ਮੀਂਹ ਤੇ ਗੜੇਮਾਰੀ ਨੇ ਕਿਸਾਨ ਫਿਕਰਾਂ ‘ਚ ਪਾਏ | Heavy Rains
48 ਘੰਟਿਆਂ ‘ਚ ਹਾਲੇ ਹੋਰ ਮੀਂਹ ਪੈਣ ਦੀ ਸੰਭਾਵਨਾ
ਬਠਿੰਡਾ, ਸੁਖਜੀਤ ਮਾਨ। ਪੰਜਾਬ, ਹਰਿਆਣਾ, ਰਾਜਸਥਾਨ ਤੇ ਹੋਰ ਸੂਬਿਆਂ ਵਿੱਚ ਹੋ ਰਹੀ ਬਾਰਸ਼ ਅਤੇ ਗੜੇਮਾਰੀ ਨੇ ਕਿਸਾਨਾਂ ਨੂੰ ਫਿਕਰਾਂ ਵਿੱਚ ਪਾ ਦਿੱਤਾ ਹੇ। ਜਿੱਥੇ ਬੀਤੀ ਰਾਤ ਤੋਂ ਮੀਹ ਲਗਾਤਾਰ ਜਾਰੀ ਹੈ ਉਥੇ ਕਈ ਥਾਈਂ ਹੋਈ ਗੜੇਮਾਰੀ ਨੇ ਕਣਕ ਦੀ ਫਸਲ ਤੇ ਹੋਰ ਫਸਲਾਂ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ। ਮੌਸਮ ਵਿਭਾਗ ਦੀ ਅਗਾਂਊ ਜਾਣਕਾਰੀ ਮੁਤਾਬਿਕ ਆਉਣ ਵਾਲੇ 48 ਘੰਟਿਆਂ ‘ਚ ਹਾਲੇ ਹੋਰ ਮੀਂਹ ਪੈਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਬਠਿੰਡਾ ਅਤੇ ਇਸਦੇ ਨਾਲ ਲੱਗਦੇ ਖੇਤਰਾਂ ‘ਚ ਬੀਤੀ ਦੇਰ ਰਾਤ ਤੋਂ ਪੈ ਰਹੇ ਮੀਂਹ ਨੇ ਕਿਸਾਨਾਂ ਨੂੰ ਫਿਕਰਾਂ ‘ਚ ਪਾ ਰੱਖਿਆ ਹੈ। ਬਠਿੰਡਾ ਵਿੱਚ ਅੱਜ ਸਵੇਰੇ 8:30 ਵਜੇ ਤੱਕ 19.6 ਐਮਐਮ ਮੀਂਹ ਦਰਜ਼ ਕੀਤਾ ਗਿਆ ਹੈ। ਹਾੜੀ ਦੀਆਂ ਫਸਲਾਂ ਲਈ ਇਹ ਮੀਂਹ ਨੁਕਸਾਨਦਾਇਕ ਹੈ ਕਿਉਂਕਿ ਮੀਂਹ ਦੇ ਨਾਲ ਚਲਦੀ ਤੇਜ਼ ਹਨੇਰੀ ਕਾਰਨ ਕਣਕ ਧਰਤੀ ‘ਤੇ ਵਿਛ ਰਹੀ ਹੈ ਜਿਸਦਾ ਸਿੱਧਾ ਅਸਰ ਫਸਲ ਦੇ ਝਾੜ ‘ਤੇ ਪਵੇਗਾ। Heavy Rains
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।