ਕੇਰਲ ‘ਚ ਭਾਰੀ ਮੀਂਹ ਦਾ ਕਹਿਰ

Heavy, Rains, Kerala

ਜ਼ਮੀਨ ਖਿਸਕਣ ਨਾਲ  15 ਮਰੇ, 9 ਜਖਮੀ

ਕੋਚੀ, ਏਜੰਸੀ।

ਕੇਰਲ ਦੇ ਸਲਾਪੁਰਮ ਅਤੇ ਇਡੁਕੀ ਜਿਲ੍ਹੇ ‘ਚ ਪਿਛਲੇ 24 ਘੰਟਿਆਂ ਤੋਂ ਜਾਰੀ ਭਾਰੀ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਦੀਆਂ ਘਟਨਾਵਾਂ ‘ਚ 15 ਲੋਕ ਮਾਰੇ ਗਏ ਅਤੇ 9 ਹੋਰ ਜਖਮੀ ਹੋ ਗਏ। ਇਨ੍ਹਾਂ ਹਾਦਸਿਆਂ ਤੋਂ ਬਾਅਦ ਚਾਰ ਲੋਕ ਲਾਪਤਾ ਦੱਸੇ ਜਾ ਰਹੇ ਹਨ।

ਆਪਦਾ ਪ੍ਰਬੰਧਨ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਮਲਾਪੁਰਮ ਜਿਲ੍ਹੇ ਦੇ ਨਿਲਾਬੁਰ ‘ਚ ਵੀਰਵਾਰ ਸਵੇਰੇ ਜ਼ਮੀਨ ਖਿਸਕਣ ਦੀ ਇੱਕ ਘਟਨਾ ‘ਚ ਇਕ ਹੀ ਪਰਿਵਾਰ ਦੇ 5 ਜੀਅ ਦਫਨ ਹੋ ਗਏ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਇਨ੍ਹਾਂ ਸਾਰਿਆ ਨੂੰ ਮਲਬੇ ਤੋਂ ਬਾਹਰ ਕੱਢਿਆ ਗਿਆ ਅਤੇ ਇਨ੍ਹਾਂ ਪਹਿਚਾਣ ਕੁਨਹੀ (55), ਗੀਤਾ (24), ਮਿਧੁਨ (17), ਨਵਨੀਤ (6) ਅਤੇ ਨਿਵੇਧ (4) ਦੇ ਤੌਰ ‘ਤੇ ਕੀਤੀ ਗਈ ਹੈ। ਪਰਿਵਾਰ ਦਾ ਇਕ ਹੋਰ ਮੈਂਬਰ ਸੁਬਰਮਿਆਨ (30) ਲਾਪਤਾ ਦੱਸਿਆ ਜਾ ਰਿਹਾ ਹੈ।

ਸੂਤਰਾਂ ਨੇ ਯੂਨੀਵਾਰਤਾ ਨੂੰ ਦੱਸਿਆ ਕਿ ਇਦੁਕੀ ਜਿਲ੍ਹੇ ‘ਚ ਜ਼ਮੀਨ ਖਿਸਕਣ ਦੀਆਂ ਦੋ ਘਟਨਾਵਾਂ ‘ਚ 10 ਲੋਕ ਮਾਰੇ ਗਏ ਹਨ ਅਤੇ 9 ਜਖਮੀ ਹੋਏ ਹਨ ਅਤੇ ਤਿੰਨ ਹੋਰ ਲਾਪਤਾ ਹਨ।ਪਿਛਲੇ 24 ਘੰਟਿਆਂ ‘ਚ ਜਿਲ੍ਹੇ ‘ਚ ਪਹਾੜੀ ਖੇਤਰਾਂ ‘ਚ ਭਾਰੀ ਮੀਂਹ ਪਿਆ ਹੈ ਜਿਸਦੀ ਵਜ੍ਹਾ ਨਾਲ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਧੀਆਂ ਹਨ। ਮੀਂਹ ਕਾਰਨ ਇਦੁਕੀ ਸਰੋਵਰ ਦਾ ਪਾਣੀ ਵਧ ਗਿਆ ਹੈ ਅਤੇ ਸਰਕਾਰ ਵਾਧੂ ਪਾਣੀ ਨੂੰ ਛੱਡਣ ਦਾ ਵਿਚਾਰ ਬਣਾ ਰਹੀ ਹੈ।

ਕੇਰਲ ਦੇ ਬਿਜਲੀ ਮੰਤਰੀ ਐਮਐਮ ਮਣੀ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜਾ ਲਿਆ ਹੈ। ਬਿਜਲੀ ਬੋਰਡ ਨੇ ਜਿਲ੍ਹਾ ਪ੍ਰਸ਼ਾਸਨ ਨੂੰ ਪਹਿਲਾ ਹੀ ਕਹਿ ਦਿੱਤਾ ਹੈ ਕਿ ਉਹ ਨਦੀ ਕਿਨਾਰੇ ਰਹਿ ਰਹੇ ਲੋਕਾਂ ਨੂੰ ਮਾਮਲੇ ਦੀ ਜਾਣਕਾਰੀ ਦੇ ਕੇ ਪਾਣੀ ਛੱਡਣ ਦੀ ਸਥਿਤੀ ‘ਚ ਉਨ੍ਹਾਂ ਨੂੰ ਕੀ-ਕੀ ਸਾਵਧਾਨੀਆਂ ਵਰਤੀਆਂ ਚਾਹੀਦੀਆਂ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।