ਕੇਰਲ ‘ਚ ਜ਼ਮੀਨ ਖਿਸਕਣ ਨਾਲ 22 ਮੌਤਾਂ

22 Deaths, Landslides, Kerala

ਬਚਾਅ ਅਭਿਆਨ ਲਈ ਸੈਨਿਕਾਂ ਨੂੰ ਭੇਜਿਆ ਪ੍ਰਭਾਵਿਤ ਖੇਤਰਾਂ ‘ਚ

ਕੋਚੀ, ਏਜੰਸੀ।

ਕੇਰਲ ਦੇ ਮਲਾਪੁਰਮ ਅਤੇ ਇਡੁਕੀ ਜਿਲ੍ਹਿਆਂ ‘ਚ ਪਿਛਲੇ 24 ਘੰਟਿਆਂ ਤੋਂ ਹੋ ਪੈ ਰਿਹਾ ਭਾਰੀ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਦੀਆਂ ਘਟਨਾਵਾਂ ‘ਚ 22 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜਖਮੀ ਹੋ ਗਏ। ਗ੍ਰਹਿ ਮੰਤਰਾਲਾ ਨੇ ਦੱਸਿਆ ਕਿ ਕੇਰਲ ਦੇ ਆਪਾਤ ਸੰਚਾਲਨ ਕੇਂਦਰ ਅਨੁਸਾਰ 8 ਤੋਂ 9 ਅਗਸਤ ਵਿਚਕਾਰ ਰਾਤ ਤੋਂ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਨਾਲ 22 ਲੋਕਾਂ ਦੀ ਮੌਤ ਹੋਈ ਹੈ ਅਤੇ ਕਈ ਜਖਮੀ ਹੋਏ ਹਨ। ਮੰਤਰਾਲਾ ਦੇ ਸੂਤਰਾਂ ਨੇ ਦੱਸਿਆ ਕਿ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਰਾਹਤ ਅਤੇ ਬਚਾਅ ਅਭਿਆਨ ‘ਚ ਮੱਦਦ ਲਈ ਬੇਂਗਲੁਰੂ ਤੋਂ ਸੈਨਿਕ ਨੂੰ ਪ੍ਰਭਾਵਿਤ ਖੇਤਰਾਂ ‘ਚ ਭੇਜਿਆ ਜਾ ਰਿਹਾ ਹੈ।

ਇਸ ਤੋਂ ਇਲਾਵਾ ਰਾਸ਼ਟਰੀ ਆਪਦਾ ਮੋਚਨ ਬਲ ਦੀਆਂ ਚਾਰ ਟੀਮਾਂ ਨੂੰ ਦਿਨ ‘ਚ 1:30 ਵਜੇ ਚੇਨੱਈ ਤੋਂ ਕੇਰਲ ਰਵਾਨਾਂ ਕੀਤਾ ਗਿਆ ਹੈ। ਕੇਂਦਰ ਸਰਕਾਰ ਦੀ ਇਕ ਟੀਮ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰ ਰਿਹਾ ਹੈ। ਜਮੀਨ ਖਿਸਕਣ ਕਾਰਨ ਇਡੁਕੀ ‘ਚ 11, ਮਲਾਪੁਰਮ ‘ਚ 5, ਕੋਝੀਕੋਡ ‘ਚ 1, ਵਯਾਨਡ ‘ਚ 3 ਅਤੇ ਕਨੂਰ ‘ਚ ਦੋ ਵਿਅਕਤੀਆਂ ਦੀ ਮੌਤ ਹੋਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।