(ਏਜੰਸੀ) ਰਾਂਚੀ। ਰਾਂਚੀ ਦੀ ਇੱਕ ਵਿਸ਼ੇਸ਼ ਅਦਾਲਤ ਨੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਪੰਜ ਫਰਵਰੀ ਨੂੰ ਰਾਜ ਵਿਧਾਨ ਸਭਾ ’ਚ ਭਰੋਸਗੀ ਵੋਟ ’ਚ ਹਿੱਸਾ ਲੈਣ ਦੀ ਮਨਜ਼ੂਰੀ ਦੇ ਦਿੱਤੀ । ਮਨੀ ਲਾਂਡ੍ਰਿੰਗ ਮਾਮਲੇ ’ਚ ਈਡੀ ਵੱਲੋਂ ਬੁੱਧਵਾਰ ਨੂੰ ਗ੍ਰਿਫ਼ਤਾਰ ਕੀਤੇ ਗਏ ਹੇਮੰਤ ਸੋਰੇਨ ਨੇ ਵਿਸ਼ੇਸ਼ ਪੀਐੱਮਐੱਲਏ ਅਦਾਲਤ ਸਾਹਮਣੇ ਇੱਕ ਅਰਜ਼ੀ ਦਾਖਲ ਕੀਤੀ ਸੀ। Jharkhand News
ਇਹ ਵੀ ਪੜ੍ਹੋ: ਰੋਡ ਸੇਫਟੀ ਫੋਰਸ ਵਾਹਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਇਸ ਅਰਜ਼ੀ ’ਚ ਹੇਮੰਤ ਸੋਰੇਨ ਨੇ ਚੰਪਈ ਸੋਰੇਨ ਦੀ ਅਗਵਾਈ ਵਾਲੀ ਨਵੀਂ ਸਰਕਾਰ ਦੇ ਭਰੋਸਗੀ ਵੋਟ ’ਚ ਹਿੱਸਾ ਲੈਣ ਦੀ ਮਨਜ਼ੂਰੀ ਮੰਗੀ ਸੀ ਅਦਾਲਤ ਨੇ ਸੋਰੇਨ ਨੂੰ ਪੰਜ ਦਿਨਾਂ ਲਈ ਈਡੀ ਹਿਰਾਸਤ ’ਚ ਭੇਜ ਦਿੱਤਾ ਸੀ ਸੋਰੇਨ ਨੇ ਅਦਾਲਤ ਸਾਹਮਣੇ ਅਪੀਲ ਕੀਤੀ ਕਿ ਉਹ ਵਿਧਾਨ ਸਭਾ ਦੇ ਮੈਂਬਰ ਹਨ ਅਤੇ ਉਨ੍ਹਾਂ ਨੂੰ ਵਿਸ਼ੇਸ਼ ਸੈਸ਼ਨ ’ਚ ਹਿੱਸਾ ਲੈਣ ਦਾ ਅਧਿਕਾਰ ਹੈ। Jharkhand News