ਪਹਿਲਾਂ ਹੇਠਲੀ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ, High court ਨੇ ਵੀ ਫੈਸਲਾ ਬਰਕਰਾਰ ਰੱਖਿਆ
ਅਹਿਮਦਾਬਾਦ। ਗੁਜਰਾਤ ਹਾਈ ਕੋਰਟ (High court) ਨੇ ਸ਼ੁੱਕਰਵਾਰ ਨੂੰ ਸੂਰਤ ਵਿੱਚ ਤਿੰਨ ਸਾਲ ਦੀ ਬੱਚੀ ਨਾਲ ਜਬਰ ਜਨਾਹ ਤੇ ਕਤਲ ਕਰਨ ਦੇ ਦੋਸ਼ੀ ਨੂੰ ਸ਼ੁੱਕਰਵਾਰ ਨੂੰ ਸਜ਼ਾ ਸੁਣਾਈ। ਪਿਛਲੇ ਸਾਲ ਅਕਤੂਬਰ ਮਹੀਨੇ ‘ਚ ਸ਼ਹਿਰ ਦੇ ਲਿਮਬਿਆਤ ਖੇਤਰ ਵਿਚ ਮਾਸੂਮ ਨਾਲ ਜਬਰ ਜਨਾਹ ਹੋਣ ਦੀ ਘਟਨਾ ਸਾਹਮਣੇ ਆਈ ਸੀ। ਪੁਲਿਸ ਨੇ ਇਸ ਮਾਮਲੇ ‘ਚ ਬਿਹਾਰ ਦੇ ਅਨਿਲ ਯਾਦਵ ਨੂੰ ਗ੍ਰਿਫਤਾਰ ਕੀਤਾ ਸੀ। ਅਦਾਲਤ ਨੇ 5 ਮਹੀਨਿਆਂ ‘ਚ ਸੁਣਵਾਈ ਖਤਮ ਕਰਦਿਆਂ ਅਨਿਲ ਯਾਦਵ ਨੂੰ ਦੋਸ਼ੀ ਕਰਾਰ ਦੇ ਕੇ ਫਾਂਸੀ ਦੀ ਸਜ਼ਾ ਸੁਣਾਈ ਸੀ।
ਹੁਣ ਹਾਈ ਕੋਰਟ ਨੇ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ। ਜਾਣਕਾਰੀ ਅਨੁਸਾਰ 14 ਅਕਤੂਬਰ, 2018 ਨੂੰ ਲੜਕੀ ਨੂੰ ਅਗਵਾ ਕਰਕੇ ਜਬਰ ਜਨਾਹ ਕੀਤਾ ਸੀ, ਜਦੋਂ ਲੜਕੀ ਨੇ ਬਚ ਨਿਕਲਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਸਿਰ ‘ਤੇ ਡੰਡੇ ਨਾਲ ਵਾਰ ਕਰਕੇ ਜ਼ਖਮੀ ਕਰ ਦਿੱਤਾ, ਜਿਸ ਕਾਰਨ ਬੱਚੇ ਦੇ ਦਿਮਾਗ ਵਿਚ ਹੇਮਰੇਜ ਹੋ ਗਿਆ। ਇਸ ਤੋਂ ਬਾਅਦ ਅਨਿਲ ਨੇ ਲੜਕੀ ਦਾ ਗਲਾ ਘੁੱਟ ਦਿੱਤਾ ਸੀ। ਦੋਸ਼ੀ ਨੇ ਘਰ ‘ਚ ਪਲਾਸਟਿਕ ਬੈਗ ਅੰਦਰ ਲਾਸ਼ ਲੁਕੋ ਦਿੱਤੀ ਸੀ। ਉਸ ਨੇ ਖੁਦ ਲੜਕੀ ਦੇ ਪਰਿਵਾਰ ਵਾਲਿਆਂ ਨਾਲ ਉਸ ਨੂੰ ਲੱਭਣ ਦਾ ਦਿਖਾਵਾ ਕੀਤਾ। ਗੁਜਰਾਤ ਦੇ ਕਈ ਸ਼ਹਿਰਾਂ ‘ਚ ਲੜਕੀ ‘ਤੇ ਤਸ਼ੱਦਦ ਕੀਤੇ ਜਾਣ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਕੀਤੇ ਗਏ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।t