5 ਦਿਨਾਂ ‘ਚ ਦਰਿਆ ‘ਚੋਂ ਬਰਾਮਦ ਹੋਈ 80 ਕਰੋੜ ਦੀ ਹੈਰੋਇਨ | Sutlej River
ਫਿਰੋਜ਼ਪੁਰ (ਸਤਪਾਲ ਥਿੰਦ)। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਜਵਾਨਾਂ ਨੂੰ ਇਸ ਰਸਤਿਓਂ ਇਸ ਤਰੀਕੇ ਨਾਲ ਆ ਰਹੀ 3 ਕਿੱਲੋ ਅਤੇ 5 ਕਿੱਲੋ ਹੈਰੋਇਨ ਦੀਆਂ ਦੋ ਖੇਪਾਂ ਬਰਾਮਦ ਹੋ ਚੁੱਕੀਆਂ ਹਨ ਤੇ ਹੁਣ ਇਸ ਖੇਪ ਸਣੇ ਕੁੱਲ੍ਹ 16 ਕਿੱਲੋ ਹੈਰੋਇਨ ਬਰਾਮਦ ਹੋ ਚੁੱਕੀ ਹੈ, ਜਿਸ ਦੀ ਕੌਮਾਂਤਰੀ ਬਜ਼ਾਰ ‘ਚ ਕੀਮਤ ਕਰੀਬ 80 ਕਰੋੜ ਰੁਪਏ ਦੱਸੀ ਜਾ ਰਹੀ ਹੈ। ਸਤਲੁਜ ਦਰਿਆ ‘ਚ ਪਾਣੀ ਦੇ ਤੇਜ਼ ਵਹਾਅ ਦਾ ਲਾਹਾ ਲੈਂਦੇ ਪਾਕਿ ਸਮੱਗਲਰਾਂ ਦੀਆਂ ਪਿਛਲੇ ਦਿਨਾਂ ਤੋਂ ਹੈਰੋਇਨ ਦੀਆਂ ਖੇਪਾਂ ਦਰਿਆ ਰਾਹੀਂ ਭਾਰਤ ‘ਚ ਭੇਜਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ।
ਪਹਿਲਾਂ ਦੀ ਤਰ੍ਹਾਂ ਫਿਰ ਇੱਕ ਵਾਰ ਹਿੰਦ-ਪਾਕਿ ਸਰਹੱਦ ‘ਤੇ ਤਾਇਨਾਤ ਬੀਐੱਸਐਫ ਜਵਾਨਾਂ ਵੱਲੋਂ ਹੈਰੋਇਨ ਦੀ ਖੇਪ ਨੂੰ ਬਰਾਮਦ ਕਰਕੇ ਸਮੱਗਲਰਾਂ ਦੀ ਮਨਸੂਬਿਆਂ ‘ਤੇ ਪਾਣੀ ਫੇਰ ਦਿੱਤਾ ਗਿਆ ਹੈ। ਹਿੰਦ-ਪਾਕਿ ਸਰਹੱਦ ‘ਤੇ ਸਥਿੱਤ ਬੀ.ਐਸ.ਐਫ ਦੀ ਚੌਂਕੀ ਸ਼ਾਮੇ ਕੇ ਇਲਾਕੇ ‘ਚ ਤਾਇਨਾਤ 136 ਬਟਾਲੀਅਨ ਦੇ ਜਵਾਨਾਂ ਨੂੰ ਇਸ ਵਾਰ 8 ਕਿੱਲੋ ਹੈਰੋਇਨ ਅਤੇ 57 ਗ੍ਰਾਮ ਅਫ਼ੀਮ ਬਰਾਮਦ ਹੋਈ ਹੈ। ਜਾਣਕਾਰੀ ਦਿੰਦੇ ਬੀ.ਐਸ.ਐਫ ਅਧਿਕਾਰੀਆਂ ਨੇ ਦੱਸਿਆ ਕਿ ਸ਼ਾਮੇ ਕੇ ਚੌਂਕੀ ਦੇ ਏਰੀਏ ‘ਚ ਬੀ.ਐਸ.ਐਫ ਜਵਾਨਾਂ ਪਿਛਲੇ ਦਿਨਾਂ ਤੋਂ ਦਰਿਆਈ ਇਲਾਕੇ ‘ਚ ਚੌਕਸੀ ਵਧਾਈ ਹੋਈ ਹੈ। (Sutlej River)
ਇਹ ਵੀ ਪੜ੍ਹੋ : ਮਨਪ੍ਰੀਤ ਬਾਦਲ ਨੂੰ ਕਾਨੂੰਨੀ ਸੁਰੱਖਿਆ ਮੰਗਣ ਦੀ ਬਜਾਏ ਸੱਚ ਦਾ ਸਾਹਮਣਾ ਕਰਨ ਦੀ ਚੁਣੌਤੀ
ਜਿਸ ਦੌਰਾਨ ਗਸ਼ਤ ਕਰ ਰਹੇ ਜਵਾਨਾਂ ਨੇ ਸ਼ੱਕ ਦੇ ਅਧਾਰ ‘ਤੇ ਦਰਿਆ ‘ਚ ਤੈਰਦੀ ਜਲਕੁੰਭੀ ਨੂੰ ਫਰੋਲਿਆ ਤਾਂ ਟਿਊਬਾਂ ਨਾਲ ਲਿਫਾਫੇ ‘ਚ ਲਪੇਟੀ ਹੈਰੋਇਨ ਤੇ ਅਫ਼ੀਮ ਬਰਾਮਦ ਹੋਈ, ਜਿਸ ਦਾ ਵਜ਼ਨ ਤੋਲਣ ‘ਤੇ 8 ਕਿੱਲੋ ਪਾਇਆ ਗਿਆ, ਜਦੋਂਕਿ ਇਕ ਛੋਟੇ ਲਿਫ਼ਾਫੇ ਵਿੱਚ ਬੰਦ ਅਫ਼ੀਮ ਦਾ ਵਜ਼ਨ ਤੋਲਨ ‘ਤੇ 57 ਗ੍ਰਾਮ ਪਾਇਆ ਗਿਆ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਜਵਾਨਾਂ ਨੂੰ ਇਸ ਰਸਤਿਓਂ ਇਸ ਤਰੀਕੇ ਨਾਲ ਆ ਰਹੀ 3 ਕਿੱਲੋ ਅਤੇ 5 ਕਿੱਲੋ ਹੈਰੋਇਨ ਦੀਆਂ ਦੋ ਖੇਪਾਂ ਬਰਾਮਦ ਹੋ ਚੁੱਕੀਆਂ ਹਨ ਤੇ ਹੁਣ ਇਸ ਖੇਪ ਸਣੇ ਕੁੱਲ੍ਹ 16 ਕਿੱਲੋ ਹੈਰੋਇਨ ਬਰਾਮਦ ਹੋ ਚੁੱਕੀ ਹੈ, ਜਿਸ ਦੀ ਕੌਮਾਂਤਰੀ ਬਜ਼ਾਰ ‘ਚ ਕੀਮਤ ਕਰੀਬ 80 ਕਰੋੜ ਰੁਪਏ ਦੱਸੀ ਜਾ ਰਹੀ ਹੈ। ਦੂਜੇ ਪਾਸੇ ਇਹ ਜਾਣਨਾ ਅਜੇ ਬਾਕੀ ਹੈ ਕਿ ਭਾਰਤ ਵੱਲੋਂ ਇਹ ਹੈਰੋਇਨ ਕਿਹੜੇ ਸਮੱਗਲਰ ਮੰਗਵਾ ਰਹੇ ਹਨ ਜੋ ਦਰਿਆ ਦੇ ਕੰਢੇ ਇਸ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਹੁੰਦੇ ਹਨ। (Sutlej River)