ਅਗਲੇ ਤਿੰਨ ਦਿਨ ਭਾਰੀ ਮੀਂਹ ਦੀ ਚੇਤਾਵਨੀ, ਅਸਾਮ ’ਚ ਹੜ੍ਹ ਕਾਰਨ 5 ਲੱਖ ਤੋਂ ਵੱਧ ਲੋਕ ਪ੍ਰਭਾਵਿਤ

Heavy Rain
ਦੇਹਰਾਦੂਨ। ਉੱਤਰਾਖੰਡ 'ਚ ਆਏ ਭਿਆਨਕ ਤੂਫ਼ਾਨ ਤੇ ਮੀਂਹ ਦੌਰਾਨ ਇੱਕ ਗੱਡੀ 'ਤੇ ਡਿੱਗਿਆ ਰੁੱਖ। ਦੱਸਿਆ ਜਾ ਰਿਹਾ ਹੈ ਕਿ ਕਈ ਸੂਬਿਆਂ ਵਿੱਚ ਮੀਂਹ ਨੇ ਫਿਰ ਭਾਰੀ ਤਬਾਹੀ ਮਚਾਈ ਹੈ।

ਨਵੀਂ ਦਿੱਲੀ। ਹਰ ਸਾਲ ਇਨ੍ਹੀਂ ਦਿਨੀਂ ਗਰਮੀ ਤੇ ਲੂੰ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਵਾਰ ਇਸ ਮੌਸਮ ਵਿੱਚ ਭਾਰੀ ਮੀਂਹ ਤੇ ਹੜ੍ਹਾਂ (Heavy Rain) ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਭਾਰੀ ਮੀਂਹ ਨੇ ਕਈ ਸੂਬਿਆਂ ਵਿੱਚ ਹੜ੍ਹ ਵਰਗੇ ਹਾਲਾਤ ਬਣਾ ਰੱਖੇ ਹਨ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਮੱਧ ਪ੍ਰਦੇਸ਼ ਵਿੱਚ ਅਗਲੇ ਤਿੰਨ ਦਿਨਾਂ ਲਈ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਭਾਰੀ ਮੀਂਹ ਕਾਰਨ ਯੂਪੀ ਵਿੱਚ 5 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਅਸਾਮ ਦੇ 22 ਜ਼ਿਲ੍ਹਿਆਂ ’ਚ ਹੜ੍ਹ ਕਾਰਨ 5 ਲੱਖ ਲੋਕ ਪ੍ਰਭਾਵਿਤ ਹੋਏ ਹਨ, ਅਨੁਮਾਨ ਦੇ ਅਨੁਸਾਰ ਅਸਮ ਵਿੱਚ 1300 ਪਿੰਡ ਡੁੱਬ ਚੁੱਕੇ ਹਨ।

ਅਸਾਮ ’ਚ ਹੜ੍ਹ ਕਾਰਨ 5 ਲੱਖ ਤੋਂ ਵੱਧ ਲੋਕ ਪ੍ਰਭਾਵਿਤ | Heavy Rain

ਮੌਸਮ ਵਿਭਾਗ ਅਨੁਸਾਰ ਭਾਰਤ ਵਿੱਚ 7 ਦਿਨਾਂ ਦੀ ਦੇਰੀ ਤੋਂ ਬਾਅਦ ਆਇਆ ਮਾਨਸੂਨ ਬਿਹਾਰ ਪਹੁੰਚ ਗਿਆ ਹੈ। ਅਗਲੇ ਤਿੰਨ ਦਿਨਾਂ ’ਚ ਮੌਨਸੂਨ ਮੱਧ ਪ੍ਰਦੇਸ, ਛੱਤੀਸਗੜ੍ਹ ਅਤੇ ਉੱਤਰ ਪ੍ਰਦੇਸ਼ ’ਚ ਪਹੁੰਚਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਮੱਧ ਪ੍ਰਦੇਸ਼ ’ਚ 26 ਜੂਨ ਤੱਕ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਜਦੋਂ ਕਿ ਯੂਪੀ ਵਿੱਚ 24 ਘੰਟਿਆਂ ਵਿੱਚ ਮੀਂਹ ਕਾਰਨ 5 ਲੋਕਾਂ ਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ’ਚ ਚਾਰ ਲੱਖ ਟਿਊਬਵੈੱਲ ਬੰਦ ਕਰਨ ਦੀ ਯੋਜਨਾ ਬਣਾ ਰਹੀ ਐ ਸਰਕਾਰ, ਜਾਣੋ ਕੀ ਹੈ ਯੋਜਨਾ

ਆਸਾਮ ’ਚ ਬਾਰਿਸ ਕਾਰਨ ਆਏ ਹੜ੍ਹ ਨਾਲ ਕਰੀਬ 5 ਲੱਖ ਲੋਕ ਪ੍ਰਭਾਵਿਤ ਹੋਏ ਹਨ। 1366 ਪਿੰਡ ਪਾਣੀ ਵਿੱਚ ਡੁੱਬ ਗਏ। ਹੜ੍ਹ ਕਾਰਨ 14 ਹਜਾਰ ਹੈਕਟੇਅਰ ਤੋਂ ਵੱਧ ਫਸਲ ਪਾਣੀ ਵਿੱਚ ਡੁੱਬ ਗਈ। ਅਸਾਮ ਵਿੱਚ ਬਜਲੀ, ਬਕਸਾ, ਬਾਰਪੇਟਾ, ਵਿਸਵਨਾਥ, ਬੋਂਗਾਈਗਾਂਵ, ਚਿਰਾਂਗ, ਦਰਰੰਗ, ਧੇਮਾਜੀ, ਧੂਬਰੀ, ਡਿਬਰੂਗੜ੍ਹ, ਗੋਲਾਘਾਟ ਸਮੇਤ 22 ਜ਼ਿਲ੍ਹੇ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ।

LEAVE A REPLY

Please enter your comment!
Please enter your name here