5 ਕਰੋੜ ਰੁਪਏ ਦੀ ਹੈਰੋਇਨ ਜ਼ਬਤ

5 ਕਰੋੜ ਰੁਪਏ ਦੀ ਹੈਰੋਇਨ ਜ਼ਬਤ

ਐਸ.ਏ.ਐੱਸ. ਨਗਰ। ਨਸ਼ਿਆਂ ਦੇ ਸੌਦਾਗਰਾਂ ਖਿਲਾਫ ਕੀਤੀ ਜਾ ਰਹੀ ਕਾਰਵਾਈ ਦੇ ਹਿੱਸੇ ਵਜੋਂ ਜ਼ਿਲ੍ਹਾ ਪੁਲਿਸ ਨੇ ਐਸ ਐਸ ਪੀ ਕੁਲਦੀਪ ਸਿੰਘ ਚਾਹਲ ਦੀ ਅਗਵਾਈ ਹੇਠ 2 ਵੱਖ-ਵੱਖ ਮਾਮਲਿਆਂ ਵਿੱਚ ਕੁੱਲ 5 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ ਅਤੇ ਅੰਤਰਰਾਸ਼ਟਰੀ ਬਾਜ਼ਾਰ ਵਿਚ 5 ਕਰੋੜ ਰੁਪਏ ਦੀ ਕੀਮਤ ਦੀ ਹੈਰੋਇਨ ਬਰਾਮਦ ਕੀਤੀ ਹੈ। ਪਹਿਲੇ ਕੇਸ ਵਿੱਚ, ਐਸਪੀ (ਆਈ) ਹਰਮਨਦੀਪ ਸਿੰਘ ਹੰਸ ਅਤੇ ਡੀਐਸਪੀ (ਆਈ) ਬਿਕਰਮਜੀਤ ਸਿੰਘ ਬਰਾੜ ਦੁਆਰਾ ਦਿਤੀ ਗਈ।

ਜਾਣਕਾਰੀ ਦੇ ਅਨੁਸਾਰ, ਸੀਆਈਏ ਸਟਾਫ, ਇੰਚਾਰਜ ਇੰਸਪੈਕਟਰ ਰਾਜੇਸ਼ ਕੁਮਾਰ, ਮੁਹਾਲੀ ਨੇ ਫੇਜ਼ -1, ਮੁਹਾਲੀ ਵਿਖੇ ਐਨਡੀਪੀਐਸ ਐਕਟ ਦੀ ਧਾਰਾ 21 / 22-61-85 ਤਹਿਤ ਕੇਸ ਦਰਜ ਕੀਤਾ ਸੀ ਅਤੇ ਹਰਿਆਣਾ ਦੇ ਸਿਰਸਾ ਦਾ ਰਹਿਣ ਵਾਲਾ ਸਚਿਨ ਕੁਮਾਰ ਅਤੇ ਹਰਿਆਣਾ ਦੇ ਸਿਰਸਾ ਦੀ ਰਹਿਣ ਜਸਬੀਰ ਕੌਰ ਉਰਫ ਸਿਮਟੀ ਨਾਮੀ ਮਹਿਲਾ ਨੂੰ ਵੀ ਉਦਯੋਗਿਕ ਖੇਤਰ ਫੇਜ਼ -7 ਤੋਂ ਗ੍ਰਿਫਤਾਰ ਕੀਤਾ ਹੈ।

ਮੁਹਾਲੀ ਪੁਲਿਸ ਨੇ ਉਨ੍ਹਾਂ ਕੋਲੋਂ 1 ਕਿੱਲੋ ਹੈਰੋਇਨ ਵੀ ਬਰਾਮਦ ਕੀਤੀ ਹੈ। ਉਨ੍ਹਾਂ ਦੀ ਪੁੱਛਗਿੱਛ ‘ਤੇ ਇਕ ਹੋਰ ਵਿਅਕਤੀ ਰਘਬੀਰ ਸਿੰਘ ਵਾਸੀ ਖਰੜ ਨੂੰ 5-6-20 ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਕੋਲੋਂ 45 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਇਕ ਕਿੱਲੋ ਅਤੇ 45 ਗ੍ਰਾਮ ਮਾਤਰਾ ਦੀ ਜ਼ਬਤ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿਚ 5 ਕਰੋੜ ਰੁਪਏ ਹੈ।

ਇਕ ਹੋਰ ਮਾਮਲੇ ਵਿਚ ਜ਼ਿਲ੍ਹਾ ਪੁਲਿਸ ਨੇ ਮਿਲੀ ਸੂਹ ‘ਤੇ ਕਾਰਵਾਈ ਕਰਦਿਆਂ 5-6-20 ਨੂੰ ਐਨਡੀਪੀਐਸ ਐਕਟ ਦੀ ਧਾਰਾ 15-61-85 ਤਹਿਤ ਮਾਮਲਾ ਦਰਜ ਕਰ ਲਿਆ ਅਤੇ ਟਾਟਾ ਟਰੱਕ ਨੰ. ਪੀ ਬੀ 65-ਏਐਚ -0731 ਨੂੰ ਪਿੰਡ ਹਰਲਾਲਪੁਰ ਜੰਡਪੁਰ ਰੋਡ ਤੋਂ ਕਬਜੇ ਵਿਚ ਲਿਆ ਜਿਸ ਸਦਕਾ ਬਲਬੀਰ ਸਿੰਘ ਵਾਸੀ ਪਿੰਡ ਹਰਲਾਲਪੁਰ ਅਤੇ ਗੁਰਨਾਮ ਸਿੰਘ ਗੋਗੀ ਵਾਸੀ ਪਿੰਡ ਜੰਡਪੁਰ, ਤਹਿਸੀਲ ਖਰੜ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਕੋਲੋਂ ਕੁੱਲ 31 ਕਿੱਲੋਗ੍ਰਾਮ ਭੁੱਕੀ ਬਰਾਮਦ ਹੋਇਆ। ਦੋਵਾਂ ਮਾਮਲਿਆਂ ਦੀ ਅਗਲੇਰੀ ਜਾਂਚ ਜਾਰੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।