’84 ਦਿੱਲੀ ਦੰਗੇ: ਕੈਪਟਨ ਭਾਗਮੱਲ ਨੂੰ ਆਤਮ ਸਮਰਪਣ ਕਰਨ ਦੇ ਆਦੇਸ਼

High Court, Orders Captain Bhagmal, Surrender

ਇੱਕੋ ਪਰਿਵਾਰ ਦੇ ਪੰਜ ਜੀਆਂ ਦੇ ਕਤਲ ਮਾਮਲੇ ‘ਚ ਹਨ ਦੋਸ਼ੀ

ਨਵੀਂ ਦਿੱਲੀ: ਦਿੱਲੀ ਹਾਈਕੋਰਟ ਨੇ 1984 ਵਿੱਚ ਹੋਈ ਦਿੱਲੀ ਦੰਗਿਆਂ ਦੇ ਮਾਮਲੇ ਵਿੱਚ ਨੇਵੀ ਦੇ ਸੇਵਾ ਮੁਕਤ ਅਧਿਕਾਰੀ ਕੈਪਟਨ ਭਾਗਮੱਲ ਨੂੰ ਸੋਮਵਾਰ ਤੱਕ ਅਦਾਲਤ ਵਿੱਚ ਆਤਮ ਸਮਰਪਣ ਕਰਨ ਦੇ ਆਦੇਸ਼ ਦਿੱਤੇ ਹਨ। ਭਾਗਮੱਲ ‘ਤੇ ਇੱਕ ਹੀ ਪਰਿਵਾਰ ਦੇ ਪੰਜ ਮੈਂਬਰਾਂ ਦੇ ਕਤਲ ਦਾ ਦੋਸ਼ ਹੈ ਅਤੇ ਉਹ ਉਸ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਹਨ।

ਇਸ ਤੋਂ ਪਹਿਲਾਂ ਜਸਟਿਸ ਮਨਮੋਹਨ ਸਿੰਘ ਅਤੇ ਜਸਟਿਸ ਯੋਗੇਸ਼ ਖੰਨਾ ਦੀ  ਛੁੱਟੀ ਵਾਲੀ ਬੈਂਚ ਨੇ ਕੈਪਟਨ ਭਾਗਮੱਲ (89) ਨੂੰ ਸਿਹਤ ਕਾਰਨਾਂ ਕਰਕੇ ਜ਼ਮਾਨਤ ਦਿੱਤੀ ਸੀ। ਭਾਗਮੱਲ ਦੀ ਸਰਜਰੀ ਹੋਈ ਹੈ, ਜਿਸ ਕਾਰਨ ਹਾਈਕੋਰਟ ਨੇ ਜ਼ਮਾਨਤ ਦਿੱਤੀ ਸੀ ਅਤੇ ਉਸ ਦੀ ਸਜ਼ਾ ਮੁਅੱਤਲ ਰੱਖਣ ਦਾ ਆਦੇਸ਼ ਦਿੱਤਾ ਸੀ। ਭਾਗਮੱਲ ਪਿਛਲੀ 24 ਮਾਰਚ ਤੋਂ ਸਿਹਤ ਕਾਰਨ ਕਰਕੇ ਅੰਤਰਿਮ ਜ਼ਮਾਨਤ ‘ਤੇ ਸਨ।

ਅਦਾਲਤ ਨੇ 25 ਹਜ਼ਾਰ ਰੁਪਏ ਦੇ ਨਿੱਜੀ ਮੁਚੱਲਕੇ ‘ਤੇ ਜ਼ਮਾਨਤ ਦਿੱਤੀ ਸੀ। ਅਦਾਲਤ ਨੇ ਇਸ ਦੌਰਾਨ ਉਸ ਦਾ ਪਤਾ ਅਤੇ ਮੋਬਾਇਲ ਨੰਬਰ ਵੀ ਲਿਆ ਸੀ, ਤਾਂਕਿ ਸੀਬੀਆਈ ਉਨ੍ਹਾਂ ਦੇ ਸਜ਼ਾ ਦੀ ਮੁਅੱਤਲੀ ਦੌਰਾਨ ਸੰਪਰਕ ਕਰ ਸਕੇ।

ਜਾਣਕਾਰੀ ਅਨੁਸਾਰ ਅਦਾਲਤ ਨੇ ਭਾਗਮੱਲ ਨੂੰ ਦਿੱਲੀ ਐਨਸੀਆਰ ਛੱਡਣ ‘ਤੇ ਵੀ ਰੋਕ ਲਾ ਦਿੱਤੀ ਹੈ। ਨਾਲ ਹੀ ਜ਼ਮਾਨਤ ਦੀਆਂ ਸ਼ਰਤਾਂ ਦੇ ਉਲੰਘਣ ਦੀ ਸਥਿਤੀ ਵਿੱਚ ਸੀਬੀਆਈ ਨੂੰ ਜ਼ਮਾਨ ਰੱਦ ਕਰਵਾਉਣ ਦੀ ਅਰਜ਼ੀ ਦੇਣ ਦੀ ਛੋਟ ਦਿੱਤੀ ਸੀ।
ਜ਼ਿਕਰਯੋਗ ਹੈ ਕਿ ਭਾਗਮੱਲ ਤੋਂ ਇਲਾਵਾ ਚਾਰ ਹੋਰ ਵਿਅਕਤੀਆਂ ਨੂੰ ਅਦਾਤਲ ਨੇ ਦਿੱਲੀ ਸ਼ਹਿਰ ਦੇ ਰਾਜ ਨਗਰ ਇਲਾਕੇ ਵਿੱਚ ਪਹਿਲੀ ਨਵੰਬਰ 1984 ਨੂੰ ਪੰਜ ਜਣਿਆਂ ਦੇ ਕਤਲ ਦਾ ਦੋਸ਼ੀ ਪਾਇਆ ਸੀ। ਇਸ ਸਜ਼ਾ ਦੇ ਖਿਲਾਫ਼ ਭਾਗਮੱਲ ਸਮੇਤ ਹੋਰ ਦੋਸ਼ੀਆਂ ਨੇ ਹਾਈਕੋਰਟ ਵਿੱਚ ਅਪੀਲ ਕੀਤੀ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।