Weather Alert: ਹਰਿਆਣਾ-ਪੰਜਾਬ ਸਮੇਤ ਇਨ੍ਹਾਂ ਸੂਬਿਆਂ ’ਚ ਭਾਰੀ ਬਾਰਿਸ਼ ਦੀ ਸੰਭਾਵਨਾ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ

Weather Alert

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। Weather Alert: ਬੁੱਧਵਾਰ ਨੂੰ ਦੇਸ਼ ਦੇ ਮੱਧ ਤੇ ਉੱਤਰ-ਪੱਛਮੀ ਖੇਤਰਾਂ ’ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ, ‘ਬੁੱਧਵਾਰ ਨੂੰ ਮੱਧ-ਪ੍ਰਦੇਸ਼ ’ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।’ ‘ਅਗਲੇ ਸੱਤ ਦਿਨਾਂ ਦੌਰਾਨ ਮੱਧ-ਪ੍ਰਦੇਸ਼ ਦੇ ਵੱਖ-ਵੱਖ ਥਾਵਾਂ ’ਤੇ, ਵਿਦਰਭ, ਕੋਂਕਣ, ਗੋਆ, ਮੱਧ ਮਹਾਰਾਸ਼ਟਰ ਦੇ ਘਾਟੀ ਖੇਤਰ ਤੇ ਗੁਜਰਾਤ ਖੇਤਰ ’ਚ ਮੰਗਲਵਾਰ ਤੇ ਬੁੱਧਵਾਰ ਤੇ ਛੱਤੀਸਗੜ੍ਹ ’ਚ 14-16 ਸਤੰਬਰ ਨੂੰ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।’ ਇਸ ਤੋਂ ਇਲਾਵਾ, 13 ਸਤੰਬਰ ਨੂੰ ਤ੍ਰਿਪੁਰਾ, ਮਿਜੋਰਮ ਤੇ ਦੱਖਣੀ ਮਣੀਪੁਰ ਦੇ ਵੱਖ-ਵੱਖ ਸਥਾਨਾਂ ’ਤੇ ਬਹੁਤ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। Weather Alert

Read This : Weather Alert: ਅਜੇ ਜਾਰੀ ਰਹੇਗਾ ਮੀਂਹ ਦਾ ਦੌਰ, ਜਾਣੋ ਕਿੱਥੇ ਤੇਜ਼ ਤੇ ਕਿੱਥੇ ਹੋਵੇਗੀ ਹਲਕੀ ਬਾਰਿਸ਼?

ਪੂਰੇ ਹਫਤੇ ਦੌਰਾਨ ਦੇਸ਼ ਦੇ ਉੱਤਰ-ਪੱਛਮੀ ਖੇਤਰਾਂ ’ਚ ਵਿਆਪਕ ਹਲਕੀ ਤੇ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ। ਵੀਰਵਾਰ ਨੂੰ ਉੱਤਰਾਖੰਡ, ਉੱਤਰ ਪ੍ਰਦੇਸ਼, ਪੂਰਬੀ ਰਾਜਸਥਾਨ ਤੇ ਹਰਿਆਣਾ ’ਚ 11 ਤੋਂ 13 ਸਤੰਬਰ ਤੱਕ ਕੁਝ ਥਾਵਾਂ ’ਤੇ ਭਾਰੀ ਮੀਂਹ ਦੀ ਸੰਭਾਵਨਾ ਹੈ। ਮੰਗਲਵਾਰ ਨੂੰ ਹਿਮਾਚਲ ਪ੍ਰਦੇਸ਼, 10-14 ਸਤੰਬਰ ਨੂੰ ਉੱਤਰਾਖੰਡ ਤੇ ਹਰਿਆਣਾ, 10-15 ਸਤੰਬਰ ਨੂੰ ਉੱਤਰ ਪ੍ਰਦੇਸ਼, ਪੂਰਬੀ ਰਾਜਸਥਾਨ ’ਚ ਵੱਖ-ਵੱਖ ਥਾਵਾਂ ’ਤੇ ਭਾਰੀ ਮੀਂਹ ਦੀ ਸੰਭਾਵਨਾ ਹੈ। ਦਿੱਲੀ ਤੇ ਰਾਸ਼ਟਰੀ ਰਾਜਧਾਨੀ ਖੇਤਰ ’ਚ 16 ਸਤੰਬਰ ਤੱਕ ਹਲਕੀ ਬਾਰਿਸ਼ ਤੇ ਗਰਜ ਨਾਲ ਮੀਂਹ ਪੈਣ ਦੇ ਨਾਲ ਆਮ ਤੌਰ ’ਤੇ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ। Weather Alert