ਸੱਤਾ ਦੀ ਦੁਰਵਰਤੋਂ, ਕਾਨੂੰਨ ਜੇਬ ‘ਚ

ਪੰਜਾਬ ‘ਚ ਸੱਤਾ ਦੇ ਨਸ਼ੇ ‘ਚ ਚੂਰ ਕੁਝ ਕਾਂਗਰਸੀਆਂ ਨੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਾਨੂੰਨ ਉਹਨਾਂ ਦੀ ਜੇਬ ਵਿੱਚ ਹੈ ਇੱਕ ਕੈਬਨਿਟ ਮੰਤਰੀ ਨੇ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਨੂੰ ਮੁਅੱਤਲ ਕਰਨ ਦੀ ਧਮਕੀ ਦੇ ਦਿੱਤੀ ਇਸੇ ਤਰ੍ਹਾਂ ਇੱਕ ਵਿਧਾਇਕ ਨੇ ਉਸਦੀ ਮਰਜੀ ਨੂੰ ਨਕਾਰਨ ਵਾਲੇ ਪੁਲਿਸ ਅਫ਼ਸਰਾਂ ਨੂੰ ਲੰਮੇ ਪਾਉਣ ਦੀ ਗੱਲ ਕਹਿ ਦਿੱਤੀ ।

ਹੱਦ ਤਾਂ ਉਦੋਂ ਹੋ ਗਈ ਜਦੋਂ ਕੁਝ ਪਹੁੰਚ ਵਾਲੇ ਆਗੂਆਂ ਨੇ ਇੱਕ ਪੱਤਰਕਾਰ ਨਾਲ ਕੁੱਟਮਾਰ ਕਰਕੇ ਉਸਦੇ ਮੂੰਹ ‘ਚ ਸ਼ਰਾਬ ਤੱਕ ਪਾ ਦਿੱਤੀ ਸੱਤਾ ਲੋਕਾਂ ਦੇ ਕੰਮ ਕਰਕੇ ਉਹਨਾਂ ਦੀ ਸੇਵਾ ਕਰਨੀ ਹੈ ਨਾ ਕਿ ਲੋਕਾਂ ਦੀ ਛਿੱਤਰ ਪਰੇਡ ਕਰਕੇ ਸੇਵਾ ਕਰਨੀ ਹੁੰਦੀ ਹੈ ਦਰਅਸਲ ਸਿਆਸਤ ‘ਚ ਸੇਵਾ ਦਾ ਮਜ਼ਾਕ ਬਣ ਗਿਆ ਹੈ ਤੇ ਕੁੱਟਮਾਰ ਨੂੰ ਸੇਵਾ ਕਹਿ ਦਿੱਤਾ ਜਾਂਦਾ ਹੈ ਅਜਿਹੇ ਹਾਲਾਤ ਉਦੋਂ ਪੈਦਾ ਹੁੰਦੇ ਹਨ ਜਦੋਂ ਸੱਤਾਧਾਰੀ ਆਗੂਆਂ ਨੂੰ ਇਹ ਅਹਿਸਾਸ ਹੋ ਜਾਂਦਾ ਹੈ ਕਿ ਪੁਲਿਸ ਉਹਨਾਂ ਦੇ ਖਿਲਾਫ਼ ਕਾਰਵਾਈ ਨਹੀਂ ਕਰੇਗੀ ।

ਭਾਵੇਂ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਉਕਤ ਘਟਨਾਵਾਂ ਦਾ ਨੋਟਿਸ ਲਿਆ ਗਿਆ ਹੈ ਪਰ ਇਨ੍ਹਾਂ ਮਾਮਲਿਆਂ ‘ਚ ਕਿਸੇ ਸਿਆਸੀ ਆਗੂ ਖਿਲਾਫ਼ ਠੋਸ ਕਾਰਵਾਈ ਕਰਨ ਦੀ ਗੱਲ ਤਾਂ ਦੂਰ ਅਨੁਸ਼ਾਸਨੀ ਕਾਰਵਾਈ ਦਾ ਵੀ ਜ਼ਿਕਰ ਤੱਕ ਨਹੀਂ ਗਲਤੀ ਕਰਨ ਵਾਲਿਆਂ ਲਈ ਗੱਲ ਆਈ ਗਈ ਹੋ ਗਈ ਹੈ ਸਿਸਟਮ ‘ਚ ਗੜਬੜੀ ਉਦੋਂ ਆਉਂਦੀ ਹੈ ਜਦੋਂ ਆਗੂਆਂ ਤੇ ਵਰਕਰਾਂ ਦਾ ਅਨੁਸ਼ਾਸਨ ਖ਼ਤਮ ਹੋ ਜਾਂਦਾ ਹੈ ਤੇ ਉਹ ਆਪਣੇ ਆਪ ਨੂੰ ਕਾਨੂੰਨ ਤੋਂ ਉੱਪਰ ਸਮਝਣ ਲੱਗ ਪੈਂਦੇ ਹਨ ।

ਸ਼ਾਇਦ ਕਾਂਗਰਸੀ ਆਗੂ ਸੱਤਾ ਤੋਂ ਦਸ ਸਾਲ ਬਾਹਰ ਰਹਿਣ ਕਰਕੇ ਸੱਤਾ ਦੇ ਸੁੱਖ (ਧੱਕੇਸ਼ਾਹੀ) ਦਾ ਅਹਿਸਾਸ ਕਰਨ ਲਈ ਉਤਾਵਲੇ ਹਨ ਪਰ ਇਸ ਨੂੰ ਰਾਜ ਦੀ ਪਰਿਭਾਸ਼ਾ ‘ਚ ਸ਼ਾਮਲ ਨਹੀਂ ਕੀਤਾ ਜਾ ਸਕਦਾ ਖੁਦ ਕਾਂਗਰਸੀ ਆਗੂ ਹੀ ਪਿਛਲੀ ਅਕਾਲੀ-ਭਾਜਪਾ ਸਰਕਾਰ ‘ਤੇ ਆਪਣੇ ਨਾਲ ਧੱਕੇਸ਼ਾਹੀ , ਹਿੰਸਾ, ਝੂਠੇ ਪਰਚੇ ਦਰਜ ਕਰਨ ਦੇ ਦੋਸ਼ ਲਾਉਂਦੇ ਰਹੇ ਹਨ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਇਹ ਨਸੀਹਤ ਬੜੀ ਵਜਨਦਾਰ ਹੈ ਕਿ ਕਾਂਗਰਸੀ ਦੋਸ਼ੀ ਵਿਅਕਤੀਆਂ ਨੂੰ ਸਜ਼ਾ ਦਿਵਾਉਣ ਲਈ ਯਤਨ ਕਰਨ ਜੋ ਪਿਛਲੀ ਸਰਕਾਰ ‘ਚ ਕਿਸੇ ਨਾ ਕਿਸੇ ਤਰ੍ਹਾਂ ਕਾਨੂੰਨ ਦੇ ਸ਼ਿਕੰਜੇ ਤੋਂ ਬਚਦੇ ਰਹੇ ਹਨ ।

ਇਹ ਗੱਲ ਬਿਲਕੁੱਲ ਠੀਕ ਪਰ ਸਕੂਲਾਂ ‘ਚ ਬੱਚਿਆਂ ਨੂੰ ਵਿੱÎਦਿਆ ਦਾਨ ਦੇ ਰਹੇ ਪ੍ਰਿੰਸੀਪਲ, ਅਧਿਆਪਕਾਂ ਤੇ ਪੱਤਰਕਾਰਾਂ ਨੂੰ ਕੁੱਟਮਾਰ ਕੇ ਸਿਆਸੀ ਹਾਉਮੈ ਨੂੰ ਮਹਿਸੂਸ ਕਰਨਾ ਗੈਰ-ਮਨੁੱਖੀ ਕਾਰਵਾਈ ਹੈ ਇੱਥੇ ਇਹ ਗੱਲ ਵੀ ਵਿਚਾਰਨਯੋਗ ਹੈ ਕਿ ਕਾਂਗਰਸ ਸਰਕਾਰ ‘ਚ  ਸੱਤਾ ਦਾ ਕੇਂਦਰ , ਸੱਤਾ ਦੀ ਸੁਚੱਜੀ ਵਰਤੋਂ ਤੇ ਸਰਕਾਰੀ ਮਸ਼ੀਨਰੀ ਦੇ ਵੱਖ-ਵੱਖ ਅੰਗਾਂ ਤਾਲਮੇਲ ਤੇ ਕੰਟਰੋਲ ਦੀ ਘਾਟ ਹੈ ਜੇਕਰ ਹਰ ਵੱਡਾ ਛੋਟਾ ਆਪਣੇ ਆਪ ਨੂੰ ਮੁੱਖ ਮੰਤਰੀ ਸਮਝੇਗਾ ਤਾਂ ਇਹੀ ਕੁਝ ਹੋਵੇਗਾ ਮੁੱਖ ਮੰਤਰੀ ਅਮਰਿੰਦਰ ਸਿੰਘ ਤੇ ਉਹਨਾਂ ਦੇ ਸੀਨੀਅਰ ਸਾਥੀਆਂ ਨੂੰ ਆਪਣੇ ਆਪ ਮੁਹਾਰੇ ਆਗੂਆਂ ਤੇ ਵਰਕਰਾਂ ਨੂੰ ਲਗਾਮ ਪਾਉਣ ਦੀ ਜਿੰਮੇਵਾਰੀ ਪੂਰੀ ਵਬਨਵੱਧਤਾ ਨਾਲ ਨਿਭਾਉਣੀ ਚਾਹੀਦੀ ਹੈ ਅਮਰਿੰਦਰ ਸਿੰਘ ਆਦਰਸ਼ ਰਾਜ ਦਾ ਸੁਨੇਹਾ ਲੈ ਕੇ ਸੱਤਾ ‘ਚ ਆਏ ਹਨ ਇਹ ਪੰਜ ਸਾਲ ਕਾਂਗਰਸੀਆਂ ਵੱਲੋਂ ਕੁੱਟਣ ਦੀ ਵਾਰੀ ਵਾਲੇ ਨਹੀਂ ਬਣਨੇ ਚਾਹੀਦੇ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube ‘ਤੇ ਫਾਲੋ ਕਰੋ।