ਏਜੰਸੀ
ਨਵੀਂ ਦਿੱਲੀ, 28 ਦਸੰਬਰ।
ਕੇਂਦਰੀ ਹੁਨਰ ਵਿਕਾਸ ਰਾਜ ਮੰਤਰੀ ਅਨੰਤ ਕੁਮਾਰ ਹੇਗੜੇ ਦੇ ਸੰਵਿਧਾਨ ਨੂੰ ਲੈ ਕੇ ਦਿੱਤੇ ਗਏ ਬਿਆਨ ਲਈ ਲੋਕ ਸਭਾ ਵਿੱਚ ਮੁਆਫ਼ੀ ਮੰਗਣ ਤੋਂ ਬਾਅਦ ਸਦਨ ਵਿੱਚ ਕੱਲ੍ਹ ਤੋਂ ਜਾਰੀ ਰੁਕਾਵਟ ਅੱਜ ਖਤਮ ਹੋ ਗਈ।
ਸਵੇਰੇ ਸਦਨ ਦੀ ਕਾਰਵਾਈ ਸ਼ੁਰੂ ਹੋਣ ‘ਤੇ ਵਿਰੋਧੀ ਧਿਰ ਦੇ ਮੈਂਬਰ ਸ੍ਰੀ ਹੇਗੜੇ ਨੂੰ ਮੁਆਫ਼ੀ ਮੰਗਣ ਨੂੰ ਲੈਕੇ ਰੌਲਾ ਪਾਉਣ ਲੱਗੇ। ਕਾਂਗਰਸ ਨੇਤਾ ਮਲਿਕਾ ਅਰਜੁਨ ਖੜਗੇ ਨੇ ਸਪੀਕਰ ਸੁਮਿਤਰਾ ਮਹਾਜਨ ਨੂੰ ਕਿਹਾ ਕਿ ਸ੍ਰੀ ਹੇਗੜੇ ਸਦਨ ਵਿੱਚ ਮੌਜ਼ੂਦ ਹਨ।
ਸਰਕਾਰ ਲਈ ਸੰਵਿਧਾਨ ਸਭ ਤੋਂ ਉੱਪਰ: ਵਿਜੈ ਗੋਇਲ
ਉੱਧਰ ਸਰਕਾਰ ਨੇ ਅੱਜ ਰਾਜ ਸਭਾ ਵਿੱਚ ਸਾਫ਼ ਕਿਹਾ ਕਿ ਉਸ ਲਈ ਸੰਵਿਧਾਨ ਸਭ ਤੋਂ ਉੱਪਰ ਹੈ। ਸਦਨ ਵਿੱਚ ਸਿਫ਼ਰ ਕਾਲ ਦੌਰਾਨ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਅਜ਼ਾਦ ਨੇ ਕੇਂਦਰੀ ਮੰਤਰੀ ਅਨੰਤ ਹੇਗੜੇ ਦੇ ਸੰਵਿਧਾਨ ਵਿੱਚ ਬਦਲਾਅ ਕਰਨ ਸਬੰਧੀ ਬਿਆਨ ਦਾ ਮਾਮਲਾ ਫਿਰ ਉਠਾਇਆ ਅਤੇ ਕਿਹਾ ਕਿ ਉਸ ਨੂੰ ਇਸ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ। ਇਸ ਦਰਅਿਮਾਨ ਸਦਨ ਵਿੱਚ ਕਾਂਗਰਸ ਸਮੇਤ ਵਿਰੋਧੀ ਧਿਰ ਦੇ ਮੈਂਬਰ ਆਪਣੀਆਂ ਸੀਟਾਂ ‘ਤੇ ਖੜ੍ਹੇ ਹੋ ਗਏ ਅਤੇ ਜ਼ੋਰ ਜ਼ੋਰ ਨਾਲ ਬੋਲਣ ਲੱਗੇ।