ਅੰਡਰਬ੍ਰਿਜ ਇੰਦਰਾ ਬਸਤੀ ਅਤੇ ਹੋਰ ਵੱਖ-ਵੱਖ ਜਗ੍ਹਾ ’ਤੇ ਭਰਿਆ ਪਾਣੀ
Sunam Heavy Rain: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸਥਾਨਕ ਸ਼ਹਿਰ ਸੁਨਾਮ ਵਿਖੇ ਅੱਜ ਭਰਵਾਂ ਮੀਂਹ ਪਿਆ। ਮੀਂਹ ਪੈਣ ਕਾਰਨ ਸ਼ਹਿਰ ਦੇ ਅੰਡਰਬ੍ਰਿਜ, ਇੰਦਰਾ ਬਸਤੀ, ਨਵਾਂ ਬਾਜ਼ਾਰ, ਮਾਤਾ ਮੋਦੀ ਰੋਡ ਅਤੇ ਹੋਰ ਸ਼ਹਿਰ ਦੇ ਵੱਖ-ਵੱਖ ਨੀਵੇਂ ਇਲਾਕਿਆਂ ਦੇ ਵਿੱਚ ਪਾਣੀ ਭਰ ਗਿਆ। ਕਈ ਥਾਵਾਂ ’ਤੇ ਘਰਾਂ ਅੰਦਰ ਵੀ ਪਾਣੀ ਚਲਾ ਗਿਆ, ਸ਼ਹਿਰ ਦੇ ਨਵੇਂ ਬਣ ਰਹੇ ਅੰਡਰਬ੍ਰਿਜ ਦੇ ਵਿੱਚ ਨੱਕੋ-ਨੱਕ ਪਾਣੀ ਭਰਿਆ ਹੋਇਆ ਸੀ।
ਇਹ ਵੀ ਪੜ੍ਹੋ: Patiala Stray Animal Problem: ਕਰੋੜਾਂ ਦਾ ‘ਸੈੱਸ’ ਖਜ਼ਾਨੇ ’ਚ ਤੇ ਗਊਆਂ ਸੜਕਾਂ ’ਤੇ

ਜਦੋਂਕਿ ਨਗਰ ਕੌਂਸਲ ਦੇ ਕਰਮਚਾਰੀ ਲਗਾਤਾਰ ਵੱਖ-ਵੱਖ ਥਾਵਾਂ ’ਤੇ ਪਾਣੀ ਕੱਢਣ ਲਈ ਲੱਗੇ ਹੋਏ ਸਨ। ਨਗਰ ਕੌਂਸਲ ਦੇ ਪ੍ਰਧਾਨ ਨਿਸਾਨ ਸਿੰਘ ਟੋਨੀ ਨੇ ਕਿਹਾ ਕਿ ਮੀਂਹ ਬਹੁਤ ਤੇਜ਼ ਹੈ ਜਿਸ ਕਾਰਨ ਕਈ ਜਗ੍ਹਾ ’ਤੇ ਪਾਣੀ ਭਰਿਆ ਹੈ, ਸਾਡੇ ਕਰਮਚਾਰੀ ਲਗਾਤਾਰ ਵੱਖ-ਵੱਖ ਥਾਵਾਂ ’ਤੇ ਪਾਣੀ ਕੱਢਣ ਦੇ ਲਈ ਲੱਗੇ ਹੋਏ ਹਨ ਉਹਨਾਂ ਕਿਹਾ ਕਿ ਦੋ-ਤਿੰਨ ਘੰਟਿਆਂ ਦੇ ਵਿੱਚ ਪਾਣੀ ਨਿਕਲ ਜਾਵੇਗਾ ਅਤੇ ਲੋਕਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। Sunam Heavy Rain