ਧੁੰਦ ਕਾਰਨ 19 ਰੇਲਗੱਡੀਆਂ ਰੱਦ

Trains, Canceled, Fog, North India

ਨਵੀਂ ਦਿੱਲੀ (ਏਜੰਸੀ)। ਉੱਤਰ ਭਾਰਤ ਵਿੱਚ ਧੁੰਦ ਕਾਰਨ ਰੇਲ ਆਵਾਜਾਈ ਰੁਕਣ ਦਾ ਸਿਲਸਿਲਾ ਜਾਰੀ ਹੈ। ਅੱਜ ਕੁੱਲ 19 ਰੇਲਗੱਡੀਆਂ ਧੰਦ ਕਾਰਨ ਰੱਦ ਹੋਈਆਂ। ਉੱਤਰ ਰੇਲਵੇ ਦੇ ਬੁਲਾਰੇ ਨੇ ਦੱਸਿਆ ਕਿ 19 ਰੇਲਾਂ ਰੱਦ ਹੋਈਆਂ, ਜਦੋਂਕਿ 26 ਰੇਲਾਂ ਆਪਣੇ ਨਿਰਧਾਰਿਤ ਸਮੇਂ ਤੋਂ ਦੇਰੀ ਨਾਲ ਚੱਲ ਰਹੀਆਂ ਹਨ। ਸੱਤ ਹੋਰ ਰੇਲਗੱਡੀਆਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਪੰਜਾਬ, ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਸਮੇਤ ਦੇਸ਼ ਦਾ ਉੱਤਰ ਪੱਛਮੀ ਮੈਦਾਨੀ ਹਿੱਸਾ ਸੰਘਣੀ ਧੁੰਦ ਦੀ ਚਾਦਰ ਨਾਲ ਢਕਿਆ ਹੈ। ਇਸ ਕਾਰਨ ਰੇਲ ਅਤੇ ਸੜਕ ਆਵਾਜਾਈ ਰੁਕ ਗਈ ਹੈ।