(ਸੱਚ ਕਹੂੰ ਨਿਊਜ਼/ਅਸ਼ਵਨੀ ਚਾਵਲਾ) ਚੰਡੀਗੜ੍ਹ। ਆਖਿਰ ਸੱਚ ਦੀ ਜਿੱਤ ਹੋਈ ਹੈ, ਅਦਾਲਤ ਨੇ ਕੀਤਾ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ। ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਡਿਵੀਜ਼ਨ ਬੈਂਚ ਨੇ ਰਣਜੀਤ ਕਤਲ ਮਾਮਲੇ ’ਚ ਸੁਣਵਾਈ ਕਰੇ ਵਿਸ਼ੇਸ਼ ਸੀਬੀਆਈ ਅਦਾਲਤ ਦੇ ਫੈਸਲੇ ਨੂੰ ਰੱਦ ਕਰਦਿਆਂ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਚਾਰ ਹੋਰ ਸਬਦਿਲ, ਅਵਤਾਰ ਸਿੰਘ, ਕ੍ਰਿਸ਼ਨ ਲਾਲ ਅਤੇ ਜਸਬੀਰ ਸਿੰਘ ਨੂੰ ਨਿਰਦੋਸ਼ ਕਰਾਰ ਦਿੰਦੇ ਹੋਏ ਬਰੀ ਕਰ ਦਿੱਤਾ।
ਡੇਰਾ ਸੱਚਾ ਸੌਦਾ ਪ੍ਰਬੰਧਕੀ ਕਮੇਟੀ ਨੇ ਮਾਣਯੋਗ ਹਾਈਕੋਰਟ ਦੇ ਫੈਸਲੇ ਦਾ ਸੁਵਾਗਤ ਕਰਦਿਆਂ ਕਿਹਾ ਕਿ ਅਸੀਂ ਨਿਆਂਪਾਲਿਕਾ ’ਤੇ ਪੂਰਾ ਵਿਸ਼ਵਾਸ ਰਿਹਾ ਹੈ ਅਤੇ ਮਾਣਯੋਗ ਨਿਆਂਪਾਲਿਕਾ ਤੋਂ ਸਾਨੂੰ ਨਿਆ ਮਿਲਿਆ ਹੈ। ਉੱਥੇ ਹੀ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਮਾਣਯੋਗ ਅਦਾਲਤ ਦੇ ਫੈਸਲੇ ਦਾ ਸੁਵਾਗਤ ਕਰਦਿਆਂ ਇਸ ਨੂੰ ਸੱਚ ਦੀ ਜਿੱਤ ਆਖਿਆ ਹੈ।
ਜ਼ਿਕਰਯੋਗ ਹੈ ਕਿ ਕੁਰੂਕਸ਼ੇਤਰ ਦੇ ਪਿੰਡ ਖਾਨਪੁਰ ਕੋਲੀਆਂ ਦੇ ਰਹਿਣ ਵਾਲੇ ਰਣਜੀਤ ਸਿੰਘ ਦੀ 10 ਜੁਲਾਈ 2002 ਨੂੰ ਉਸ ਦੇ ਖੇਤ ’ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਰਣਜੀਤ ਦੇ ਪਿਤਾ ਵੱਲੋਂ ਇਸ ਮਾਮਲੇ ’ਚ ਦਰਜ ਕਰਵਾਈ ਗਈ ਐੱਫਆਈਆਰ ’ਚ ਪਿੰਡ ਦੇ ਹੀ ਤਤਕਾਲੀ ਸਰਪੰਚ ਰਾਮ ਕੁਮਾਰ ਨੂੰ ਨਾਮਜ਼ਦ ਕੀਤਾ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਚੋਣ ਰੰਜਿਸ਼ ਕਾਰਨ ਉਕਤ ਵਿਅਕਤੀ ਨੇ ਹੀ ਰਣਜੀਤ ਦਾ ਕਤਲ ਕੀਤਾ ਹੈ ਪਰ ਬਾਅਦ ’ਚ ਐੱਫਆਈਆਰ ’ਚ ਬਦਲਾ ਕੀਤਾ ਗਿਆ ਅਤੇ ਕੇਸ ’ਚ ਡੇਰਾ ਸੱਚਾ ਸੌਦਾ ਦਾ ਨਾਂਅ ਜੋੜਿਆ ਗਿਆ। ਇਸ ਮਾਮਲੇ ’ਚ ਸੁਣਵਾਈ ਕਰਦਿਆਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੀਬੀਆਈ ਦੇ ਫੈਸਲੇ ਨੂੰ ਰੱਦ ਕਰਦਿਆਂ ਪੂਜਨੀਕ ਗੁਰੂ ਜੀ ਤੇ ਚਾਰ ਹੋਰਾਂ ਨੂੰ ਬਰੀ ਕਰ ਦਿੱਤਾ।
ਅਦਾਲਤ ਤੋਂ ਸਾਨੂੰ ਨਿਆ ਮਿਲਿਆ: ਡੇਰਾ ਸੱਚਾ ਸੌਦਾ
ਡੇਰਾ ਸੱਚਾ ਸੌਦਾ ਨੇ ਅਦਾਲਤ ਦੇ ਫੈਸਲੇ ’ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਐਕਸ ’ਤੇ ਪੋਸਟ ’ਚ ਲਿਖਿਆ ਹੈ ਕਿ ਸਾਨੂੰ ਨਿਆਂਪਾਲਿਕਾ ’ਤੇ ਪੂਰਾ ਭਰੋਸਾ ਹੈ ਅਤੇ ਮਾਣਯੋਗ ਅਦਾਲਤ ਨੇ ਸਾਨੂੰ ਇਨਸਾਫ਼ ਦਿੱਤਾ ਹੈ।
Also Read : Positive News: ਸ਼ਰਾਬਬੰਦੀ ਨਾਲ ਘਰਾਂ ’ਚ ਪਰਤੀਆਂ ਖੁਸ਼ੀਆਂ, ਘਟੇ ਘਰੇਲੂ ਝਗੜਿਆਂ ਦੇ 21 ਲੱਖ ਮਾਮਲੇ