ਬੈਂਗਲੁਰੂ ’ਚ ਤੇਜ਼ ਮੀਂਹ, ਹੜ੍ਹ ਵਰਗੇ ਬਣੇ ਹਾਲਾਤ
ਬੈਂਗਲੁਰੂ । ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਸ਼ਹਿਰ ’ਚ ਸੋਮਵਾਰ ਰਾਤ ਤੋਂ ਹੋ ਰਹੀ ਲਗਾਤਾਰ ਬਾਰਿਸ਼ ਤੋਂ ਬਾਅਦ, ਸੜਕਾਂ ਅਤੇ ਰਿਹਾਇਸ਼ੀ ਸੋਸਾਇਟੀਆਂ ਦੀਆਂ ਬੇਸਮੈਂਟਾਂ ’ਚ ਪਾਣੀ ਭਰ ਗਿਆ, ਇਸ ਤੋਂ ਇਲਾਵਾ ਕਈ ਦਰੱਖਤ ਉਖੜ ਗਏ, ਜਿਸ ਨਾਲ ਇੱਥੇ ਆਮ ਜਨਜੀਵਨ ਪ੍ਰਭਾਵਿਤ ਹੋ ਗਿਆ। ਕਈ ਲੋਕਾਂ ਨੇ ਇਸ ਨਾਲ ਜੁੜੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਪੋਸਟ ਕੀਤੀਆਂ ਹਨ, ਜਿਸ ਤੋਂ ਸਥਿਤੀ ਦੀ ਗੰਭੀਰਤਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਕੀ ਕਿਹਾ ਮੌਸਮ ਵਿਭਾਗ ਨੇ?
- ਮੌਸਮ ਵਿਭਾਗ ਨੇ ਅਗਲੇ ਚਾਰ ਦਿਨਾਂ ਤੱਕ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ
- ਸਮੁੰਦਰ ਵਿੱਚ ਨਾ ਜਾਣ ਲਈ ਵੀ ਕਿਹਾ ਗਿਆ
- ਮੌਸਮ ਵਿਭਾਗ ਨੇ ਕੋਡਾਗੂ, ਸ਼ਿਵਮੋਗਾ, ਉੱਤਰਾ ਕੰਨੜ, ਦਕਸ਼ੀਨਾ ਕੰਨੜ, ਉਡੁਪੀ ਅਤੇ ਚਿਕਮਗਲੂਰ ਜ਼ਿਲ੍ਹਿਆਂ ਵਿੱਚ ਰਹਿਣ ਵਾਲੇ ਲੋਕਾਂ ਲਈ ‘ਯੈਲੋ ਅਲਰਟ’ ਜਾਰੀ
- ਕਰਨਾਟਕ ਦੇ ਉੱਤਰੀ ਜ਼ਿਲ੍ਹਿਆਂ ਬਿਦਰ, ਕਲਬੁਰਗੀ, ਵਿਜੇਪੁਰਾ, ਗਦਗ, ਧਾਰਵਾੜ, ਹਾਵੇਰੀ ਅਤੇ ਦਾਵਾਂਗੇਰੇ ਵਿੱਚ ਭਾਰੀ ਮੀਂਹ ਦੀ ਸੰਭਾਵਨਾ।
ਮੀਂਹ ਕਾਰਨ ਦਫ਼ਤਰ 5 ਘੰਟੇ ਦੇਰੀ ਨਾਲ ਖੁੱਲ੍ਹੇ
ਬੈਂਗਲੁਰੂ ਦੇ ਆਈਟੀ ਹੱਬ ਨੂੰ ਜੋੜਨ ਵਾਲੀ ਮਰਾਠਾਹੱਲੀ-ਸਿਲਕ ਬੋਰਡ ਜੰਕਸ਼ਨ ਰੋਡ ’ਤੇ ਭਾਰੀ ਟ੍ਰੈਫਿਕ ਜਾਮ ਦੇਖਿਆ ਗਿਆ। ਇਸ ਦੇ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਆਈਟੀ ਕੰਪਨੀਆਂ ਸੂਬਾ ਸਰਕਾਰ ਵਿਰੁੱਧ ਉੱਠ ਖੜ੍ਹੀਆਂ ਹਨ। ਉਨ੍ਹਾਂ ਦੀ ਸ਼ਿਕਾਇਤ ਹੈ ਕਿ ਸੜਕ ਜਾਮ ਅਤੇ ਬਰਸਾਤ ਕਾਰਨ ਉਨ੍ਹਾਂ ਦੇ ਕਰਮਚਾਰੀ ਪੰਜ ਤੋਂ ਸੱਤ ਘੰਟੇ ਦੇਰੀ ਨਾਲ ਦਫ਼ਤਰ ਪਹੁੰਚ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਦੋ ਸੌ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਮੁੱਖ ਮੰਤਰੀ ਨੇ ਖੁੱਦ ਸੰਭਾਲੀ ਕਮਾਨ
- ਸੂਬੇ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਆਈਟੀ ਕੰਪਨੀਆਂ ਦੀ ਸ਼ਿਕਾਇਤ ਦਾ ਲਿਆ ਨੋਟਿਸ।
- ਉਨ੍ਹਾਂ ਦੇ ਗੁੱਸੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਵਿੱਚ, ਉਨ੍ਹਾਂ ਨੂੰ ਮੁਆਵਜ਼ੇ ਦਾ ਭਰੋਸਾ ਦਿੱਤਾ।।
- ਈਕੋਸਪੇਸ ਨੇੜੇ ਆਊਟਰ ਰਿੰਗ ਰੋਡ, ਬੇਲੰਦੂਰ ਦੀ ਆਰ ਮਾਰਕੀਟ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਵੀ ਆਵਾਜਾਈ ਵਿੱਚ ਵਿਘਨ ਪਿਆ।
- ਮੀਂਹ ਅਤੇ ਪਾਣੀ ਭਰਨ ਕਾਰਨ ਸੜਕ ’ਤੇ ਫਸੇ ਇੱਕ ਵਿਅਕਤੀ ਨੂੰ ਸਥਾਨਕ ਸੁਰੱਖਿਆ ਗਾਰਡਾਂ ਨੇ ਬਚਾ ਲਿਆ।
- ਵਰਥੁਰ ਵਰਗੇ ਕੁਝ ਖੇਤਰਾਂ ਵਿੱਚ ਫਸੇ ਲੋਕਾਂ ਨੂੰ ਬਚਾਉਣ ਲਈ ਰਾਫਟ ਅਤੇ ਕਿਸ਼ਤੀਆਂ ਨੂੰ ਤਾਇਨਾਤ ਕੀਤਾ ਗਿਆ ਹੈ।
ਬੱਚਿਆਂ ਨੂੰ ਸਕੂਲ ਨਾ ਭੇਜਣ ਦੀ ਸਲਾਹ
ਅੱਗ ਬੁਝਾਊ ਵਿਭਾਗ ਅਤੇ ਹੋਰ ਸਰਕਾਰੀ ਵਿਭਾਗ ਰਾਹਤ ਕਾਰਜ ਕਰ ਰਹੇ ਹਨ ਅਤੇ ਆਵਾਜਾਈ ਬਹਾਲ ਕਰਨ ਲਈ ਪਾਣੀ ਭਰੀਆਂ ਸੜਕਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸਥਾਨਕ ਪ੍ਰਸ਼ਾਸਨ ਵੱਲੋਂ ਬੇਲੋੜੇ ਘਰੋਂ ਬਾਹਰ ਨਾ ਨਿਕਲਣ ਅਤੇ ਬੱਚਿਆਂ ਨੂੰ ਸਕੂਲ ਨਾ ਭੇਜਣ ਦੀ ਸਲਾਹ ਦਿੱਤੀ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ