ਪੰਜਾਬ ਸਮੇਤ ਕਈ ਸੂਬਿਆਂ ‘ਚ ਭਾਰੀ ਮੀਂਹ

Heavy Rains, Several, States, Including, Punjab

ਪ੍ਰੀ ਮਾਨਸੂਨ : ਹਿਮਾਚਲ ਦੇ ਦਸ ਜ਼ਿਲ੍ਹਿਆਂ ‘ਚ ਤੂਫ਼ਾਨ ਦੀ ਚਿਤਾਵਨੀ, ਹਰਿਆਣਾ,  ਰਾਜਸਥਾਨ ‘ਚ ਪਿਆ ਭਾਰੀ ਮੀਂਹ

ਫਤਿਆਬਾਦ ‘ਚ ਛੱਤ ਡਿੱਗਣ ਨਾਲ ਇੱਕ ਮਾਸੂਮ ਦੀ ਮੌਤ

ਸੱਚ ਕਹੂੰ ਨਿਊਜ਼, ਚੰਡੀਗੜ੍ਹ

ਮੌਸਮ ਵਿਗਿਆਨੀਆਂ ਦਾ ਪੂਰਵ ਅਨੁਮਾਨ ਸਹੀ ਸਾਬਤ ਹੋਇਆ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ ਐਨਸੀਆਰ ‘ਚ ਜੰਮ ਕੇ ਮੀਂਹ ਪਿਆ ਕਈ ਜ਼ਿਲ੍ਹਿਆਂ ‘ਚ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਤੇਜ਼ ਮੀਂਹ ਦੇ ਨਾਲ ਤਾਪਮਾਨ ‘ਚ ਵੀ ਭਾਰੀ ਗਿਰਾਵਟ ਦਰਜ ਕੀਤੀ ਗਈ ਫਤਿਆਬਾਦ ‘ਚ ਦੋ ਦਿਨਾਂ ਤੋਂ ਜਾਰੀ ਮੀਂਹ ਕਾਰਨ ਭੱਟੂਕਲਾਂ ‘ਚ ਇੱਕ ਮਕਾਨ ਦੀ ਛੱਡ ਡਿੱਗਣ ਨਾਲ ਇੱਕ ਮਾਸੂਮ ਦੀ ਮੌਤ ਹੋ ਗਈ, ਜਦੋਂਕਿ ਪਰਿਵਾਰ ਦੇ ਸੱਤ ਵਿਅਕਤੀ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਭੱਟੂ ਕਲਾਂ ਦੇ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।

ਇਸ ਤੋਂ ਇਲਾਵਾ ਰਤੀਆ ਦੇ ਪਿੰਡ ਅਲੀਕਾਂ ‘ਚ ਇੱਕ ਮਕਾਨ ਦੀ ਛੱਤ ਡਿੱਗਣ ਨਾਲ ਘਰੇਲੂ ਸਮਾਨ ਨੁਕਸਾਨਿਆ ਗਿਆ ਇਸ ਤੋਂ ਇਲਾਵਾ ਭੂਨਾ ‘ਚ ਇੱਕ ਮਕਾਨ ਦੀ ਛੱਤ ਡਿੱਗਣ ਨਾਲ ਪੂਰਾ ਪਰਿਵਾਰ ਵਾਲ-ਵਾਲ ਬਚ ਗਿਆ ਰੇਵਾੜੀ ‘ਚ ਦਿਨ ਦਾ ਤਾਪਮਾਨ 29.5 ਡਿਗਰੀ ‘ਤੇ ਆ ਗਿਆ, ਜੋ ਆਮ ਨਾਲੋਂ 12 ਡਿਗਰੀ ਘੱਟ ਹੈ ਨਾਰਨੌਲ ‘ਚ ਸੋਮਵਾਰ ਰਾਤ ਦਾ ਤਾਪਮਾਨ 24 ਡਿਗਰੀ ਰਿਹਾ, ਜੋ ਆਮ ਨਾਲੋਂ 2 ਡਿਗਰੀ ਘੱਟ ਹੈ ਮੌਸਮ ਵਿਭਾਗ ਦੀ ਮੰਨੀਏ ਤਾਂ ਅਗਲੇ 24 ਘੰਟੇ ਮੌਸਮ ਇਸੇ ਤਰ੍ਹਾਂ ਬਣੇ ਰਹਿਣ ਦੀ ਸੰਭਾਵਨਾ ਹੈ।

ਹਰਿਆਣਾ, ਰਾਜਸਥਾਨ ‘ਚ ਕੁਝ ਹਿੱਸਿਆਂ ‘ਚ ਧੂੜ ਭਰੀ ਹਨ੍ਹੇਰੀ ਦੇ ਨਾਲ ਹਲਕਾ ਮੀਂਹ ਤੇ ਤੇਜ਼ ਮੀਂਹ ਪੈ ਸਕਦਾ ਹੈ ਤੇ ਆਉਣ ਵਾਲੇ 24 ਘੰਟੇ ਹਿਮਾਚਲ ਪ੍ਰਦੇਸ਼ ਦੇ ਦਸ ਜ਼ਿਲ੍ਹਿਆਂ ‘ਤੇ ਭਾਰੀ ਪੈਣ ਵਾਲੇ ਹਨ ਕਿਨੌਰ ਤੇ ਲਾਹੌਲ ਸਪੀਤੀ ਜ਼ਿਲ੍ਹੇ ਨੂੰ ਛੱਡ ਪ੍ਰਦੇਸ ਦੇ ਸਾਰੇ ਦਸ ਜ਼ਿਲ੍ਹਿਆਂ ‘ਚ ਤੇਜ਼ ਤੂਫਾਨ ਚੱਲਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਸ ਦਰਮਿਆਨ ਇਨ੍ਹਾਂ ਜ਼ਿਲ੍ਹਿਆਂ ‘ਚ 40 ਤੋਂ 50 ਕਿਮੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਤੂਫਾਨ ਚੱਲੇਗਾ ਤੇ ਭਾਰੀ ਗੜੇਮਾਰੀ ਹੋ ਸਕਦੀ ਹੈ ਉੱਚਾਈ ਵਾਲੇ ਖੇਤਰਾਂ ‘ਚ ਤਾਜਾ ਬਰਫਬਾਰੀ ਪੈਣ ਦਾ ਅਨੁਮਾਨ ਜਾਰੀ ਕੀਤਾ ਗਿਆ ਹੈ ਸੋਮਵਾਰ ਨੂੰ ਵੀ ਸ਼ਿਮਲਾ ਸਮੇਤ ਪ੍ਰਦੇਸ਼ ਭਰ ‘ਚ ਮੌਸਮ ਮੀਂਹ ਵਾਲਾ ਬਣਿਆ ਰਿਹਾ।

ਬਠਿੰਡਾ ਪਾਣੀ ‘ਚ ਡੁੱਬਣ ਕਾਰਨ ਲੜਕੇ ਦੀ ਮੌਤ

ਬਠਿੰਡਾ : ਅਮਰੀਕ ਸਿੰਘ ਰੋਡ ‘ਤੇ ਖਲੋਤੇ ਬਾਰਸ਼ ਦੇ ਪਾਣੀ ‘ਚੋਂ ਇੱਕ ਲੜਕੇ  ਧਰਮਿੰਦਰ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ  ਹੈ ਮੁਢਲੇ ਤੌਰ ‘ਤੇ ਸ਼ੱਕ ਜਤਾਇਆ ਗਿਆ ਹੈ ਕਿ ਨੌਜਵਾਨ ਦੌਰਾ ਪੈਣ ਨਾਲ ਪਾਣੀ ‘ਚ ਡਿੱਗ ਪਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here