Punjab Weather Update: ਪੰਜਾਬ ’ਚ ਭਾਰੀ ਮੀਂਹ, ਅਲਰਟ ’ਤੇ ਇਹ ਸ਼ਹਿਰ, ਜਾਣੋ ਕਿਵੇਂ ਰਹੇਗਾ ਅੱਗੇ ਮੌਸਮ

Punjab Weather Update
Punjab Weather Update: ਪੰਜਾਬ ’ਚ ਭਾਰੀ ਮੀਂਹ, ਅਲਰਟ ’ਤੇ ਇਹ ਸ਼ਹਿਰ, ਜਾਣੋ ਕਿਵੇਂ ਰਹੇਗਾ ਅੱਗੇ ਮੌਸਮ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। Punjab Weather Update: ਪੰਜਾਬ ’ਚ ਸ਼ੁੱਕਰਵਾਰ ਤੋਂ ਪੈ ਰਹੀ ਬਾਰਿਸ਼ ਕਾਰਨ ਸੂਬੇ ’ਚ ਠੰਢ ਹੋਰ ਵਧ ਗਈ ਹੈ। ਮੌਸਮ ਵਿਭਾਗ ਅਨੁਸਾਰ ਮੀਂਹ ਕਾਰਨ ਧੁੰਦ ’ਚ ਵਾਧਾ ਹੋਵੇਗਾ, ਜਿਸ ਕਾਰਨ ਮੌਸਮ ਵਿਭਾਗ ਵੱਲੋਂ ਧੁੰਦ ਨਾਲ ਸਬੰਧਤ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪਹਾੜਾਂ ’ਤੇ ਬਰਫਬਾਰੀ ਕਾਰਨ ਠੰਢੀਆਂ ਹਵਾਵਾਂ ਚੱਲਣ ਲੱਗ ਪਈਆਂ ਹਨ। ਹੁਣ ਨਵੇਂ ਸਾਲ ਤੋਂ ਪਹਿਲਾਂ ਸਰਦੀ ਨੇ ਅਚਾਨਕ ਜ਼ੋਰ ਫੜ ਲਿਆ ਹੈ ਜਿਸ ਨਾਲ ਆਮ ਜਨਜੀਵਨ ਪ੍ਰਭਾਵਿਤ ਹੋਵੇਗਾ। Punjab Weather Update

ਇਹ ਖਬਰ ਵੀ ਪੜ੍ਹੋ : Jaipur LPG Blast: ਜੈਪੁਰ LPG ਬਲਾਸਟ, 55 ਫੀਸਦੀ ਝੁਲਸੇ ਇੱਕ ਹੋਰ ਵਿਅਕਤੀ ਦੀ ਮੌਤ

ਮੌਸਮ ਵਿਭਾਗ ਨੇ ਚੰਡੀਗੜ੍ਹ, ਜਲੰਧਰ, ਲੁਧਿਆਣਾ, ਬਰਨਾਲਾ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ ਤੋਂ ਇਲਾਵਾ ਪੰਜਾਬ ਦੇ 17 ਜ਼ਿਲ੍ਹਿਆਂ ਲਈ ਧੁੰਦ ਦਾ ਅਲਰਟ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਮਾਨਸਾ, ਸੰਗਰੂਰ ਤੇ ਮਾਲੇਰਕੋਟਲਾ ਜ਼ਿਲ੍ਹੇ ਵੀ ਸ਼ਾਮਲ ਹਨ। ਵਿਭਾਗ ਮੁਤਾਬਕ ਡਰਾਈਵਰਾਂ ਨੂੰ ਬੇਹੱਦ ਸਾਵਧਾਨ ਰਹਿਣ ਦੀ ਲੋੜ ਹੈ। ਮੀਂਹ ਕਾਰਨ ਪ੍ਰਦੂਸ਼ਣ ਦੇ ਪੱਧਰ ’ਚ ਕੁਝ ਸੁਧਾਰ ਹੋਇਆ ਹੈ। ਬੀਤੇ ਦਿਨ ਏਅਰ ਕੁਆਲਿਟੀ ਇੰਡੈਕਸ 285 ਨੂੰ ਪਾਰ ਕਰ ਗਿਆ ਸੀ, ਜਿਸ ’ਚ ਅੱਜ 100 ਤੋਂ ਜ਼ਿਆਦਾ ਅੰਕਾਂ ਦਾ ਸੁਧਾਰ ਵੇਖਣ ਨੂੰ ਮਿਲਿਆ।

LEAVE A REPLY

Please enter your comment!
Please enter your name here