ਨਵੀਂ ਦਿੱਲੀ (ਏਜੰਸੀ) । ਮੁੰਬਈ, ਹੈਦਰਾਬਾਦ ਤੇ ਚੇਨੱਈ ਹਵਾਈ ਅੱਡਿਆਂ ‘ਤੇ ਜਹਾਜ਼ ਅਗਵਾ ਦੀ ਸੰਭਾਵਨਾ ਸਬੰਧੀ ਸੂਬਾ ਪੁਲਿਸ ਬਲਾਂ ਤੇ ਸੀਆਈਐਸਐਫ ਨੂੰ ਖਬਰਾਂ ਮਿਲਣ ਤੋਂ ਬਾਅਦ ਦੇਸ਼ ਦੇ ਇਨ੍ਹਾਂ ਤਿੰਨੇ ਵੱਡੇ ਕੌਮਾਂਤਰੀ ਹਵਾਈ ਅੱਡਿਆਂ ਨੂੰ ਅੱਜ ਜ਼ਿਆਦਾਤਰ ਅਲਰਟ ‘ਤੇ ਰੱਖਿਆ ਗਿਆ ਇਨ੍ਹਾਂ ਫੌਜੀ ਹਵਾਈ ਅੱਡਿਆਂ ‘ਤੇ ਸੁਰੱਖਿਆ ਪ੍ਰੋਟੋਕਾਲ ਦਾ ਪੱਧਰ ਵਧਾ ਕੇ ਗਣਤੰਤਰ ਦਿਵਸ ਤੇ ਸਵਤੰਤਰਤਾ ਦਿਵਸ ਦੇ ਦਿਨ ਜਿੰਨਾ ਕਰ ਦਿੱਤਾ ਗਿਆ ਹੈ।
ਹਵਾਈ ਅੱਡਿਆਂ ਨੂੰ ਸੁਰੱਖਿਆ ‘ਚ ਤਾਇਨਾਤ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ) ਤੇ ਪੁਲਿਸ ਵਿਸ਼ੇਸ਼ ਚੌਕਸੀ ਵਰਤ ਰਹੇ ਹਨ ਮੁੰਬਈ ਪੁਲਿਸ ਨੂੰ ਹੈਦਰਾਬਾਦ ਦੀ ਇੱਕ ਔਰਤ ਨੂੰ ਬੀਤੀ ਰਾਤ ਇੱਕ ਈਮੇਲ ਮਿਲੀ ਸੀ ਈਮੇਲ ‘ਚ ਕਿਹਾ ਗਿਆ ਕਿ ਮਹਿਲਾ ਨੇ ਛੇ ਲੜਕਿਆਂ ਨੂੰ ਇਨ੍ਹਾਂ ਹਵਾਈ ਅੱਡਿਆਂ ‘ਤੇ ਜਹਾਜ਼ ਦੇ ਸੰਭਾਵਿਤ ਅਗਵਾ ਦੀ ਕੋਸ਼ਿਸ਼ ਸਬੰਧੀ ਗੱਲ ਕਰਦਿਆਂ ਸੁਣਿਆ ਇਹ ਵਿਅਕਤੀ ਕਹਿ ਰਹੇ ਸਨ ਕਿ ‘ਸਾਰੇ 23 ਵਿਅਕਤੀ ਇੱਥੋਂ ਵੱਖ ਹੋ ਜਾਣਗੇ ਤੇ ਤਿੰਨ ਸ਼ਹਿਰਾਂ ਤੋਂ ਜਹਾਜ਼ ‘ਚ ਚੜ੍ਹਨਗੇ ਤੇ ਫਿਰ ਹਾਜ਼ ਨੂੰ ਅਗਵਾ ਕਰ ਲੈਣਗੇ ਸੀਆਈਐਸਐਫ ਦੇ ਜਨਰਲ ਡਾਇਰੈਕਟਰ ਓ. ਪੀ. ਸਿੰਘ ਨੇ ਦੱਸਿਆ ਕਿ ਇਨ੍ਹਾਂ ਹਵਾਈ ਅੱਡਿਆਂ ‘ਤੇ ਸੁਰੱਖਿਆ ਉਪਕਰਨਾਂ ਨੂੰ ਅਲਰਟ ‘ਤੇ ਰੱਖਿਆ ਗਿਆ ਤੇ ਚੌਕਸੀ ਵਧਾ ਦਿੱਤੀ ਗਈ ।
ਉਨ੍ਹਾਂ ਕਿਹਾ ਕਿ ‘ਈਮੇਲ ਫਰਜੀ ਵੀ ਹੋ ਸਕਦੀ ਹੈ ਪਰ ਜਦੋਂ ਤੱਕ ਜਾਂਚ ਪੂਰੀ ਨਹੀਂ ਹੋ ਜਾਂਦੀ ਉਦੋਂ ਤੱਕ ਹਾਈਜੈਕ ਵਰਗੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਇਨ੍ਹਾਂ ਤਿੰਨ ਹਵਾਈ ਅੱਡਿਆਂ ‘ਤੇ ਸੁਰੱਖਿਆ ਕੁਵਾਇਦਾਂ ਕੀਤੀਆਂ ਜਾ ਰਹੀਆਂ ਹਨ ਮੁੰਬਈ ਪੁਲਿਸ ਨੇ ਇਹ ਈਮੇਲ ਰਾਤ ਹੀ ਸਾਰੇ ਸੁਰੱਖਿਆ ਤੇ ਖੁਫ਼ੀਆ ਏਜੰਸੀਆ ਨੂੰ ਭੇਜ ਦਿੱਤੀ ਇਸ ਤੋਂ ਬਾਅਦ ਇਨ੍ਹਾਂ ਹਵਾਈ ਅੱਡਿਆਂ ‘ਤੇ ਸਾਰੇ ਪੱਖਾਂ ਦੀ ਮੀਟਿੰਗ ਸੱਦੀ ਗਈ ਤੇ ਖੁਫ਼ੀਆ ਜਾਣਕਾਰੀ ਨੂੰ ਵਿਸ਼ੇਸ਼ ਤੇ ਕਾਰਵਾਈ ਯੋਗ ਐਲਾਨਿਆ ਗਿਆ ਸਵੇਰ ਤੋਂ ਇਨ੍ਹਾਂ ਤਿੰਨੇ ਹਵਾਈ ਅੱਡਿਆਂ ‘ਤੇ ਭੰਨਤੋੜ ਰੋਕੂ ਵਿਸ਼ੇਸ਼ ਕਦਮ ਚੁੱਕੇ ਜਾ ਰਹੇ ਹਨ ਤੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਸਮੇਤ ਸੁਰੱਖਿਆ ਏਜੰਸੀਆਂ ਨੇ ਸਵੇਰ ਤੋਂ ਹੀ ਮੁਸਾਫਰਾਂ ਦੀ ਤਲਾਸ਼ੀ, ਸਮਾਨ ਦੀ ਜਾਂਚ, ਜਹਾਜ਼ ‘ਚ ਚੜ੍ਹਨ ਤੋਂ ਪਹਿਲਾਂ ਜਾਂਚ ਤੇ ਹਵਾਈ ਅੱਡੇ ਕੰਪਲੈਕਸਾਂ ‘ਚ ਗਸ਼ਤ ਤੇਜ਼ ਕਰ ਦਿੱਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube ‘ਤੇ ਫਾਲੋ ਕਰੋ।