Haryana-Punjab Rain Alert: ਹਿਸਾਰ (ਸੰਦੀਪ ਸਿੰਹਮਾਰ)। 2 ਪੱਛਮੀ ਚੱਕਰਵਾਤਾਂ ਦੀ ਇੱਕੋ ਸਮੇਂ ਸਰਗਰਮ ਬੂੰਦਾਬਾਂਦੀ ਕਾਰਨ, ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ, ਖਾਸ ਕਰਕੇ ਹਰਿਆਣਾ ਤੇ ਪੰਜਾਬ ’ਚ ਰਾਤ ਨੂੰ ਹੀ ਨਹੀਂ, ਦਿਨ ਸਮੇਂ ਵੀ ਠੰਢ ’ਚ ਵਾਧਾ ਹੋ ਗਿਆ ਹੈ। ਭਾਰਤੀ ਮੌਸਮ ਵਿਭਾਗ ਦੇ ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਤੋਂ ਜਾਰੀ ਮੌਸਮ ਬੁਲੇਟਿਨ ਅਨੁਸਾਰ ਅਗਲੇ 48 ਘੰਟਿਆਂ ਦੌਰਾਨ ਰਾਤ ਦੇ ਘੱਟੋ-ਘੱਟ ਤਾਪਮਾਨ ’ਚ 2 ਡਿਗਰੀ ਸੈਲਸੀਅਸ ਦੀ ਗਿਰਾਵਟ ਆ ਸਕਦੀ ਹੈ। ਪਿਛਲੇ 24 ਘੰਟਿਆਂ ਦੌਰਾਨ ਵੀ ਹਰਿਆਣਾ ’ਚ ਦਿਨ ਦਾ ਔਸਤ ਤਾਪਮਾਨ 14 ਡਿਗਰੀ ਸੈਲਸੀਅਸ ਦੇ ਆਸ-ਪਾਸ ਰਿਹਾ। ਹਰਿਆਣਾ ਦੇ ਕੁਰੂਕਸ਼ੇਤਰ ’ਚ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 12.6 ਡਿਗਰੀ ਸੈਲਸੀਅਸ ਰਿਹਾ। ਇਸੇ ਤਰ੍ਹਾਂ ਦਿਨ ਦਾ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ ਅੰਬਾਲਾ ਤੇ ਜੀਂਦ ’ਚ 13.2 ਤੇ ਕਰਨਾਲ ’ਚ 13.6 ਦਰਜ ਕੀਤਾ ਗਿਆ। ਪੰਜਾਬ ਦੇ ਸਾਰੇ ਜ਼ਿਲ੍ਹਿਆਂ ’ਚ ਵੀ ਇਹੋ ਸਥਿਤੀ ਬਣੀ ਹੋਈ ਹੈ।
ਇਹ ਖਬਰ ਵੀ ਪੜ੍ਹੋ : Moments Before Death: ਮੌਤ ਤੋਂ ਕੁਝ ਪਲ ਪਹਿਲਾਂ ਕੀ ਕਹਿੰਦਾ ਐ ਇਨਸਾਨ?, ਡਾਕਟਰਾਂ ਨੇ ਦੱਸੇ ਆਪਣੀ ਜ਼ਿੰਦਗੀ ਦੇ ਤਜ਼ਰਬੇ…
ਅਗਲੇ 2 ਦਿਨਾਂ ’ਚ ਅਜਿਹਾ ਰਹੇਗਾ ਮੌਸਮ | Haryana-Punjab Rain Alert
IMD ਨੇ 27 ਦਸੰਬਰ ਨੂੰ ਤੇਜ਼ ਹਵਾਵਾਂ ਦੇ ਨਾਲ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਭਾਰਤੀ ਮੌਸਮ ਵਿਭਾਗ ਨੇ ਇੱਕ ਵਾਰ ਫਿਰ ਤੋਂ 27 ਤੋਂ 28 ਦਸੰਬਰ ਤੱਕ ਪੰਜਾਬ, ਹਰਿਆਣਾ ਦੇ ਕੁਝ ਇਲਾਕਿਆਂ ’ਚ ਬੂੰਦਾ-ਬਾਂਦੀ ਹੋਣ ਦੀ ਭਵਿੱਖਬਾਣੀ ਕੀਤੀ ਹੈ, ਜਿਸ ਕਾਰਨ ਰਾਤ ਦੇ ਨਾਲ-ਨਾਲ ਦਿਨ ਦੇ ਤਾਪਮਾਨ ’ਚ ਵੀ ਗਿਰਾਵਟ ਆਵੇਗੀ।
ਧੁੰਦ, ਮੀਂਹ ਤੇ ਬਰਫ਼ਬਾਰੀ ਦਾ ਰਹੇਗਾ ਸੰਗਮ | Haryana-Punjab Rain Alert
ਹਰਿਆਣਾ ਤੇ ਤੱਟਵਰਤੀ ਆਂਧਰਾ ਪ੍ਰਦੇਸ਼ ਦੇ ਕਈ ਹਿੱਸਿਆਂ ’ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ। ਬਾਰਿਸ਼ ਦੀ ਇਹ ਪਰਤ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਦੇ ਦੱਖਣੀ ਹਿੱਸਿਆਂ ਤੱਕ ਜਾਰੀ ਰਹੀ। ਹਿਮਾਚਲ ਪ੍ਰਦੇਸ਼, ਉੱਤਰਾਖੰਡ ਤੇ ਜੰਮੂ-ਕਸ਼ਮੀਰ ’ਚ ਹਲਕੀ ਬਾਰਿਸ਼ ਤੇ ਬਰਫ਼ਬਾਰੀ ਹੋਈ। ਪੰਜਾਬ, ਦਿੱਲੀ, ਉੱਤਰੀ ਰਾਜਸਥਾਨ, ਪੱਛਮੀ ਤੇ ਮੱਧ ਉੱਤਰ ਪ੍ਰਦੇਸ਼ ’ਚ ਹਲਕੀ ਬਾਰਿਸ਼ ਹੋਈ। ਮੱਧ ਪ੍ਰਦੇਸ਼, ਉੜੀਸਾ ਤੇ ਵਿਦਰਭ ’ਚ ਇੱਕ-ਦੋ ਥਾਵਾਂ ’ਤੇ ਹਲਕੀ ਬਾਰਿਸ਼ ਵੀ ਦਰਜ ਕੀਤੀ ਗਈ। ਜੰਮੂ-ਕਸ਼ਮੀਰ, ਲੱਦਾਖ, ਗਿਲਗਿਤ-ਬਾਲਟਿਸਤਾਨ, ਮੁਜ਼ੱਫਰਾਬਾਦ, ਹਿਮਾਚਲ ਪ੍ਰਦੇਸ਼ ਤੇ ਪੰਜਾਬ ਦੇ ਕੁਝ ਹਿੱਸਿਆਂ ’ਚ ਠੰਢ ਦਾ ਦਿਨ ਰਿਕਾਰਡ ਕੀਤਾ ਗਿਆ। ਦਿੱਲੀ ਦੇ ਕੁਝ ਹਿੱਸਿਆਂ ’ਚ ਸੰਘਣੀ ਧੁੰਦ ਵੇਖਣ ਨੂੰ ਮਿਲੀ। ਜਿਸ ਕਾਰਨ ਦਿਨ ਵੇਲੇ ਵੀ ਵਿਜ਼ੀਬਿਲਟੀ ਘੱਟ ਰਹੀ ਹੈ।