ਭਾਰਤ-ਪਾਕਿ ਸਰਹੱਦ ਕੋਲ ਡਰੋਨ ਰਾਹੀਂ ਸੁੱਟੀ 12 ਕਰੋੜ ਦੀ ਹੈਰੋਇਨ ਬਰਾਮਦ

Heroin

(ਸਤਪਾਲ ਥਿੰਦ) ਫਿਰੋਜ਼ਪੁਰ। ਭਾਰਤ-ਪਾਕਿ ਸਰਹੱਦ ’ਤੇ ਤਾਈਨਾਤ ਬੀਐਸਐਫ ਜਵਾਨਾਂ ਨੂੰ ਤੜਕਸਾਰ ਇੱਕ ਵੱਡੀ ਸਫਲਤਾ ਹੱਥ ਲੱਗੀ ਜਦੋਂ ਬੀਐੱਸਐਫ ਜਵਾਨਾਂ ਨੂੰ ਡਰੋਨ ਦੁਆਰਾ ਸੁੱਟੀ ਗਈ ਇੱਕ ਵੱਡੇ ਪੈਕਟ ਵਿੱਚੋਂ ਢਾਈ ਕਿਲੋ ਹੈਰੋਇਨ ਬਰਾਮਦ ਹੋਈ। ਬਰਾਮਦ ਹੋਈ ਹੈਰੋਇਨ ਦਾ ਕੀਮਤ ਕੌਮਾਂਤਰੀ ਬਜ਼ਾਰ ਵਿਚੋਂ ਸਾਢੇ 12 ਕਰੋੜ ਰੁਪਏ ਦੱਸੀ ਜਾ ਰਹੀ ਹੈ।(Heroin)

ਇਹ ਵੀ ਪੜ੍ਹੋ : ਭਾਰਤ ਬਣਿਆ ਏਸ਼ੀਆ ਕੱਪ 2023 ਦਾ ਚੈਂਪੀਅਨ

ਜਾਣਕਾਰੀ ਦਿੰਦੇ ਹੋਏ ਬੀਐੱਸਐਫ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਅੱਜ ਸਵੇਰੇ ਕਰੀਬ 4 ਵਜੇ ਸਰਹੱਦੀ ਪਿੰਡ ਗੱਟੀ ਰਾਜੋ ਕੇ ਇਲਾਕੇ ਵਿੱਚ ਡਰੋਨ ਦੀਆਂ ਗਤੀਵਿਧੀਆਂ ਦੇਖੀਆਂ ਗਈਆਂ ਤਾਂ ਉਸ ਤੋਂ ਬਾਅਦ ਸਵੇਰੇ ਸਾਢੇ 6 ਵਜੇ ਇਲਾਕੇ ਵਿੱਚ ਸਰਚ ਕੀਤੀ ਗਈ ਤਾਂ ਜਵਾਨਾਂ ਨੂੰ ਲੋਹੇ ਕੇ ਹੁੱਕ ਨਾਲ ਬੰਨ੍ਹਿਆ ਇੱਕ ਵੱਡਾ ਪੈਕਟ ਟੇਪ ਵਿਚ ਲਪੇਟਿਆ ਮਿਲਿਆ, ਜਿਸ ਨੂੰ ਚੈੱਕ ਕਰਨ ਤੇ ਪੈਕਟ ਵਿਚੋਂ ਢਾਈ ਕਿਲੋ ਹੈਰੋਇਨ ਬਰਾਮਦ ਹੋਈ।

LEAVE A REPLY

Please enter your comment!
Please enter your name here