕੌਰ ਨੇ ਹਾਈਕੋਰਟ `ਚ ਅਪੀਲ ਕੀਤੀ ਸੀ। ਉਦੋਂ ਤੋਂ ਜਗੀਰ ਕੌਰ ਜ਼ਮਾਨਤ ‘ਤੇ ਚੱਲ ਰਹੀ ਸੀ। (Jagir Kaur)
ਹਾਈਕੋਰਟ ਨੇ ਅੱਜ ਇਸ ਅਪੀਲ `ਤੇ ਫੈਸਲਾ ਸੁਣਾਉਂਦਿਆਂ ਬੀਬੀ ਜਾਗੀਰ ਕੌਰ ਨੂੰ ਬਰੀ ਕਰ ਦਿੱਤਾ ਹੈ। ਇਸ ਮਾਮਲੇ ਵਿੱਚ ਜਸਟਿਸ ਏ.ਬੀ.ਚੌਧਰੀ ਤੇ ਜਸਟਿਸ ਕੁਲਦੀਪ ਸਿੰਘ ਦੇ ਬੈਂਚ ਨੇ ਅਕਤੂਬਰ ਵਿੱਚ ਫ਼ੈਸਲਾ ਰਾਖਵਾਂ ਰੱਖ ਲਿਆ ਸੀ। ਦੱਸ ਦਈਏ ਕਿ ਸਾਲ 2000 ਵਿੱਚ ਬੀਬੀ ਜੰਗੀਰ ਕੌਰ ਂਤੇ ਆਪਣੀ ਧੀ ਹਰਪ੍ਰੀਤ ਕੌਰ ਦਾ ਕਤਲ ਤੇ ਜ਼ਬਰਨ ਗਰਭਪਾਤ ਕਰਵਾਉਣ ਦੇ ਦੋਸ਼ ਲੱਗੇ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।